ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਸਮੋਸ ਬੈਂਕ ਦਾ ਸਰਵਰ ਹੈਕ, 7 ਘੰਟਿਆਂ `ਚ 94 ਕਰੋੜ ਲੁੱਟ ਕੇ ਹਾਂਗ ਕਾਂਗ ਕੀਤੇ ਟ੍ਰਾਂਸਫ਼ਰ

ਕੌਸਮੋਸ ਬੈਂਕ ਦਾ ਸਰਵਰ ਹੈਕ, 7 ਘੰਟਿਆਂ `ਚ 94 ਕਰੋੜ ਲੁੱਟ ਕੇ ਹਾਂਗ ਕਾਂਗ ਕੀਤੇ ਟ੍ਰਾਂਸਫ਼ਰ

ਪੁਣੇ ਸਥਿਤ ਕੌਸਮੋਸ ਸਹਿਕਾਰੀ ਬੈਂਕ ਲਿਮਿਟੇਡ ਦਾ ਸਰਵਰ ਹੈਕ ਹੋ ਗਿਆ ਹੈ। ਇਸ ਸਬੰਧੀ ਬੈਂਕ ਵੱਲੋਂ ਅੱਜ ਕਿਸੇ ਅਣਪਛਾਤੇ ਵਿਅਕਤੀ ਅਤੇ ਹਾਂਗ ਕਾਂਗ ਦੀ ਇੱਕ ਕੰਪਨੀ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਦੀ ਮੁੱਖ ਸ਼ਾਖਾ ਦਾ ਸਰਵਰ ਦੋ ਵਾਰ ਹੈਕ ਕਰ ਕੇ 7 ਘੰਟਿਆਂ `ਚ 15,000 ਲੈਣ-ਦੇਣ ਕੀਤੇ ਗਏ। ਇਸ ਸਮੇਂ ਦੌਰਾਨ 94 ਕਰੋੜ ਰੁਪਏ ਕਢਵਾ ਕੇ ਹਾਂਗ ਕਾਂਗ `ਚ ਟ੍ਰਾਂਸਫ਼ਰ ਵੀ ਕਰ ਲਏ ਗਏ। ਸ਼ਾਇਦ ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਹੋਵੇ।


ਭਾਰਤ ਦੇ ਦੂਜੇ ਸਭ ਤੋਂ ਵੱਡੇ ਸਹਿਕਾਰੀ ਬੈਂਕ ‘ਕੌਸਮੋਸ ਬੈਂਕ` ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਚਾਤੁਸਿ਼੍ਰੰਗੀ ਪੁਲਿਸ ਥਾਣੇ `ਚ ਸਿ਼ਕਾਇਤ ਦਰਜ ਕਰਵਾਈ ਹੈ ਤੇ ਉਨ੍ਹਾਂ ਦਾ ਸਰਵਰ ਬੀਤੀ 11 ਅਗਸਤ ਤੋਂ ਲੈ ਕੇ 13 ਅਗਸਤ ਤੱਕ ਹੈਕ ਰਿਹਾ।


ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ 11 ਅਗਸਤ ਨੂੰ ਸ਼ਾਮੀਂ 3 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ 15,000 ਲੈਣ-ਦੇਣ (ਟ੍ਰਾਂਜ਼ੈਕਸ਼ਨਜ਼) ਕੀਤੇ। ਪਹਿਲਾਂ ਡੇਬਿਟ ਕਾਰਡ ਦੀਆਂ 14,849 ਟ੍ਰਾਂਜ਼ੈਕਸ਼ਨ ਰਾਹੀਂ 80.5 ਕਰੋੜ ਰੁਪਏ ਕਿਸੇ ਵਿਦੇਸ਼ੀ ਬੈਂਕ `ਚ ਟ੍ਰਾਂਸਫ਼ਰ ਕੀਤੇ ਗਏ ਤੇ ਫਿਰ ਅਗਲੀ ਵਾਰ 13.92 ਕਰੋੜ ਰੁਪਏ ਸਵਿਫ਼ਟ ਟ੍ਰਾਂਜ਼ੈਕਸ਼ਨ ਰਾਹੀਂ ਟ੍ਰਾਂਸਫ਼ਰ ਹੋਏ।


ਇੰਨਾ ਕੁ ਜ਼ਰੂਰ ਪਤਾ ਲੱਗਾ ਹੈ ਕਿ ਸਾਈਬਰ ਅਪਰਾਧ ਰਾਹੀਂ ਚੋਰੀ ਕੀਤੀ ਗਈ ਰਕਮ ਹਾਂਗ ਕਾਂਗ `ਚ ਟ੍ਰਾਂਸਫ਼ਰ ਕੀਤੀ ਗਈ ਹੈ। ਭਾਰਤ `ਚ ਵੀ ਨੈਸ਼ਨਲ ਪੇਅਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਤੇ ਵੀਜ਼ਾ ਰਾਹੀਂ ਟ੍ਰਾਂਸਫ਼ਰ ਹੋਈਆਂ ਹਨ।


ਸੋਮਵਾਰ ਨੂੰ ਹੈਕਰਾਂ ਨੇ ਰਾਤੀਂ 11:30 ਵਜੇ ਇੱਕ ਵਾਰ ਫਿਰ ਬੈਂਕ ਦੇ ਸਰਵਰ `ਤੇ ਹਮਲਾ ਕੀਤਾ। ਤਦ ਹਾਂਗ ਕਾਂਗ ਦੇ ਹਾਂਗ ਸੇਂਗ ਬੈਂਕ ਦੇ ਏਐੱਲਐੱਮ ਟ੍ਰੇਡਿੰਗ ਲਿਮਟੇਡ ਦੇ ਖਾਤੇ ਵਿੱਚ 13.92 ਕਰੋੜ ਰੁਪਏ ਟ੍ਰਾਂਸਫ਼ਰ ਕੀਤੇ ਗਏ।


ਕੌਸਮੋਸ ਬੈਂਕ ਦੀ ਸਥਾਪਨਾ 1906 `ਚ ਹੋਈ ਸੀ ਤੇ ਇਹ ਦੇਸ਼ ਦੇ ਸਭ ਤੋਂ ਪੁਰਾਣੇ ਸਹਿਕਾਰੀ ਬੈਂਕਾਂ `ਚੋਂ ਇੱਕ ਹੈ। ਇਸ ਦੇ ਸੱਤ ਸੁਬਿਆਂ ਵਿੱਚ 140 ਸਰਵਿਸ ਆਊਟਲੈੱਟਸ ਤੇ ਪੰਜ ਖੇਤਰੀ ਦਫ਼ਤਰ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Server of Cosmos Bank hacked 94 crore rs transferred