ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਉੱਤਰੀ ਭਾਰਤ 'ਚ ਅਗਲੇ ਦੋ ਦਿਨਾਂ ਤੱਕ ਖੂਨ ਤੱਕ ਜਮਾ ਸਕਦੀ ਹੈ ਠੰਢ

1 / 2ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਰੇਲ ਦੇ ਇੰਤਜਾਰ ਦੌਰਾਨ ਠੰਢ ਨਾਲ ਕੰਬਦਾ ਇਕ ਬਜ਼ੁਰਗ। (ਪੀਟੀਆਈ ਫ਼ੋਟੋ)

2 / 2ਦਿੱਲੀ ਵਿੱਚ ਸਰਦੀ ਤੋਂ ਬਚਣ ਲਈ ਸੜਕ ਕਿਨਾਰੇ ਪਏ ਕੂੜੇ ਉੱਤੇ ਹੱਥ ਸਕਦੇ ਲੋਕ। (ਐੱਚਟੀ ਫ਼ੋਟੋ)

PreviousNext

ਦਹਾਕਿਆਂ ਬਾਅਦ ਨਵੀਂ ਰਿਕਾਰਡ ਤੋੜ ਸਰਦੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਦੋ ਦਿਨ ਉੱਤਰੀ, ਪੂਰਬੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਦੀ ਸੰਭਾਵਨਾ ਹੈ। ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਪਿਛਲੇ ਹਫ਼ਤੇ ਤੋਂ ਭਾਰੀ ਠੰਢ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਮੌਸਮ ਵਿਭਾਗ ਨੇ ਆਪਣੀ ਰੋਜ਼ਾਨਾ ਮੌਸਮ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਠੰਢੀਆਂ ਹਵਾਵਾਂ ਕਾਰਨ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ 31 ਦਸੰਬਰ ਤੋਂ ਬਾਅਦ ਸ਼ੀਤ ਲਹਿਰ ਦੇ ਘੱਟ ਹੋਣ ਦੀ ਸੰਭਾਵਨਾ ਹੈ।

 

ਵਿਭਾਗ ਨੇ ਕਿਹਾ ਕਿ ਪੱਛਮੀ ਧਰਤੀ ਦੇ ਵੱਡੇ ਹਿੱਸੇ ਵਿੱਚ 31 ਦਸੰਬਰ ਨੂੰ ਇੱਕ ਜਨਵਰੀ ਦੇ ਦੌਰਾਨ ਹੋਣ ਵਾਲੀ ਬਾਰਸ਼ ਅਤੇ ਕੁਝ ਕ ਥਾਵਾਂ ਉੱਤੇ ਔਲੇ ਪੈਣ ਦੀ ਸੰਭਾਵਨਾ ਹੈ।


ਹਿਸਾਰ 'ਚ ਤਾਪਮਾਨ 0.3 ਡਿਗਰੀ ਹੇਠਾਂ ਗਿਆ


ਹਰਿਆਣਾ ਅਤੇ ਪੰਜਾਬ ਵਿੱਚ ਕੜਾਕੇ ਦੀ ਠੰਢ ਸ਼ੁੱਕਰਵਾਰ ਨੂੰ ਜਾਰੀ ਰਹੀ। ਹਿਸਾਰ ਵਿੱਚ ਪਾਰਾ ਹੇਠਾਂ ਡਿੱਗ ਕੇ 0.3 ਡਿਗਰੀ 'ਤੇ ਪਹੁੰਚ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਹਿਸਾਰ ਵਿੱਚ ਬੀਤੀ ਰਾਤ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ ਜਦੋਂ ਘੱਟੋ ਘੱਟ ਤਾਪਮਾਨ ਵਿੱਚ ਛੇ ਡਿਗਰੀ ਦੀ ਗਿਰਾਵਟ ਆਈ।

ਅਧਿਕਾਰੀਆਂ ਨੇ ਕਿਹਾ ਕਿ ਪਾਰਾ ਸੂਬੇ ਦੇ ਹੋਰਨਾਂ ਥਾਵਾਂ ‘ਤੇ ਵੀ ਡਿੱਗ ਪਿਆ ਅਤੇ ਤੁਰੰਤ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅਗਲੇ ਕੁਝ ਦਿਨਾਂ ਤੱਕ ਕੜਾਕੇ ਦੀ ਠੰਢ ਜਾਰੀ ਰਹਿਣ ਦੀ ਉਮੀਦ ਹੈ।


ਸਿਰਸਾ (ਦੋ ਡਿਗਰੀ ਸੈਲਸੀਅਸ), ਨਾਰਨੌਲ (ਤਿੰਨ ਡਿਗਰੀ), ਰੋਹਤਕ (3.2 ਡਿਗਰੀ) ਅਤੇ ਭਿਵਾਨੀ (ਚਾਰ ਡਿਗਰੀ) ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਅੰਬਾਲਾ (5.5 ਡਿਗਰੀ) ਅਤੇ ਕਰਨਾਲ (ਸੱਤ ਡਿਗਰੀ) ਵਿੱਚ ਵੀ ਬਹੁਤ ਠੰਢੀ ਰਾਤ ਦਰਜ ਕੀਤੀ ਗਈ। ਪੰਜਾਬ ਵਿੱਚ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 


ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ, ਲੁਧਿਆਣਾ ਦਾ 5.6 ਡਿਗਰੀ, ਹਲਵਾਰਾ ਦਾ 5.5 ਡਿਗਰੀ, ਗੁਰਦਾਸਪੁਰ ਦਾ 5.8 ਡਿਗਰੀ ਅਤੇ ਪਟਿਆਲਾ ਦਾ 6.9 ਡਿਗਰੀ ਸੈਲਸੀਅਸ ਰਿਹਾ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣੇ ਅਤੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦਾ ਬੋਲਬਾਲਾ ਰਿਹਾ, ਜਿਸ ਕਾਰਨ ਸ਼ੁੱਕਰਵਾਰ ਸਵੇਰੇ ਵੀ ਵੀਜੀਬਿਲਟੀ ਘੱਟ ਰਹੀ। 

 


ਦਿੱਲੀ 'ਚ ਸਰਦੀ ਦੀ ਕਹਿਰ, ਪਾਰਾ 4.2 ਡਿਗਰੀ ਸੈਲਸੀਅਸ ਤੱਕ ਡਿੱਗਿਆ

 

ਨਵੀਂ ਦਿੱਲੀ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਸ਼ੀਤ ਲਹਿਰ ਦਾ ਅਸਰ ਵੇਖਣ ਨੂੰ ਮਿਲਿਆ ਅਤੇ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ। ਇੱਥੇ ਪਾਰਾ 4.2 ਡਿਗਰੀ ਸੈਲਸੀਅਸ 'ਤੇ ਆ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਨਮੀ ਦਾ ਪੱਧਰ 86 ਪ੍ਰਤੀਸ਼ਤ ਸੀ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Severe cold wave conditions to prevail over North India during next 2 days says IMD