ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੰਗਾਮੇ ਕਾਰਨ ਕਾਂਗਰਸ ਦੇ 7 ਸੰਸਦ ਮੈਂਬਰਾਂ ਨੂੰ ਪੂਰੇ ਬਦਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਲੀ ਹਿੰਸਾ ਬਾਰੇ ਹੰਗਾਮਾ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਗੌਰਵ ਗੋਗੋਈ, ਟੀਐਨ ਪ੍ਰਤਾਪਨ, ਗੁਰਜੀਤ ਸਿੰਘ ਔਜਲਾ, ਡਿਏਨ ਕੁਰਿਆਕੋਸ, ਆਰ. ਉਨੀਥਨ, ਮਣੀਕਮ ਟੈਗੋਰ, ਬੈਨੀ ਬੇਹਨਾਨ ਸ਼ਾਮਲ ਹਨ।
Seven Congress MPs suspended from Lok Sabha by Speaker Om Birla. More details awaited. #BudgetSession pic.twitter.com/3D80ZmypBG
— ANI (@ANI) March 5, 2020
ਦੱਸ ਦੇਈਏ ਕਿ ਦਿੱਲੀ ਹਿੰਸਾ 'ਤੇ ਚਰਚਾ ਕਰਵਾਉਣ ਲਈ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ 'ਤੇ ਹੋਲੀ ਤੋਂ ਬਾਅਦ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਦੀ ਇਸ ਪੇਸ਼ਕਸ਼ 'ਤੇ ਵਿਰੋਧੀ ਦਲ ਭੜਕ ਗਿਆ ਅਤੇ ਕਾਗਜ ਪਾੜ ਕੇ ਸਪੀਕਰ ਵੱਲ ਸੁੱਟੇ। ਓਮ ਬਿਰਲਾ ਨੇ ਹੰਗਾਮਾ ਕਰ ਰਹੇ ਵਿਰੋਧ ਧਿਰ ਦੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਦਨ 'ਚ ਪਲੇਅ ਕਾਰਡ ਲਿਆਉਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਦਨ ਸਭ ਦੀ ਸਹਿਮਤੀ ਨਾਲ ਚੱਲਦਾ ਹੈ। ਇਸ ਦੇ ਨਾਲ ਹੀ ਓਮ ਬਿਰਲਾ ਨੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਵੈਲ 'ਚ ਆਉਣ ਵਾਲਿਆਂ 'ਤੇ ਕਾਰਵਾਈ ਹੋਵੇਗੀ। ਫਿਰ ਭਾਵੇਂ ਉਹ ਸੱਤਾਧਿਰ ਦੇ ਸੰਸਦ ਮੈਂਬਰ ਹੋਣ ਜਾਂ ਵਿਰੋਧੀ ਧਿਰ ਦੇ। ਓਮ ਬਿਰਲਾ ਨੇ ਕਿਹਾ ਸੀ ਕਿ ਸੰਸਦ ਮੈਂਬਰ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਜਾਵੇਗਾ, ਪਰ ਸਪੀਕਰ ਦੀਆਂ ਹਦਾਇਤਾਂ ਦੇ ਬਾਵਜੂਦ ਲੋਕ ਸਭਾ 'ਚ ਹੰਗਾਮਾ ਜਾਰੀ ਰਿਹਾ।