ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ ਜੇਲ੍ਹ ਦੀ ਵੱਖਰੀ ਕੋਠੜੀ ’ਚ ਚਿਦੰਬਰਮ ਵਰਤ ਸਕਣਗੇ ਪੱਛਮੀ ਪਖ਼ਾਨਾ

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ (P Chidambaram) ਨੂੰ ਵੀਰਵਾਰ ਸ਼ਾਮ ਨੂੰ ਤਿਹਾੜ ਜੇਲ੍ਹ (Tihar Jail) ਲਿਆਂਦਾ ਗਿਆ ਸੀ ਤੇ ਅਦਾਲਤ ਨੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ ਵੱਖਰੇ ਸੈੱਲ ਅਤੇ ਪੱਛਮੀ ਪਖਾਨੇ ਤੋਂ ਇਲਾਵਾ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲੇਗੀ। ਦੂਜੇ ਕੈਦੀਆਂ ਦੀ ਤਰ੍ਹਾਂ ਉਹ ਇੱਕ ਨਿਸ਼ਚਤ ਸਮੇਂ ਲਈ ਜੇਲ੍ਹ ਦੀ ਲਾਇਬ੍ਰੇਰੀ ਦੀ ਵਰਤੋਂ ਅਤੇ ਟੈਲੀਵਿਜ਼ਨ ਦੇਖ ਸਕਦੇ ਹਨ।

 

ਲੋੜੀਂਦੀ ਡਾਕਟਰੀ ਜਾਂਚ ਤੋਂ ਬਾਅਦ ਚਿਦੰਬਰਮ ਨੂੰ ਜੇਲ੍ਹ ਨੰਬਰ 7 ਚ ਰੱਖਿਆ ਗਿਆ ਹੈ। ਆਮ ਤੌਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮਾਮਲਿਆਂ ਚ ਦੋਸ਼ੀਆਂ ਨੂੰ ਇਸੇ ਜੇਲ੍ਹ ਚ ਬੰਦ ਰੱਖਿਆ ਜਾਂਦਾ ਹੈ। ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਪਿਛਲੇ ਸਾਲ ਇਸੇ ਕੇਸ ਚ 12 ਦਿਨ ਇਸੇ ਕੋਠੜੀ ਚ ਰੱਖਿਆ ਗਿਆ ਸੀ।

 

ਅਗਸਤਾ ਵੈਸਟਲੈਂਡ ਅਤੇ ਬੈਂਕ ਧੋਖਾਧੜੀ ਦੇ ਕੇਸ ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੂਲ ਪੁਰੀ ਵੀ ਇਸੇ ਜੇਲ੍ਹ ਚ ਬੰਦ ਹਨ। ਇਕ ਜੇਲ ਅਫਸਰ ਨੇ ਦੱਸਿਆ ਕਿ ਰਾਤ ਦਾ ਖਾਣਾ ਆਮ ਤੌਰ 'ਤੇ 7 ਤੋਂ 8 ਵਜੇ ਦੇ ਦਰਮਿਆਨ ਕੈਦੀਆਂ ਨੂੰ ਦਿੱਤਾ ਜਾਂਦਾ ਹੈ ਪਰ ਇਹ ਉਨ੍ਹਾਂ ਲਈ ਨਿਰਧਾਰਤ ਕੀਤਾ ਜਾਂਦਾ ਹੈ ਜੋ ਅਦਾਲਤੀ ਪ੍ਰਕਿਰਿਆਵਾਂ ਕਾਰਨ ਦੇਰ ਨਾਲ ਪਹੁੰਚਦੇ ਹਨ। ਆਮ ਤੌਰ ਤੇ ਰਾਤ ​​ਦੇ ਖਾਣੇ ਚ ਰੋਟੀ, ਦਾਲ, ਸਬਜ਼ੀ ਤੇ ਚੌਲ ਹੁੰਦੇ ਹਨ।

 

ਅਫਸਰ ਨੇ ਇਹ ਵੀ ਦੱਸਿਆ ਕਿ ਚਿਦੰਬਰਮ ਨੂੰ ਕੋਠੜੀ ਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰੱਖਿਆ ਜਾਵੇਗਾ। ਸਵੇਰ ਦੇ 7 ਤੋਂ 8 ਦੇ ਵਿਚਕਾਰ ਨਾਸ਼ਤਾ ਪਰੋਸਿਆ ਜਾਵੇਗਾ। ਇਸ ਤੋਂ ਇਲਾਵਾ ਉਹ ਜਾਂ ਤਾਂ ਆਰ.ਓ ਮਸ਼ੀਨ ਤੋਂ ਪਾਣੀ ਪੀ ਸਕਦੇ ਹਨ ਜਾਂ ਕੰਟੀਨ ਤੋਂ ਪਾਣੀ ਦੀ ਬੋਤਲ ਖਰੀਦ ਸਕਦਾ ਹੈ।

 

ਦੱਸ ਦੇਈਏ ਕਿ ਯੂਪੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਚਿਦੰਬਰਮ ਨੂੰ ਉੱਚ ਸੁਰੱਖਿਆ ਦੇ ਵਿਚਕਾਰ ਰਾਊਜ਼ ਐਵੇਨਿਊ ਕੋਰਟ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਲਿਆਂਦਾ ਗਿਆ। ਚਿਦੰਬਰਮ ਨੂੰ ਅਦਾਲਤ ਤੋਂ ਜੇਲ੍ਹ ਲਿਆਉਣ ਚ ਜੇਲ੍ਹ ਅਧਿਕਾਰੀਆਂ ਨੂੰ ਤਕਰੀਬਨ 35 ਮਿੰਟ ਲੱਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:separate cell given to chidambaram he can use western toilet