ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖ਼ਤ ਠੰਢ ਉੱਤਰੀ ਭਾਰਤ ’ਚ ਤੋੜ ਸਕਦੀ ਹੈ ਪਿਛਲੇ 100 ਸਾਲਾਂ ਦਾ ਰਿਕਾਰਡ

ਸਖ਼ਤ ਠੰਢ ਉੱਤਰੀ ਭਾਰਤ ’ਚ ਤੋੜ ਸਕਦੀ ਹੈ ਪਿਛਲੇ 100 ਸਾਲਾਂ ਦਾ ਰਿਕਾਰਡ

ਉੱਤਰੀ ਭਾਰਤ ’ਚ ਇਸ ਵੇਲੇ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ। ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਹੋਰ ਰਾਜਾਂ ਵਿੱਚ ਪਾਰਾ ਐਤਕੀਂ ਆਮ ਨਾਲੋਂ ਚਾਰ ਤੋਂ ਸੱਤ ਡਿਗਰੀ ਹੇਠਾਂ ਚੱਲ ਰਿਹਾ ਹੈ। ਕੱਲ੍ਹ ਵੀਰਵਾਰ ਨੂੰ ਵੀ ਸਖ਼ਤ ਠੰਢ ਦਾ ਇਹ ਦੌਰ ਜਾਰੀ ਰਿਹਾ। ਇਸ ਵਾਰ ਦਸੰਬਰ ਮਹੀਨੇ ਦੀ ਠੰਢ ਪਿਛਲੇ 100 ਸਾਲਾਂ ਦਾ ਰਿਕਾਰਡ ਵੀ ਤੋੜ ਸਕਦੀ ਹੈ।

 

 

ਵੀਰਵਾਰ ਨੂੰ ਪੰਜਾਬ ’ਚ ਸਭ ਤੋਂ ਵੱਧ ਠੰਢ ਬਠਿੰਡਾ ’ਚ ਰਹੀ; ਜਿੱਥੇ ਤਾਪਮਾਨ ਚਾਰ ਡਿਗਰੀ ਸੈਲਸੀਅਸ ਰਿਹਾ। ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਹਲਵਾਰਾ, ਆਦਮਪੁਰ, ਪਠਾਨਕੋਟ, ਅੰਮ੍ਰਿਤਸਰ ਵਿੱਚ ਤਾਪਮਾਨ ਕ੍ਰਮਵਾਰ 4, 5, 6.6, 6.4, 5.8, 6.8, 6.4 ਅਤੇ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਘੱਟ ਤੋਂ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੈਟੇਲਾਇਟ ਵੱਲੋਂ ਭੇਜੀਆਂ ਤਸਵੀਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਉੱਤਰੀ ਭਾਰਤ ਦੇ ਗੰਗਾ–ਜਮੁਨਾ ਦੇ ਮੈਦਾਨੀ ਇਲਾਕਿਆਂ ’ਚ ਬੱਦਲ਼ ਛਾਏ ਰਹਿਣ ਤੇ ਜ਼ਿਆਦਾਤਰ ਇਲਾਕਿਆਂ ਵਿੱਚ ਸੰਘਣੀ ਧੁੰਦ ਤੇ ਕੋਹਰਾ ਕਾਇਮ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।

 

 

ਮੌਸਮ ਵਿਭਾਗ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕੁਝ ਸ਼ਹਿਰਾਂ ’ਚ ਤਾਪਮਾਨ ਵਿੱਚ ਚਾਰ ਤੋਂ ਸੱਤ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਬਹਿਰਾਈਚ, ਲਖਨਊ, ਗੋਰਖਪੁਰ ਅਤੇ ਵਾਰਾਨਸੀ ਅਤੇ ਬਿਹਾਰ ’ਚ ਪੂਰਨੀਆ, ਭਾਗਲਪੁਰ, ਪਟਨਾ ਤੇ ਗਯਾ ’ਚ ਦਿਨ ਦਾ ਤਾਪਮਾਨ ਘਟ ਕੇ 10 ਤੋਂ 15 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ।

 

 

ਦਿੱਲੀ ’ਚ ਘੱਟ ਤੋਂ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਰਿਹਾ; ਜਦ ਕਿ ਵੱਧ ਤੋਂ ਵੱਧ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ; ਜੋ ਆਮ ਨਾਲੋਂ 7 ਡਿਗਰੀ ਘੱਟ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਲਗਾਤਾਰ 13ਵੇਂ ਦਿਨ ਸਖ਼ਤ ਠੰਢ ਪੈ ਰਹੀ ਹੈ। ਇਸ ਤੋਂ ਪਹਿਲਾਂ 1997 ’ਚ ਵੀ ਇਵੇਂ ਹੋਇਆ ਸੀ; ਜਦੋਂ ਲਗਾਤਾਰ 17 ਦਿਨਾਂ ਤੱਕ ਸਖ਼ਤ ਠੰਢ ਪਈ ਸੀ।

 

 

ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਦਸੰਬਰ ’ਚ ਔਸਤ ਤਾਪਮਾਨ ਆਮ ਤੌਰ ਉੱਤੇ 20 ਡਿਗਰੀ ਸੈਲਸੀਅਸ ਤੋਂ ਘੱਟ 1919, 1929, 1961 ਤੇ 1997 ’ਚ ਰਿਹਾ ਹੈ। ਆਖ਼ਰੀ ਮਹੀਨੇ ਦਸੰਬਰ ’ਚ ਇਸ ਸਾਲ ਵੱਧ ਤੋਂ ਵੱਧ ਔਸਤ ਤਾਪਮਾਨ ਹੁਣ ਤੱਕ 19.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਦਸੰਬਰ 31 ਤੱਕ 19.15 ਡਿਗਰੀ ਸੈਲਸੀਅਸ ਤੱਕ ਪੁੱਜਣ ਦੀ ਆਸ ਹੈ।

 

 

ਜੇ ਅਜਿਹਾ ਹੋਇਆ ਹੈ, ਤਾਂ ਇਹ 1901 ਤੋਂ ਬਾਅਦ ਦਿੱਲੀ ਦਾ ਦੂਜਾ ਸਭ ਤੋਂ ਠੰਢਾ ਦਸੰਬਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Severe Cold may break 100 year record in North India