ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA-NRC ਵਿਰੋਧ ਤੋਂ ਬਾਅਦ ਸ਼ਾਹੀਨ ਬਾਗ ਫਿਰ ਚਰਚਾ 'ਚ, ਹੁਣ ਬਣਿਆ ਕੋਰੋਨਾ ਹੌਟ-ਸਪੌਟ

ਸੀਏਏ-ਐਨਆਰਸੀ ਦੇ ਵਿਰੋਧ ਦਾ ਕੇਂਦਰ ਰਿਹਾ ਸ਼ਾਹੀਨ ਬਾਗ ਹੁਣ ਕੋਰੋਨਾ ਹੌਟ-ਸਪੌਟ ਦੀ ਸੂਚੀ 'ਚ ਸ਼ਾਮਿਲ ਹੋ ਗਿਆ ਹੈ। ਦਿੱਲੀ 'ਚ ਸਨਿੱਚਰਵਾਰ ਨੂੰ ਦੋ ਨਵੇਂ ਹੌਟ-ਸਪੌਟ ਸ਼ਾਹੀਨ ਬਾਗ ਅਤੇ ਅਬੂ ਫ਼ਜ਼ਲ ਐਨਕਲੇਵ 'ਚ ਕੁਝ ਗਲੀਆਂ ਅਤੇ ਬਲਾਕਾਂ ਨੂੰ ਸੀਲ ਕੀਤਾ ਗਿਆ ਹੈ। ਦਿੱਲੀ 'ਚ ਹੁਣ ਕੁਲ 32 ਹੌਟ-ਸਪੌਟ ਹੋ ਗਏ ਹਨ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ 1069 ਹੋ ਗਈ ਹੈ। ਸ਼ਾਹੀਨ ਬਾਗ ਅਤੇ ਅਬੂ ਫ਼ਜ਼ਲ ਐਨਕਲੇਵ ਇਲਾਕੇ ਵਿੱਚੋਂ ਕੁੱਲ 5 ਮਾਮਲੇ ਸਾਹਮਣੇ ਆਏ ਹਨ।
 

ਸ਼ਾਹੀਨ ਬਾਗ 'ਚ ਫਿਰਦੌਸ ਮਸਜ਼ਿਦ ਅਤੇ ਮੁਹੰਮਦ ਮਸਜ਼ਿਦ ਦੇ ਨੇੜਲੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ 'ਚ ਰੋਡ ਨੰਬਰ-13 ਤੇ 9 ਨੂੰ ਵੀ ਸੀਲ ਕੀਤਾ ਗਿਆ ਹੈ। ਸ਼ਾਹੀਨ ਬਾਗ 'ਚ ਹੁਣ ਤਕ ਇੱਕ ਮਾਮਲਾ G-ਬਲਾਕ 'ਚੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮਾਤ ਦੇ ਸ਼ਾਹੀਨ ਬਾਗ ਦੀਆਂ ਇਨ੍ਹਾਂ ਦੋ ਮਸਜ਼ਿਦਾਂ 'ਚ ਰੁਕੇ ਸਨ। ਇਸ ਕਾਰਨ ਕੋਰੋਨਾ ਵਾਇਰਸ ਦੀ ਲਾਗ ਇਸ ਇਲਾਕੇ 'ਚ ਪਹੁੰਚ ਗਈ ਹੈ। ਹੁਣ ਪੁਲਿਸ ਉਥੋਂ ਦੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜਿਹੜਾ ਵੀ ਵਿਅਕਤੀ ਇਨ੍ਹਾਂ ਦੋਹਾਂ ਮਸਜਿਦਾਂ ਵਿੱਚ ਜ਼ਮਾਤ ਦੇ ਲੋਕਾਂ ਨੂੰ ਮਿਲਿਆ ਹੈ, ਉਹ ਅੱਗੇ ਆ ਕੇ ਸਰਕਾਰ ਨੂੰ ਦੱਸੇ।
 

ਉੱਧਰ ਅਬੂ ਫ਼ਜ਼ਲ ਐਨਕਲੇਵ 'ਚ ਵੱਖ-ਵੱਖ ਬਲਾਕਾਂ ਤੋਂ 3 ਕੇਸ ਸਾਹਮਣੇ ਆਏ ਹਨ। ਇੱਕ ਕੇਸ ਸ਼ੱਕੀ ਹੈ। ਅਬੂ ਫ਼ਜ਼ਲ ਐਨਕਲੇਵ 'ਚ ਜਿਹੜੇ ਤਿੰਨ ਕੇਸ ਮਿਲੇ ਹਨ, ਉਹ G ਅਤੇ E ਬਲਾਕ ਤੋਂ ਹਨ। ਇਸ ਲਈ ਇਸ ਖੇਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
 

ਸੰਗਮ ਵਿਹਾਰ ਏ-ਬਲਾਕ ਵੀ ਕੀਤਾ ਸੀਲ :
ਦੱਖਣੀ ਜ਼ਿਲ੍ਹਾ ਡੀਐਮ ਨੇ ਸੰਗਮ ਵਿਹਾਰ ਵਿਖੇ ਏ-ਬਲਾਕ ਦੇ ਆਸਪਾਸ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਇਥੇ ਮਕਾਨ ਨੰਬਰ ਏ-9 ਸੰਗਮ ਵਿਹਾਰ ਵਿੱਚ ਕੋਰੋਨਾ ਮਰੀਜ਼ ਲੱਭਣ ਤੋਂ ਬਾਅਦ ਸਨਿੱਚਰਵਾਰ ਨੂੰ ਆਸਪਾਸ ਦੇ ਖੇਤਰ ਨੂੰ ਸੀਲ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦੁਕਾਨਾਂ ਵੀ ਇੱਥੇ ਬੰਦ ਰਹਿਣਗੀਆਂ। ਹੁਣ ਇਲਾਕੇ 'ਚ ਕੋਈ ਆਵਾਜਾਈ ਨਹੀਂ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaheen Bagh again in discussion after CAA-NRC protest now Corona hotspot