ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਦੌਰਾਨ ਕੇਂਦਰ ਵੱਲੋਂ ਕਿਸਾਨਾਂ ਤੇ ਖੇਤੀ–ਗਤੀਵਿਧੀਆਂ ਲਈ ਅਨੇਕ ਉਪਰਾਲੇ

ਕੋਰੋਨਾ–ਲੌਕਡਾਊਨ ਦੌਰਾਨ ਕੇਂਦਰ ਵੱਲੋਂ ਕਿਸਾਨਾਂ ਤੇ ਖੇਤੀ–ਗਤੀਵਿਧੀਆਂ ਲਈ ਅਨੇਕ ਉਪਰਾਲੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਨੇ ਕੋਰੋਨਾ–ਲੌਕਡਾਊਨ ਦੇ ਸਮੇਂ ਦੌਰਾਨ ਫੀਲਡ ਪੱਧਰ 'ਤੇ ਕਿਸਾਨਾਂ ਅਤੇ ਕਿਸਾਨੀ ਸਰਗਰਮੀਆਂ ਦੀ ਮਦਦ ਲਈ ਅਨੇਕ ਉਪਰਾਲੇ ਕੀਤੇ ਹਨ। ਕੇਂਦਰੀ ਖੇਤੀਬਾੜੀ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਨਰੇਂਦਰ  ਸਿੰਘ ਤੋਮਰ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਤਾਜ਼ਾ ਅੱਪਡੇਟਡ ਸਥਿਤੀ ਨਿਮਨਲਿਖਿਤ ਹੈ:

 

1. ਲੌਕਡਾਊਨ ਸਮੇਂ ਦੌਰਾਨ ਨੈਫੇਡ (NAFED) ਵੱਲੋਂ ਕੀਤੀ ਖਰੀਦ

 

  •  9 ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ 2.74 ਲੱਖ ਮੀਟ੍ਰਿਕ ਟਨ ਗਰਾਮ (ਚਣਾ) ਖਰੀਦਿਆ ਗਿਆ।
  • 5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ ਅਤੇ ਹਰਿਆਣਾ ਤੋਂ 3.40 ਲੱਖ ਮੀਟ੍ਰਿਕ ਟਨ ਸਰੋਂ ਖਰੀਦੀ ਗਈ।
  • ਤੇਲੰਗਾਨਾ ਤੋਂ 1700 ਮੀਟ੍ਰਿਕ ਟਨ ਸੂਰਜਮੁਖੀ ਖਰੀਦੀ ਗਈ।
  •  8 ਰਾਜਾਂ ਤਮਿਲ ਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ ਅਤੇ ਓਡੀਸ਼ਾ ਤੋਂ 1.71 ਲੱਖ ਮੀਟ੍ਰਿਕ ਟਨ ਤੂਰ (Toor) ਖਰੀਦੀ ਗਈ।

 

2. ਗਰਮੀ ਦੀਆਂ ਫਸਲਾਂ ਦੇ ਬਿਜਾਈ ਦੇ ਖੇਤਰ ਦੀ ਕਵਰੇਜ

 

  • ਝੋਨਾ: ਗਰਮੀਆਂ ਦੌਰਾਨ ਝੋਨੇ ਦਾ ਕਵਰੇਜ ਖੇਤਰ 34.87 ਲੱਖ ਹੈਕਟੇਅਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 25.29 ਲੱਖ ਹੈਕਟੇਅਰ ਸੀ।
  •  ਦਾਲ਼ਾਂ: ਲਗਭਗ 10.35 ਲੱਖ ਹੈਕਟੇਅਰ ਕਵਰੇਜ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ  ਸਮੇਂ ਵਿਚ 5.92 ਲੱਖ ਹੈਕਟੇਅਰ ਸੀ।
  • ਮੋਟਾ ਅਨਾਜ : ਮੋਟੇ ਅਨਾਜ ਤਹਿਤ ਲਗਭਗ 9.57 ਲੱਖ ਹੈਕਟੇਅਰ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਵਿਚ 6.20 ਲੱਖ ਹੈਕਟੇਅਰ ਸੀ
  • ਤੇਲ ਬੀਜ: ਲਗਭਗ 9.17 ਲੱਖ ਹੈਕਟੇਅਰ ਖੇਤਰ, ਜਿਹੜਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 7.09 ਲੱਖ ਹੈਕਟੇਅਰ ਸੀ

 

3.  2020-21 ਦੇ ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) ਐੱਫਸੀਆਈ ਵਿੱਚ 241.36 ਲੱਖ ਮੀਟ੍ਰਿਕ ਟਨ ਕਣਕ ਪੁੱਜੀ, ਜਿਸ ਵਿੱਚੋਂ 233.51 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ।

 

4.   2020-21 ਰਬੀ ਸੀਜ਼ਨ ਵਿੱਚ 11 ਰਾਜਾਂ ਵਿੱਚ ਰਬੀ ਦਾਲ਼ਾਂ ਤੇ ਤੇਲ ਬੀਜਾਂ ਲਈ ਕੁੱਲ 3206 ਨਿਰਧਾਰਿਤ ਖਰੀਦ ਕੇਂਦਰ ਉਪਲਬਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Several Efforts for Farmers and Farm Activities by Centre during Corona Lockdown