ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਰੇਪ ਕੇਸ ’ਚ ਸਜ਼ਾ ਦਾ ਐਲਾਨ ਅੱਜ ਸੰਭਵ

UP ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਰੇਪ ਕੇਸ ’ਚ ਸਜ਼ਾ ਦਾ ਐਲਾਨ ਅੱਜ ਸੰਭਵ

ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਬਹੁ–ਚਰਚਿਤ ਬਲਾਤਕਾਰ ਕਾਂਡ ਦੇ ਦੋਸ਼ੀ ਅਤੇ ਭਾਜਪਾ ’ਚੋਂ ਕੱਢੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅਦਾਲਤ ਵੱਲੋਂ ਅੱਜ ਸਜ਼ਾ ਸੁਣਾਈ ਜਾ ਸਕਦੀ ਹੈ। ਤੀਸ ਹਜ਼ਾਰੀ ਕੋਰਟ ਨੇ ਉਸ ਨੂੰ ਕੱਲ੍ਹ ਹੀ ਇਸ ਮਾਮਲੇ ’ਚ ਦੋਸ਼ੀ ਐਲਾਨ ਦਿੱਤਾ ਸੀ।

 

 

ਸੇਂਗਰ ਨੂੰ ਸਜ਼ਾ ਉੱਤੇ ਬਹਿਸ ਅੱਜ ਹੋਵੇਗੀ। ਉਸ ਨੂੰ ਅਪਰਾਧਕ ਸਾਜ਼ਿਸ਼ ਰਚਣ, ਅਗ਼ਵਾ, ਵਿਆਹ ਲਈ ਔਰਤ ਨੂੰ ਅਗ਼ਵਾ ਕਰ ਕੇ ਉਸ ਉੱਤੇ ਤਸ਼ੱਦਦ ਢਾਹੁਣ, ਉਸ ਨਾਲ ਬਲਾਤਕਾਰ ਕਰਨ ਤੇ ਹੋਰ ਧਾਰਾਵਾਂ ਦੇ ਨਾਲ–ਨਾਲ POCSO ਅਧੀਨ ਦੋਸ਼ੀ ਕਰਾਰ ਦਿੱਤਾ ਾਗਿਆ ਹੈ।

 

 

ਦਿੱਲੀ ਦੀ ਅਦਾਲਤ ਨੇ ਕੱਲ੍ਹ ਸੋਮਵਾਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਸੀ। ਇਸ ਜੁਰਮ ਲਈ ਭਾਜਪਾ ਪਹਿਲਾਂ ਹੀ ਉਸ ਨੂੰ ਕੱਢ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ’ਚ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਨੂੰ ਬਰੀ ਕਰ ਦਿੱਤਾ ਸੀ।

 

 

ਸੇਂਗਰ ਵਿਰੁੱਧ ਅਪਰਾਧ ਸਿੱਧ ਹੋ ਜਾਣ ’ਤੇ ਦੋਸ਼ੀ ਨੂੰ ਘੱਟੋ–ਘੱਟ 7 ਸਾਲ ਤੇ ਵੱਧ ਤੋਂ ਵੱਧ 10 ਸਾਲ ਦੀ ਸਖ਼ਤ ਸਜ਼ਾ ਦਿੱਤੇ ਜਾਣ ਦੀ ਵਿਵਸਕਾ ਹੈ। ਕਈ ਦੁਰਲੱਭ ਮਾਮਲਿਆਂ ’ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਰਥਿਕ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।

 

 

POCSO ਦਾ ਮਤਲਬ ਹੈ ‘ਪ੍ਰੋਟੈਕਸ਼ਨ ਆੱਫ਼ ਚਿਲਡਰਨ ਫ਼੍ਰੌਮ ਸੈਕਸੁਅਲ ਆਫ਼ੈਸਜ਼ ਐਕਟ 2012’ (ਬੱਚਿਆਂ ਨੂੰ ਜਿਨਸੀ ਜੁਰਮਾਂ ਤੋਂ ਸੁਰੱਖਿਆ ਬਾਰੇ ਕਾਨੂੰਨ 2012)। ਇਸ ਐਕਟ ਅਧੀਨ ਨਾਬਾਲਗ਼ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਅਪਰਾਧ ਤੇ ਛੇੜਖਾਨੀ ਦੇ ਮਾਮਲਿਆਂ ’ਚ ਕਾਰਵਾਈ ਕੀਤੀ ਜਾਂਦੀ ਹੈ। ਇਹ ਕਾਨੂੰਨ ਬੱਚਿਆਂ ਨੂੰ ਸੈਕਸੂਅਲ ਹੈਰੇਸਮੈਂਟ, ਸੈਕਸੁਅਲ ਅਸਾਲਟ ਤੇ ਪੋਰਨੋਗ੍ਰਾਫ਼ੀ ਜਿਹੇ ਗੰਭੀਰ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sentence to UP MLA Kuldeep Singh Sengar may be announced today