ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸੀਏ ਪਤੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸਮੂਹਕ ਬਲਾਤਕਾਰ

ਯੂਪੀ ਦੇ ਸੀਤਾਪੁਰ ਜ਼ਿਲੇ ਚ ਇਕ ਹੌਲਦਾਰ ਨੇ 3-4 ਦੋਸਤਾਂ ਨਾਲ ਮਿਲ ਕੇ ਆਪਣੀ ਹੀ ਪੁਲਿਸ ਮੁਲਾਜ਼ਮ ਪਤਨੀ ਨਾਲ ਸਮੂਹਿਕ ਬਲਾਤਕਾਰ ਕਰਵਾ ਦਿੱਤਾ। ਸਾਥੀਆਂ ਨਾਲ ਮਿਲ ਕੇ ਉਸਨੇ ਇਹ ਸ਼ਰਮਨਾਕ ਹਰਕਤ ਆਪਣੇ ਪਿੰਡ ਦੇ ਘਰ ਚ ਕੀਤੀ।

 

ਜਾਣਕਾਰੀ ਮੁਤਾਬਕ ਡਾਇਲ 100 ਸੇਵਾ ਚ ਤਾਇਨਾਤ ਪੀੜਤ ਮਹਿਲਾ ਨੇ ਸੁਪਰਡੈਂਟ ਨੂੰ ਆਪਣੀ ਹੱਡਬੀਤੀ ਸੁਣਾਈ ਜਿਸ ਤੋਂ ਬਾਅਦ ਪਤੀ ਸਮੇਤ ਸਾਰੇ ਦੋਸ਼ੀਆਂ ਖਿਲਾਫ ਮਹਿਲਾ ਥਾਣੇ ਚ ਕੇਸ ਦਰਜ ਕੀਤਾ ਗਿਆ।

 

ਦੱਸਿਆ ਜਾਂਦਾ ਹੈ ਕਿ ਡਾਇਲ 100 ਸੇਵਾ ਚ ਤਾਇਨਾਤ ਮਹਿਲਾ ਸਿਪਾਹੀ ਦਾ ਵਿਆਹ ਦੋ ਸਾਲ ਪਹਿਲਾਂ ਉਕਤ ਹੌਲਦਾਰ ਨਾਲ ਹੋਇਆ ਸੀ। ਇਲਜ਼ਾਮ ਹਨ ਕਿ ਪਿਛਲੇ ਕੁਝ ਮਹੀਨਿਆਂ ਚ ਦਾਜ ਦੀ ਮੰਗ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿਚਾਲੇ ਝਗੜੇ ਵੀ ਹੋਏ। ਮਹਿਲਾ ਹੌਲਦਾਰ ਲਖਨਊ ਤੋਂ ਆ ਕੇ ਆਪਣੇ ਸਹੁਰੇ ਘਰ ਸੀਤਾਪੁਰ ਵਿਖੇ ਘਰ ਤੇ ਰੁਕਦੀ ਸੀ। 20 ਦਿਨਾਂ ਦੇ ਅੰਦਰ ਕੁਝ ਵਿਵਾਦ ਵੀ ਹੋਇਆ ਸੀ।

 

ਦੋਸ਼ ਹੈ ਕਿ ਸੁਰੱਖਿਆ ਸ਼ਾਖਾ ਚ ਤਾਇਨਾਤ ਪਤੀ ਨੇ ਯੋਜਨਾ ਬਣਾਈ ਤੇ ਆਪਣੀ ਪਤਨੀ ਨੂੰ ਪਿੰਡ ਬੁਲਾਇਆ। ਇਥੇ ਪਤੀ ਦੇ ਤਿੰਨ-ਚਾਰ ਦੋਸਤ ਪਹਿਲਾਂ ਹੀ ਸੱਦੇ ਹੋਏ ਸਨ।

 

ਮਹਿਲਾ ਪੁਲਿਸ ਥਾਣੇ ਦੀ ਮੁਖੀ ਰੇਨੂ ਸਿੰਘ ਨੇ ਕਿਹਾ ਕਿ ਦਰਜ ਕੀਤੀ ਗਈ ਸ਼ਿਕਾਇਤ ਚ ਪੀੜਤ ਮਹਿਲਾ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਅਤੇ ਉਸ ਦੇ ਤਿੰਨ ਚਾਰ ਸਾਥੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਜਦਕਿ ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਅਸੀਂ ਦੋਸ਼ੀ ਪਤੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sepoy husband gang up rape wife with friends