ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਵਿਚਕਾਰ ਲਗਜ਼ਰੀ ਹੋਟਲ 'ਚ ਚੱਲ ਰਿਹਾ ਸੀ ਕਾਲ ਸੈਂਟਰ, 7 ਗ੍ਰਿਫ਼ਤਾਰ

ਲੌਕਡਾਊਨ ਵਿਚਕਾਰ ਗੁਰੂਗ੍ਰਾਮ ਪੁਲਿਸ ਨੇ ਉਦਯੋਗ ਵਿਹਾਰ ਸਥਿਤ ਇੱਕ ਲਗਜ਼ਰੀ ਹੋਟਲ ਵਿੱਚ ਬਿਨਾਂ ਲਾਇਸੈਂਸ ਕਾਲ ਸੈਂਟਰ ਚਲਾਉਣ ਦੇ ਦੋਸ਼ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਕਾਲ ਸੈਂਟਰ ਵਿੱਚ ਕੰਮ ਕਰਦੇ 43 ਕਰਮਚਾਰੀਆਂ ਨੂੰ ਛੱਡ ਦਿੱਤਾ ਹੈ। ਲਾਕਡਾਊਨ ਦੀ ਉਲੰਘਣਾ ਕਰਨ ਲਈ ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਇਸ ਤੋਂ ਇਲਾਵਾ ਹੋਟਲ ਦੇ ਡਾਇਰੈਕਟਰ ਅਤੇ ਜਨਰਲ ਮੈਨੇਜਰ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਨਾ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਲਗਜ਼ਰੀ ਹੋਟਲ ਵਿਖੇ ਕਾਲ ਸੈਂਟਰ 22 ਮਾਰਚ ਤੋਂ ਸ਼ੁਰੂ ਸੀ। ਹੋਟਲ ਵਿੱਚ 35 ਕਮਰਿਆਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਦਿਨ ਲਈ ਬੁੱਕ ਕੀਤਾ ਗਿਆ ਸੀ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਕਿੰਨੇ ਲੋਕਾਂ ਨੂੰ ਤਕਨੀਕੀ ਸਹਾਇਤਾ ਦਿੱਤੀ ਗਈ ਹੈ। 

 

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੋਟਲ ਵਿੱਚ ਚੱਲ ਰਹੇ ਇਸ ਕਾਲ ਸੈਂਟਰ ਦਾ ਕੰਪਨੀ ਕੋਲ ਲਾਇਸੈਂਸ ਹੈ, ਪਰ ਉਹ ਲਾਇਸੈਂਸ ਸੋਹਨਾ ਰੋਡ ‘ਤੇ ਸਥਿਤ ਸਪੇਜ ਟਾਵਰ ਵਿੱਚ ਚਲਾਉਣ ਦਾ ਹੈ। ਕੰਪਨੀ ਸਾਲ 2012 ਤੋਂ ਕਾਲ ਸੈਂਟਰ ਚਲਾ ਰਹੀ ਹੈ।


ਮਹੀਨੇ ਲਈ ਕਮਰੇ ਕੀਤੇ ਸਨ ਬੁੱਕ

ਏਸੀਪੀ ਕਰਨ ਗੋਇਲ ਨੇ ਦੱਸਿਆ ਕਿ ਤਾਲਾਬੰਦੀ ਬਾਅਦ, ਕਾਲ ਸੈਂਟਰ ਕੰਪਨੀ ਦੇ ਡਾਇਰੈਕਟਰ ਨੇ ਉਦਯੋਗ ਵਿਹਾਰ ਦੇ ਰੈਡੀਸਨ ਬਲੂ ਹੋਟਲ ਵਿਖੇ ਇੱਕ ਮਹੀਨੇ ਲਈ 35 ਕਮਰੇ ਬੁੱਕ ਕਰਵਾਏ ਸਨ। ਇਸ ਦੇ ਨਾਲ ਹੀ, ਕਾਲ ਸੈਂਟਰ ਵਿੱਚ ਕੰਮ ਕਰਨ ਵਾਲੇ 50 ਕਰਮਚਾਰੀ ਨੂੰ ਹੋਟਲ ਵਿੱਚ ਹੀ ਰੁਕ ਕੇ ਕੰਮ ਕਰਨ ਲਈ ਕਿਹਾ ਗਿਆ ਸੀ। 22 ਮਾਰਚ ਤੋਂ ਇਹ ਕਰਮਚਾਰੀ ਹੋਟਲ ਵਿੱਚ ਹੀ ਰਹਿ ਕੇ ਅਮਰੀਕਾ ਸਣੇ ਹੋਰ ਦੇਸ਼ਾਂ ਵਿੱਚ ਤਕਨੀਕੀ ਸਪੋਰਟ ਦੇ ਰਹੇ ਸਨ। 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Seven arrested for running a call centre in Radisson Hotel of Gurugram amid lockdown