ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੁੱਚੇ ਭਾਰਤ ਤੇ ਕੈਨੇਡਾ ਤੱਕ ਕੁੜੀਆਂ ਸਪਲਾਈ ਕਰਨ ਵਾਲਿਆਂ ਦਾ ਧੰਦਾਫ਼ਾਸ਼

ਸਮੁੱਚੇ ਭਾਰਤ ਤੇ ਕੈਨੇਡਾ ਤੱਕ ਕੁੜੀਆਂ ਸਪਲਾਈ ਕਰਨ ਵਾਲਿਆਂ ਦਾ ਧੰਦਾਫ਼ਾਸ਼

ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਨਜ਼ੀਰਾਬਾਦ ਪੁਲਿਸ ਨੇ ਲਾਜਪਤ ਨਗਰ ਦੇ ਇੱਕ ਬੰਗਲੇ ਉੱਤੇ ਛਾਪਾ ਮਾਰ ਕੇ ਦੇਹ–ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਦੇਹ–ਵਪਾਰ ਦਾ ਧੰਦਾ ਚਲਾਉਣ ਵਾਲੀ ਇੱਕ ਆਂਟੀ ਭਾਵ ਸੰਚਾਲਿਕਾ ਸਮੇਤ ਪੰਜ ਕੁੜੀਆਂ ਤੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਇਹ ਸਾਰੇ ਸੋਸ਼ਲ ਸਾਈਟਸ ਦੀ ਮਦਦ ਨਾਲ ਕੁੜੀਆਂ ਦਾ ਸੌਦਾ ਕਰਦੇ ਸਨ ਤੇ ਆਨਲਾਈਨ ਭੁਗਤਾਨ ਤੋਂ ਬਾਅਦ ਦੱਸੇ ਗਏ ਪਤੇ ਉੱਤੇ ਕਾੱਲ–ਗਰਲ ਸਪਲਾਈ ਕੀਤੀ ਜਾ ਰਹੀ ਸੀ। ਇਨ੍ਹਾਂ ਦਾ ਕਾਰੋਬਾਰ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਤੱਕ ਫੈਲਿਆ ਹੋਇਆ ਸੀ ਅਤੇ ਇੱਥੋਂ ਕੈਨੇਡਾ ਤੱਕ ਵੀ ਕੁੜੀਆਂ ਦੇਹ–ਵਪਾਰ ਲਈ ਸਪਲਾਈ ਹੁੰਦੀ ਸੀ।

 

 

ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ। ਉੱਥੋਂ ਸਭ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਜ਼ੀਰਾਬਾਦ ਥਾਣਾ ਇੰਚਾਰਜ ਮਨੋਜ ਰਘੂਵੰਸ਼ੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਾਜਪਤ ਨਗਰ ਨਿਵਾਸੀ ਸੁਜ਼ੈਨ ਸਚਾਨ ਦੇ ਮਕਾਨ ’ਚ ਦੇਹ–ਵਪਾਰ ਦੇ ਕਥਿਤ ਧੰਦੇ ਦੀ ਸੂਚਨਾ ਮਿਲ ਰਹੀ ਸੀ। ਚੌਕੀ ਇੰਚਾਰਜ ਨੂੰ ਗਾਹਕ ਬਣਾ ਕੇ ਬੰਗਲੇ ’ਤੇ ਭੇਜਿਆ ਗਿਆ ਸੀ।

 

 

ਸੌਦਾ ਤੈਅ ਹੋਣ ਤੋਂ ਬਾਅਦ ਅਤੇ ਪੁਖ਼ਤਾ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਐਤਵਾਰ ਰਾਤੀਂ ਛਾਪਾ ਮਾਰਿਆ ਗਿਆ ਤੇ ਉੱਥੋਂ ਇਹ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਔਰਤ ਬਰਖਾ ਮਿਸ਼ਰਾ ਉਰਫ਼ ਲਵਲੀ ਚੱਕਰਵਰਤੀ ਸਮੇਤ ਪੰਜ ਕਾੱਲ–ਗਰਲਜ਼ ਤੇ ਇੱਕ ਗਾਹਕ ਨੂੰ ਕਾਬੂ ਕਰ ਲਿਆ।

 

 

ਜਾਂਚ ਦੌਰਾਨ ਪਤਾ ਲੱਗਾ ਕਿ ਬਰਖਾ ਮਿਸ਼ਰਾ ਮੁੰਬਈ ਦੀ ਰਹਿਣ ਵਾਲੀ ਹੈ। ਉਸ ਨਾਲ ਰਹਿਣ ਵਾਲੀਆਂ ਕੁੜੀਆਂ ਗ਼ਾਜ਼ੀਆਬਾਦ, ਹਰਿਆਣਾ, ਨਵੀਂ ਦਿੱਲੀ ਤੇ ਕਰਨਲਗੰਜ ਇਲਾਕੇ ਦੀਆਂ ਸਨ। ਉਸ ਵੇਲੇ ਇੱਕ ਗਾਹਕ ਆਜ਼ਾਦ ਪਾਰਕ ਚਕੇਰੀ ਨਿਵਾਸੀ ਸਲਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਜਾਂਚ ਦੌਰਾਨ ਪਤਾ ਚੱਲਿਆ ਗਿਆ ਬਰਖਾ ਮਿਸ਼ਰਾ ਪਹਿਲਾਂ ਵੀ ਫ਼ੀਲਖਾਨਾ ਥਾਣਾ ਇਲਾਕੇ ਦੇ ਇੱਕ ਫ਼ਲੈਟ ਵਿੱਚ ਅਖ਼ਬਾਰ ਦੇ ਦਫ਼ਤਰ ਦੇ ਨਾਂਅ ਹੇਠ ਦੇਹ ਵਪਾਰ ਚਲਾਉਂਦੀ ਫੜੀ ਗਈ ਸੀ। ਸੀਓ ਨਜ਼ੀਰਾਬਾਦ ਗੀਤਾਂਜਲੀ ਨੇ ਦੱਸਿਆ ਕਿ ਇਸ ਗਿਰੋਹ ਦੀਆਂ ਕੁੜੀਆਂ ਫ਼ੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਦੋਸਤੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਸਾਉਂਦੇ ਸਨ ਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਵੀ ਕਰਦੇ ਸਨ।

 

 

ਮੁੰਡਿਆਂ ਨਾਲ ਦੋਸਤੀ ਕਰ ਕੇ ਉਹ ਉਨ੍ਹਾਂ ਦਾ ਅਸ਼ਲੀਲ ਵਿਡੀਓ ਬਣਾ ਕੇ ਬਲੈਕਮੇਲ ਕਰ ਕੇ ਲੱਖਾਂ ਰੁਪਏ ਦੀ ਉਗਰਾਹੀ ਵੀ ਕੀਤੀ ਸੀ। ਇਨ੍ਹਾਂ ਨਾਲ ਕਾਲਜ ਦੀਆਂ ਕੁੜੀਆਂ ਵੀ ਜੁੜੀਆਂ ਹੋਈਆਂ ਸਨ ਤੇ ਵੱਡੀ ਉਮਰ ਦੀਆਂ ਵੀ। ਇੰਝ ਇਹ ਹਰ ਉਮਰ ਦੀਆਂ ਕੁੜੀਆਂ ਤੇ ਔਰਤਾਂ ਸਪਲਾਈ ਕਰਦੇ ਸਨ।

 

 

ਜਿਸ ਬੰਗਲੇ ਵਿੱਚ ਇਹ ਰਹਿ ਰਹੇ ਸਨ, ਉਸ ਦਾ ਕਿਰਾਇਆ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਇਹ ਬਹੁਤ ਹੀ ਪੌਸ਼ ਇਲਾਕਾ ਮੰਨਿਆ ਜਾਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sex Racket unearthed who were sending girls throughout India and Canada