ਗਵਾਲੀਅਰ ਵਿੱਚ ਆਗਰਾ-ਝਾਂਸੀ ਹਾਈਵੇ ਉੱਤੇ ਮੇਹਰਾ ਟੋਲ ਪਲਾਜ਼ਾ ਕੋਲ ਟਰੱਕ ਦੇ ਪਿੱਛੇ ਖੜੀ ਵੈਨ ਨੂੰ ਪਿੱਛੇ ਤੋਂ ਆ ਰਹੇ ਦੂਜੇ ਟਰੱਕ ਨੇ ਸ਼ਨਿੱਚਰਵਾਰ ਸਵੇਰੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਵੈਨ ਦੋਵਾਂ ਟਰੱਕਾਂ ਵਿਚਰਾਕ ਆ ਕੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਇਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਸੱਤ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ।
City Superintendent ਆਰ ਐਨ ਪਚੌਰੀ ਨੇ ਦੱਸਿਆ ਕਿ ਸ਼ੁੱਕਰਵਾਰ ਲਗਭਗ ਦੇਰ ਰਾਤ ਟੋਲ ਪਲਾਜ਼ਾ ਉੱਤੇ ਇੱਕ ਟਰੱਕ ਖੜ੍ਹਾ ਸੀ। ਵੈਨ ਇਸ ਦੇ ਪਿੱਛੇ ਆ ਕੇ ਖੜੀ ਹੋ ਗਈ। ਉਸੇ ਸਮੇਂ ਪਿੱਛੇ ਤੋਂ ਆ ਰਹੇ ਟਰੱਕ ਨੇ ਵੈਨ ਨੂੰ ਲਪੇਟ ਵਿੱਚ ਲੈ ਲਿਆ। ਵੈਨ ਦੋਵੇਂ ਟਰੱਕਾਂ ਵਿਚਕਾਰ ਬੁਰੀ ਪਿਚਕ ਗਈ। ਉਸ ਨੇ ਕਿਹਾ ਕਿ ਵੈਨ ਵਿੱਚ ਸਵਾਰ ਲੋਕਾਂ ਨੂੰ ਨਿਕਲਣ ਦਾ ਮੌਕਾ ਤਕ ਨਹੀਂ ਮਿਲਿਆ ਜਿਸ ਨਾਲ ਵੈਨ ਚਾਲਕ ਸਣੇ ਸੱਤ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਪਚੌਰੀ ਨੇ ਦੱਸਿਆ ਕਿ ਸਾਰੇ ਮ੍ਰਿਤਕ ਵੈਨ ਵਿੱਚ ਸਵਾਰ ਸਨ ਅਤੇ ਡਬਰਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਮੇਹੰਦੀਪੁਰ ਬਾਲਾਜੀ ਤੋਂ ਦਰਸ਼ਨ ਕਰਕੇ ਵਾਪਸ ਪਤਰ ਰਹੇ ਸਨ। ਪਚੌਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮੰਗਲੀਆ ਜਾਟਵ, ਉਸ ਦੀ ਪਤਨੀ ਨਾਰਾਇਣੀ, ਦਾਮਾਦ ਮਹੇਸ਼, ਬੇਟੀ ਸਪਨਾ ਅਤੇ ਪੋਤੀ ਅੰਜਲੀ, ਸ਼ਿਲਪੀ ਅਤੇ ਧਰਮਿੰਦਰ ਹੈ ਜਦਕਿ ਜ਼ਖ਼ਮੀਆਂ ਵਿਚ ਤਿੰਨ ਸਾਲ ਦਾ ਕਮੇਸ਼ ਤੇ ਮਹੇਸ਼ ਦਾ 25 ਸਾਲ ਦਾ ਦਿਵਿਆਂਗ ਬੇਟਾ ਗਣੇਸ਼ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।