ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਬਾਨਾ ਆਜ਼ਮੀ 48 ਘੰਟਿਆਂ ਲਈ ICU ’ਚ

ਸ਼ਬਾਨਾ ਆਜ਼ਮੀ 48 ਘੰਟਿਆਂ ਲਈ ICU ’ਚ

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ 48 ਘੰਟਿਆਂ ਲਈ ICU (ਇੰਟੈਂਸਿਵ ਕੇਅਰ ਯੂਨਿਟ) ’ਚ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਇਹ ਜਾਣਕਾਰੀ ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਨੇ ਦਿੱਤੀ।

 

 

ਸ੍ਰੀਮਤੀ ਸ਼ਬਾਨਾ ਸਨਿੱਚਰਵਾਰ ਨੂੰ ਮੁੰਬਈ–ਪੁਣੇ ਐਕਸਪ੍ਰੈੱਸਵੇਅ ਉੱਤੇ ਹੋਏ ਕਾਰ ਹਾਦਸੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਕੱਲ੍ਹ ਦੇਰ ਰਾਤੀਂ ਸ੍ਰੀ ਸਤੀਸ਼ ਕੌਸ਼ਿਕ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਸ਼ਬਾਨਾ ਆਜ਼ਮੀ ਕਾਫ਼ੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ।

 

 

ਸਤੀਸ਼ ਕੌਸ਼ਿਕ ਨੇ ਦੱਸਿਆ ਕਿ ਉਹ ਰਾਤੀਂ 10 ਵਜੇ ਹਸਪਤਾਲ ਪੁੱਜੇ ਸਨ ਪਰ ਉਨ੍ਹਾਂ ਦੀ ਮੁਲਾਕਾਤ ਸ਼ਬਾਨਾ ਆਜ਼ਮੀ ਨਾਲ ਨਹੀਂ ਹੋ ਸਕੀ। ਉਨ੍ਹਾਂ ਦੀ ਅੱਖ ਦੇ ਆਲੇ–ਦੁਆਲੇ ਸੱਟ ਲੱਗੀ ਹੈ। ਹਾਲੇ ਉਹ ਅਗਲੇ 48 ਘੰਟੇ ਡਾਕਟਰਾਂ ਦੀ ਨਿਗਰਾਨੀ ’ਚ ਰਹਿਣਗੇ ਪਰ ਉਹ ਛੇਤੀ ਸਿਹਤਯਾਬ ਹੋ ਜਾਣਗੇ।

 

 

ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਨੇ ਹਾਦਸੇ ਬਾਰੇ ਬੋਲਦਿਆਂ ਦੱਸਿਆ ਕਿ ਜਾਵੇਦ ਸਾਹਿਬ ਦੂਜੀ ਕਾਰ ’ਚ ਸਨ, ਜੋ ਕਿ ਸ਼ਬਾਨਾ ਆਜ਼ਮੀ ਦੀ ਦੇ ਪਿੱਛੇ ਚੱਲ ਰਹੀ ਸੀ। ਘਟਨਾ ਸਥਾਨ ’ਤੇ ਪੁੱਜ ਕੇ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗ ਗਿਆ ਹੋਵੇਗਾ। ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ  ਹਾਈਵੇਅ ਉੱਤੇ ਹੌਲੀ ਰਫ਼ਤਾਰ ਨਾਲ ਗੱਡੀ ਚਲਾਉਣੀ ਸਿੱਖ ਲੈਣੀ ਚਾਹੀਦੀ ਹੈ। ਅਸੀਂ ਯੂਰੋਪ ’ਚ ਨਹੀਂ ਹਾਂ ਤੇ ਨਾ ਹੀ ਸਾਡੀਆਂ ਗੱਡੀਆਂ ਕਿਸੇ ਦੌੜ ਵਿੱਚ ਭਾਗ ਲੈਣ ਲਈ ਬਣਾਈਆਂ ਗਈਆਂ ਹਨ। ਮੈਂ ਹਮੇਸ਼ਾ ਆਪਣੇ ਡਰਾਇਵਰ ਨੂੰ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਉਣ ਲਈ ਆਖਦਾ ਹਾਂ।

 

 

‘ਸਪੌਟ ਬੁਆਏ’ ਦੀ ਰਿਪੋਰਟ ਮੁਤਾਬਕ ਐਤਵਾਰ ਸ਼ਾਮੀਂ 6 ਵਜੇ ਸ਼ਬਾਨਾ ਆਜ਼ਮੀ ਨੂੰ ਅਲਟ੍ਰਾ–ਸੋਨੋਗ੍ਰਾਫ਼ੀ ਲਈ ਭੇਜਿਆ ਗਿਆ ਸੀ। ਉਨ੍ਹਾਂ ਦੀ ਗਰਦਨ ਦੇ ਆਲੇ–ਦੁਆਲੇ ਸੱਟ ਲੱਗੀ ਹੈ। ਇੱਥੇ ਵਰਨਣਯੋਗ ਹੈ ਕਿ ਸ਼ਬਾਨਾ ਆਜ਼ਮੀ ਨੂੰ ਵੇਖਣ ਲਈ ਤੱਬੂ, ਅਨਿਲ ਕਪੂਰ ਜਿਹੀਆਂ ਫ਼ਿਲਮੀ ਹਸਤੀਆਂ ਪੁੱਜੀਆਂ ਸਲ।

 

 

ਫ਼ਰਹਾਨ ਅਖ਼ਤਰ ਨੇ ਵੀ ਪਿਤਾ ਜਾਵੇਦ ਅਖ਼ਤਰ ਨਾਲ ਲਗਾਤਾਰ ਸ਼ਬਾਨਾ ਆਜ਼ਮੀ ਦੀ ਤਬੀਅਤ ਉੱਤੇ ਨਜ਼ਰ ਰੱਖੀ ਹੋਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਨਿੱਚਰਵਾਰ ਸ਼ਾਮੀਂ 4:15 ਵਜੇ ਮੁੰਬਈ–ਪੁਣੇ ਐਕਸਪ੍ਰੈੱਸਵੇਅ ਉੱਤੇ ਸ਼ਬਾਨਾ ਆਜ਼ਮੀ ਦੀ ਕਾਰ ਇੱਕ ਟਰੱਕ ਨਾ ਜਾ ਟਕਰਾਈ ਸੀ। ਟਰੱਕ ਡਰਾਇਵਰ ਦੀ ਸ਼ਿਕਾਇਤ ਉੱਤੇ ਸ਼ਬਾਨਾ ਆਜ਼ਮੀ ਦੇ ਡਰਾਇਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shabana Azmi in ICU for 48 hours