ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ 'ਚ ਅੱਜ ਦਸਤਕ ਦੇ ਸਕਦੈ ਚੱਕਰਵਾਤੀ ਤੂਫ਼ਾਨ 'ਵਾਯੂ', ਹਾਈ ਅਲਰਟ ਜਾਰੀ

ਚੱਕਰਵਾਤ ਤੂਫ਼ਾਨ 'ਵਾਯੂ' ਨਾਲ ਨਜਿੱਠਣ ਲਈ ਗੁਜਰਾਤ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਜਿਸ ਦੇ ਵੀਰਵਾਰ ਨੂੰ ਵੇਰਾਵਲ ਨੇੜੇ ਸਮੁੰਦਰੀ ਤੱਟ ਉੱਤੇ ਦਸਤਕ ਦੇਣ ਦਾ ਖ਼ਦਸ਼ਾ ਹੈ। 

 

ਮੁੱਖ ਮੰਤਰੀ ਵਿਜੈ ਰੁਪਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਤੱਟੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਵੇਗਾ। ਰੂਪਾਨੀ ਨੇ ਗਾਂਧੀਨਗਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕੱਛ ਤੋਂ ਲੈ ਕੇ ਦੱਖਣ ਗੁਜਰਾਤ ਵਿੱਚ ਫੈਲੀ ਸਮੁੱਚੀ ਤੱਟ ਰੇਖਾ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਮੌਸਮ ਵਿਗਿਆਨ ਅਨੁਸਾਰ ਚੱਕਰਵਾਤ ਤੂਫ਼ਾਨ 13 ਜੂਨ ਤੱਕ ਇਥੇ ਪਹੁੰਚ ਸਕਦੇ ਹਨ।

 

 

ਉੜੀਸਾ ਸਰਕਾਰ ਨਾਲ ਸੰਪਰਕ

 

ਉਨ੍ਹਾਂ ਕਿਹਾ ਕਿ ਫੇਨੀ ਤੂਫ਼ਾਨ ਦੌਰਾਨ ਉੜੀਸਾ ਵਿੱਚ ਅਪਣਾਈ ਆਪਦਾ ਪ੍ਰਬੰਧਨ ਤਕਨੀਕ ਨੂੰ ਸਿੱਖਣ ਅਤੇ ਲਾਗੂ ਕਰਨ ਲਈ ਗੁਜਰਾਤ ਦੇ ਸਬੰਧਤ ਅਧਿਕਾਰੀ ਉੜੀਸਾ ਸਰਕਾਰ ਨਾਲ ਸੰਪਰਕ ਵਿਚ ਹਨ। ਮੁੱਖ ਮੰਤਰੀ ਨੇ ਕਿਹਾ ਕਿ 13 ਅਤੇ 14 ਜੂਨ ਸਾਡੇ ਲਈ ਬਹੁਤ ਅਹਿਮ ਹੈ। ਅਸੀਂ ਸੈਨਾ, ਐਨਡੀਆਰਐਫ, ਕੋਸਟ ਗਾਰਡ ਅਤੇ ਹੋਰ ਏਜੰਸੀਆਂ ਤੋਂ ਰਾਹਤ ਅਤੇ ਬਚਾਅ ਕੰਮ ਲਈ ਸਹਾਇਤਾ ਮੰਗੀ ਹੈ।

 

 

 

ਸ਼ਾਹ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਚੱਕਰਵਾਤ ਤੂਫ਼ਾਨ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਬਚਾਉਣ ਲਈ ਸਾਰੇ ਸੰਭਵ ਕਦਮ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। 'ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ' (ਐਨਡੀਆਰਐਫ) ਨੇ ਪਹਿਲਾਂ ਹੀ 26 ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਹਰੇਕ ਟੀਮ ਵਿੱਚ ਕਰੀਬ 45 ਵਰਕਰ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Severe cyclonic storm Vayu likely to hit Gujarat today