ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਖੁਦ ਆਪਣਾ ਸਾਮਾਨ ਦੀ ਸੁਰੱਖਿਆ ਨਹੀ ਕਰ ਸਕੀ। ਗਾਜੀਆਬਾਦ ਜ਼ਿਲ੍ਹੇ ਦੇ ਸਾਹਿਬਾਬਾਦ ਥਾਣੇ ਦੇ ਮਾਲਖਾਨੇ ਦਾ ਜਿੰਦਾ ਤੋੜਕੇ ਬਦਮਾਸ਼ਾਂ ਨੇ ਲੱਖਾਂ ਦਾ ਮਾਮਲ ਚੋਰੀ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੱਕੀ ਮਹਿਲਾਵਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਜੀਟੀ ਰੋਡ ਸਥਿਤ ਸਾਹਿਬਾਬਾਦ ਥਾਣੇ ਵਿਚ ਬਣੇ ਮਾਲਖਾਨੇ ਦਾ ਜਿੰਦਾ ਐਤਵਾਰ ਰਾਤ ਨੂੰ ਤੋੜਕੇ ਚੋਰ ਅੰਦਰੋਂ 90 ਬੈਟੀ, ਦੋ ਗੈਸ ਸਿਲੰਡਰ, ਚਾਰ ਸੀਸੀਟੀਵੀ ਕੈਮਰੇ ਚੋਰੀ ਕਰਕੇ ਲੈ ਗਏ। ਨਾਲਹੀ ਮਾਲਖਾਨੇ ਦੇ ਕੋਲ ਖੜੀਆਂ ਦੋ ਕਾਰਾਂ ਵਿਚੋਂ ਵੀ ਸਾਮਾਨ ਚੋਰੀ ਕਰ ਲਿਆ। ਪੁਲਿਸ ਨੂੰ ਸੋਮਵਾਰ ਸਵੇਰੇ ਪਤਾ ਲੱਗਿਆ। ਇਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਰਿਪੋਰਟ ਦਰਜ ਕਰਵਾਈ ਗਈ। ਜਿਸ ਸਥਾਨ ਉਤੇ ਮਾਲਖਾਨਾ ਬਦਿਆ ਹੈ, ਉਹ ਥਾਣਾ ਮੁੱਖੀ ਰਿਹਾਇਸ਼ ਦੇ ਸਾਹਮਣੇ ਹੈ।
ਮਾਲਖਾਨੇ ਦੇ ਨਾਲ ਦੀ ਇਕ ਰਾਸਤਾ ਸੜਕ ਵੱਲ ਵੀ ਜਾਂਦਾ ਹੈ। ਚੋਰਾਂ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਆਸਪਾਸ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋ ਸ਼ੱਕੀ ਮਹਿਲਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।