ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਸਰਕਾਰ ਨੇ ਹੜਤਾਲ `ਤੇ ਗਏ ਰੋਡਵੇਜ਼ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਹਰਿਆਣਾ ਸਰਕਾਰ ਨੇ ਹੜਤਾਲ `ਤੇ ਗਏ ਰੋਡਵੇਜ਼ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਹਰਿਆਣਾ ਸਰਕਾਰ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਹੜਤਾਲ `ਤੇ ਜਾਣ ਬਾਅਦ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਅਨੇਕਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਅਤੇ ਕਈਆਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਕੀਤਾ ਹੈ।


ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਦੇ ਮੱਦੇਨਜ਼ਰ ਜਨਤਾ ਨੂੰ ਆ ਰਹੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੁੱਧਵਾਰ ਨੂੰ ਇਕ ਉਚ ਪੱਧਰੀ ਮੀਟਿੰਗ ਕਰਕੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਅਨੇਕਾਂ ਹੜਤਾਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਮੁਅੱਤਲ ਅਤੇ ਅਨੇਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਆਦੇਸ਼ ਦਿੱਤੇ ਹਨ।

 

ਪਲਪਲ ਦੇ ਜਨਰਲ ਮੈਨੇਜਰ ਤੇ ਬਹਾਦਰਗੜ੍ਹ ਦੇ ਵਰਕਰ ਮੈਨੇਜਰ ਮੁਅੱਤਲ


ਨਿਊਜ਼ ਏਜੰਸੀ ਵਾਰਤਾ ਅਨੁਸਾਰ, ਮੀਟਿੰਗ`ਚ ਪ੍ਰੋਬੇਸ਼ਨ `ਤੇ ਚਲ ਰਹੇ ਜਿਨਾਂ ਡਰਾਈਵਰਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਹੜਤਾਲ `ਚ ਹਿੱਸਾ ਲਿਆ ਉਨ੍ਹਾਂ ਦੀਆਂ ਸੇਵਾਵਾਂ ਵੀ ਬਿਨਾਂ ਕਾਰਨ ਦੱਸੋ ਨੋਟਿਸ ਦਿੱਤੇ ਬੁੱਧਵਾਰ ਨੂੰ ਖਤਮ ਕਰਨ ਦਾ ਵੀ ਫੈਸਲਾ ਕੀਤਾ। 


ਇਸੇ ਤਰ੍ਹਾਂ ਆਊਟਸੋਰਸਿੰਗ ਨੀਤੀ ਦੇ ਤਹਿਤ ਠੇਕੇ `ਤੇ ਲਗੇ ਜਿਨ੍ਹਾਂ 252 ਡਰਾਈਵਰਾਂ ਨੇ ਹੜਤਾਲ `ਚ ਹਿੱਸਾ ਲਿਆ ਹੈ, ਉਨ੍ਹਾਂ ਦੀਆਂ ਸੇਵਾਵਾਂ ਵੀ ਬੁੱਧਵਾਰ ਤੋਂ ਹੀ ਖਤਮ ਕਰ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਰਮਚਾਰੀਆਂ ਦੇ ਨਾਲ ਅਧਿਕਾਰੀਆਂ ਨੂੰ ਵੀ ਗੰਭੀਰਤਾ ਨਾਲ ਲਿਆ ਅਤੇ ਪਲਵਲ ਦੇ ਜਨਰਲ ਮੈਨੇਜਰ ਅਤੇ ਬਹਾਦਰਗੜ੍ਹ ਦੇ ਵਰਕਸ ਮੈਨੇਜਰ ਨੂੰ ਵੀ ਮੁਅੱਤਲ ਕਰਨ ਅਤੇ ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਦੀ ਪਰਦੇ ਦੇ ਪਿੱਛੇ ਹੜਤਾਲ `ਚ ਰਹੀ ਭੂਮਿਕਾ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

 

930 ਕੰਡਕਟਰਾਂ ਅਤੇ 500 ਡਰਾਈਵਰਾਂ ਦੀ ਹੋਵੇਗੀ ਨਵੀਂ ਭਰਤੀ


ਮੁੱਖ ਮੰਤਰੀ ਨੇ ਇਸ ਤੋਂ ਇਲਾਵਾ, ਪ੍ਰੋਬੇਸ਼ਨ `ਤੇ ਚਲ ਰਹੇ ਜਿਨ੍ਹਾਂ ਨਵ ਨਿਯੁਕਤ ਕਲਰਕਾਂ ਨੇ ਹੜਤਾਲ `ਚ ਹਿੱਸਾ ਲਿਆ ਉਨ੍ਹਾਂ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਸਰਕਾਰ ਨੇ ਜਦੋਂ ਆਊਟਸੋਰਸਿੰਗ ਨੀਤੀ ਦੋ ਦੇ ਤਹਿਤ 930 ਕੰਡਕਟਰਾਂ ਅਤੇ 500 ਡਰਾਈਵਰਾਂ ਦੀ ਨਵੀਂ ਭਰਤੀ ਲਈ ਅੱਜ ਹੀ ਇਸ਼ਤਿਹਾਰ ਜਾਰੀ ਕਰਨ ਬਿਨੈ ਪੱਤਰ ਮੰਗਣ ਦਾ ਫੈਸਲਾ ਲਿਆ।


ਮੀਟਿੰਗ `ਚ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਾਜੇਸ਼  ਖੁਲਰ, ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Several Haryana roadways employees suspended and sacked due to strike