ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ -1 ਚ ਸ਼ਨੀਵਾਰ ਰਾਤ ਨੂੰ ਇਕ ਨੌਕਰ ਨੇ 91 ਸਾਲਾ ਮਾਲਕ ਨੂੰ ਫਰਿੱਜ ਚ ਪਾ ਕੇ ਅਗਵਾ ਕਰ ਲਿਆ। ਘਟਨਾ ਤੋਂ ਪਹਿਲਾਂ ਉਕਤ ਨੌਕਰ ਆਪਣੇ ਹੋਰਨਾਂ ਛੇ ਸਾਥੀਆਂ ਸਮੇਤ ਬਜ਼ੁਰਗ ਦੇ ਘਰੋਂ ਨਕਦੀ, ਗਹਿਣੇ ਤੇ ਕੀਮਤੀ ਸਮਾਨ ਲੁੱਟ ਲੈ ਗਿਆ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪਰਵਿੰਦਰ ਕੁਮਾਰ ਨੇ ਦੱਸਿਆ ਕਿ 91 ਸਾਲਾ ਕ੍ਰਿਸ਼ਨਾ ਖੋਸਲਾ ਆਪਣੀ ਪਤਨੀ ਸਰੋਜ (90) ਦੇ ਨਾਲ ਗ੍ਰੇਟਰ ਕੈਲਾਸ਼ -2 ਦੀ ਐਮ ਬਲਾਕ ਦੀ ਇਮਾਰਤ ਵਿੱਚ ਪਹਿਲੀ ਮੰਜ਼ਲ ਤੇ ਕਿਰਾਏ ਦੇ ਫਲੈਟ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਆਪਣਾ ਘਰ ਐਸ ਬਲਾਕ ਵਿੱਚ ਹੈ, ਜਿਸ ਚ ਉਸਾਰੀ ਦਾ ਕਾਰਜ ਚੱਲ ਰਿਹਾ ਹੈ।
ਕ੍ਰਿਸ਼ਨਾ ਖੋਸਲਾ 31 ਸਾਲ ਪਹਿਲਾਂ ਭਾਰਤ ਸਰਕਾਰ ਦੇ ਉਦਯੋਗ ਵਿਭਾਗ ਤੋਂ ਸੇਵਾਮੁਕਤ ਹੋਏ ਸਨ। ਕ੍ਰਿਸ਼ਨ ਖੋਸਲਾ ਦੇ ਦੋ ਬੇਟੇ ਹਨ। ਉਸਦਾ ਵੱਡਾ ਬੇਟਾ ਸੁਭਾਸ਼ ਗ੍ਰੇਟਰ ਕੈਲਾਸ਼ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਜਿਸਦਾ ਇੱਕ LED ਕਾਰੋਬਾਰ ਹੈ।
ਜਦਕਿ ਛੋਟਾ ਬੇਟਾ ਆਸਟਰੇਲੀਆ ਚ ਰਹਿੰਦਾ ਹੈ। 25 ਸਾਲਾ ਨੌਕਰ ਕਿਸ਼ਨ ਕ੍ਰਿਸ਼ਨ ਖੋਸਲਾ ਦੇ ਘਰ ਡੇਢ ਸਾਲ ਤੋਂ ਘਰ ਘਰੇਲੂ ਨੌਕਰ ਵਜੋਂ ਕੰਮ ਕਰ ਰਿਹਾ ਸੀ। ਉਹ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਤੇ ਦਿੱਲੀ ਚ ਸੰਗਮ ਵਿਹਾਰ ਚ ਆਪਣੇ ਪਰਿਵਾਰ ਨਾਲ ਕਿਰਾਏ ਤੇ ਰਹਿੰਦਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਸੀਆਰ ਪਾਰਕ ਥਾਣੇ ਦੀ ਪੁਲਿਸ ਬਜ਼ੁਰਗ ਦੇ ਬੇਟੇ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
.