ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਰੇਪ ਕੇਸ ’ਚ ਪੀੜਤ ਕੁੜੀ ਦੇ ਪਿਤਾ ਦੀ ਹੱਤਿਆ ’ਚ ਸੇਂਗਰ ਸਣੇ 7 ਨੂੰ 10 ਸਾਲ ਕੈਦ

ਉਨਾਓ ਰੇਪ ਕੇਸ ’ਚ ਪੀੜਤ ਕੁੜੀ ਦੇ ਪਿਤਾ ਦੀ ਹੱਤਿਆ ’ਚ ਸੇਂਗਰ ਸਣੇ 7 ਨੂੰ 10 ਸਾਲ ਕੈਦ

ਉਨਾਓ ਬਲਾਤਕਾਰ ਕਾਂਡ (ਰੇਪ ਕੇਸ) ਦੀ ਪੀੜਤ ਕੁੜੀ ਦੇ ਪਿਤਾ ‘ਦੇ ਕਤਲ ਦੇ ਮਾਮਲੇ ’ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਮੇਤ ਸੱਤ ਹੋਰਨਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ’ਚ ਸੇਂਗਰ ਤੇ ਉਸ ਦੇ ਭਰਾ ਅਤੁਲ ਸੇਂਗਰ ਨੂੰ ਪੀੜਤ ਕੁੜੀ ਦੇ ਪਰਿਵਾਰ ਨੂੰ 10–10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।

 

 

ਅਦਾਲਤ ਨੇ ਇਸ ਮਾਮਲੇ ’ਚ ਸ੍ਰੀ ਸੇਂਗਰ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਪੀੜਤ ਕੁੜੀ ਦੇ ਪਿਤਾ ਦਾ ਕਤਲ ਕੀਤਾ ਗਿਆ ਸੀ, ਉਹ ਬਹੁਤ ਘਿਨਾਉਣਾ ਕਾਰਾ ਸੀ। ਪੁਲਿਸ ਹਿਰਾਸਤ ’ਚ ਪੀੜਤ ਕੁੜੀ ਦੇ ਪਿਤਾ ਦੀ 9 ਅਪ੍ਰੈਲ, 2018 ਨੂੰ ਹੱਤਿਆ ਹੋ ਗਈ ਸੀ।

 

 

ਇੱਥੇ ਵਰਨਣਯੋਗ ਹੈ ਕਿ ਅਦਾਲਤ ’ਚ ਸਜ਼ਾ ਉੱਤੇ ਬਹਿਸ ਦੌਰਾਨ ਸੇਂਗਰ ਨੇ ਕਿਹਾ ਸੀ ਕਿ ਜੇ ਉਨ੍ਹਾਂ ਕੁਝ ਗ਼ਲਤ ਕੀਤਾ ਹੈ, ਤਾਂ ਉਨ੍ਹਾਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਤੇਜ਼ਾਬ ਪਾ ਦਿੱਤਾ ਜਾਣਾ ਚਾਹੀਦਾ ਹੈ।

 

 

ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਪਰਾਧਕ ਸਾਜ਼ਿਸ਼ ਦਾ ਦੋਸ਼ੀ ਪਾਇਆ ਸੀ। ਫ਼ੈਸਲਾ ਸੁਣਾਉਂਦੇ ਸਮੇਂ ਤੀਸ ਹਜ਼ਾਰੀ ਕੋਰਟ ਦੇ ਜੱਜ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਧ ਚੁਣੌਤੀਪੂਰਨ ਸੁਣਵਾਈ ਰਹੀ। ਜੱਜ ਨੇ ਸੀਬੀਆਈ ਤੇ ਪੀੜਤ ਦੇ ਵਕੀਲ ਦੀ ਵੀ ਸ਼ਲਾਘਾ ਕੀਤੀ। ਤੀਸ ਹਜ਼ਾਰੀ ਕੋਰਟ ਨੇ ਇਸ ਤੋਂ ਪਹਿਲਾਂ 29 ਫ਼ਰਵਰੀ ਨੂੰ ਇਸ ਮਾਮਲੇ ’ਤੇ ਸੁਣਵਾਈ ਕੀਤੀ ਸੀ ਤੇ ਫ਼ੈਸਲੇ ਲਈ ਚਾਰ ਮਾਰਚ ਦੀ ਤਰੀਕ ਤੈਅ ਕੀਤੀ ਸੀ।

 

 

ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਹਨ ਤੇ ਉਸ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਛੱਡ ਦਿੱਤਾ ਜਾਵੇ। ਜੱਜ ਨੇ ਕਿਹਾ ਕਿ ਤੁਹਾਡਾ ਪਰਿਵਾਰ ਹੈ। ਹਰੇਕ ਦਾ ਹੈ। ਤੁਹਾਨੂੰ ਇਹ ਸਭ ਅਪਰਾਧ ਕਰਦੇ ਸਮੇਂ ਸੋਚਣਾ ਚਾਹੀਦਾ ਸੀ ਪਰ ਤੁਸੀਂ ਸਾਰੇ ਕਾਨੂੰਨ ਤੋੜੇ। ਹੁਣ ਤੁਸੀਂ ਹਰੇਕ ਚੀਜ਼ ਨੂੰ ਨਾਂਹ ਆਖੋਗੇ? ਤੁਸੀਂ ਕਦੋਂ ਤੱਕ ਇਨਕਾਰ ਕਰਦੇ ਰਹੋਗੇ?

 

 

ਸੀਬੀਆਈ ਨੇ ਕੁਲਦੀਪ ਸੇਂਗਰ ਤੇ ਹੋਰਨਾਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ, ਜਿਸ ਵਿੱਚ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਵਿੱਚ ਮਾਖੀ ਥਾਣੇ ਦੇ ਉਦੋਂ ਦੇ ਇੰਚਾਰਜ ਅਸ਼ੋਕ ਸਿੰਘ ਭਦੌਰੀਆ ਤੇ ਉਦੋਂ ਦੇ ਸਬ–ਇੰਸਪੈਕਟਰ ਕੇ.ਪੀ. ਸਿੰਘ ਸ਼ਾਮਲ ਹਨ। ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Seven including Senger sentenced 10 years imprisonment in murder of the Unnao rape case victim