ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SGPC ਵੱਲੋਂ ਸੁਪਰੀਮ ਕੋਰਟ ਦੇ ਅਯੁੱਧਿਆ ਫ਼ੈਸਲੇ ਦੀ ਨਿਖੇਧੀ

SGPC ਵੱਲੋਂ ਸੁਪਰੀਮ ਕੋਰਟ ਦੇ ਅਯੁੱਧਿਆ ਫ਼ੈਸਲੇ ਦੀ ਨਿਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਜਨਰਲ ਇਜਲਾਸ ਦੌਰਾਨ ਅੱਜ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਲਈ ਇੱਕ ਹੋਰ ਸਾਲ ਲਈ ਮੁੜ ਪ੍ਰਧਾਨ ਚੁਣ ਲਿਆ ਗਿਆ। ਅੱਜ ਦੇ ਇਸ ਇਜਲਾਸ ਦੀ ਇੱਕ ਅਹਿਮ ਗੱਲ ਇਹ ਰਹੀ ਕਿ ਸ਼੍ਰੋਮਣੀ ਕਮੇਟੀ ਨੇ ਅਯੁੱਧਿਆ ਦੀ ਬਾਬਰੀ ਮਸਜਿਦ ਤੇ ਰਾਮ ਜਨਮ–ਭੂਮੀ ਵਿਵਾਦ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ।

 

 

ਅੱਜ ਜਨਰਲ ਇਜਲਾਸ ਦੌਰਾਨ ਬਾਕਾਇਦਾ ਇਸ ਸਬੰਧੀ ਇੱਕ ਮਤਾ ਪੇਸ਼ ਕੀਤਾ ਗਿਆ ਤੇ ਜਿਸ ਨੂੰ ਪਾਸ ਵੀ ਕੀਤਾ ਗਿਆ।

 

 

ਅਯੁੱਧਿਆ ਕੇਸ ਸਬੰਧੀ ਸੁਪਰੀਮ ਕੋਰਟ ਦੀ ਨਿਖੇਧੀ ਬਾਰੇ ਮਤਾ ਸ੍ਰੀ ਸੁਖਦੇਵ ਸਿੰਘ ਭੌਰ ਨੇ ਪੇਸ਼ ਕੀਤਾ ਤੇ ਮੌਕੇ ’ਤੇ ਮੌਜੂਦ ਮੈਂਬਰਾਂ ਨੇ ਉਸ ਨੂੰ ਆਪਣੀ ਹਮਾਇਤ ਦਿੱਤੀ।

 

 

ਇਹ ਬਹੁਤ ਅਹਿਮ ਘਟਨਾਕ੍ਰਮ ਹੈ। ਹੁਣ ਜਦੋਂ ਦੇਸ਼ ਵਿੱਚ ਘੱਟ–ਗਿਣਤੀਆਂ ਦੇ ਮਨਾਂ ’ਚ ਕੁਝ ਖ਼ਾਸ ਲੋਕਾਂ ਵੱਲੋਂ ਜਾਣਬੁੱਝ ਕੇ ਡਰ ਪੈਦਾ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸ਼੍ਰੋਮਣੀ ਕਮੇਟੀ ਦਾ ਇਹ ਮਤਾ ਬਹੁਤ ਅਹਿਮ ਹੈ।

 

 

ਇਹ ਮਤਾ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੀਆਂ ਘੱਟ–ਗਿਣਤੀਆਂ ਹੁਣ ਬਿਲਕੁਲ ਉਵੇਂ ਹੀ ਇੱਕਜੁਟ ਹੋਣਗੀਆਂ, ਜਿਵੇਂ ਮਹਾਰਾਸ਼ਟਰ ਵਿੱਚ ਇੱਕ ਦੂਜੇ ਤੋਂ ਉਲਟ ਵਿਚਾਰਧਾਰਾ ਰੱਖਣ ਦੇ ਬਾਵਜੁਦ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਹੋਈਆਂ ਹਨ।

 

 

ਭਾਰਤ ਦੇਸ਼ ਦੇ ਲੋਕਤੰਤਰ ਦੀ ਇਹੋ ਖ਼ੂਬਸੂਰਤੀ ਹੈ। ਇੱਥੇ ਸਭ ਨੂੰ ਆਪਣੀ ਗੱਲ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ।

 

 

ਇੱਥੇ ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਅਯੁੱਧਿਆ ਦੀ ਵਿਵਾਦਗ੍ਰਸਤ ਜ਼ਮੀਨ ਰਾਮਲਲਾ ਹਵਾਲੇ ਕਰ ਦਿੱਤੀ ਸੀ ਤੇ ਮੁਸਲਿਮ ਮਸਜਿਦ ਲਈ ਅਯੁੱਧਿਆ ’ਚ ਹੀ ਕਿਸੇ ਹੋਰ ਥਾਂ ’ਤੇ 5 ਏਕੜ ਜ਼ਮੀਨ ਦੇਣ ਦੀ ਗੱਲ ਆਖੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SGPC deplores Supreme Court s Ayodhya Verdict