ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਵਿਰੁੱਧ ਸ਼ਾਹੀਨ ਬਾਗ਼ ਵਿੱਚ ਵਿਰੋਧ ਵਿੱਚ ਪਿਛਲੇ 84 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਹੁਣ ਫੀਕਾ ਪੈਣ ਲੱਗਾ ਹੈ। ਧਰਨੇ ਵਾਲੀ ਥਾਂ ਹੁਣ ਦਿਨ ਵਿੱਚ ਭੀੜ ਇਕੱਠੀ ਨਹੀਂ ਹੋ ਰਹੀ। ਸਥਾਨਕ ਲੋਕ ਇਸ ਪਿੱਛੇ ਵੱਖੋ ਵੱਖਰੇ ਕਾਰਨ ਦੱਸ ਰਹੇ ਹਨ।
ਸ਼ਾਹੀਨ ਬਾਗ਼ ਵਿਖੇ ਧਰਨੇ 'ਤੇ ਦਿਨ ਵੇਲੇ ਬਹੁਤ ਘੱਟ ਲੋਕ ਨਜ਼ਰ ਆ ਰਹੇ ਹਨ। ਪਰ ਸ਼ਾਮ ਹੋਣ ਦੇ ਨਾਲ ਹੀ ਇੱਥੇ ਭੀੜ ਵੱਧਣੀ ਸ਼ੁਰੂ ਹੋ ਜਾਂਦੀ ਹੈ। ਸ਼ੁੱਕਰਵਾਰ (6 ਮਾਰਚ) ਨੂੰ ਦੁਪਹਿਰ ਵੇਲੇ ਸਿਰਫ 70-80 ਲੋਕ ਹੀ ਵਿਰੋਧ ਪ੍ਰਦਰਸ਼ਨ ਸਥਾਨ ‘ਤੇ ਨਜ਼ਰ ਆਏ, ਜਦੋਂਕਿ ਕੁਝ ਦਿਨ ਪਹਿਲਾਂ, ਇਕੋ ਸਮੇਂ 500 ਤੋਂ 600 ਲੋਕਾਂ ਦੀ ਭੀੜ ਸੀ। ਕਈ ਵਾਰ, ਹੜਤਾਲ ਵਾਲੀ ਥਾਂ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਸੀ। ਬਾਹਰੋਂ ਵੀ ਲੋਕ ਸਮੱਰਥਨ ਦੇਣ ਲਈ ਇਥੇ ਪਹੁੰਚਦੇ ਸਨ।
ਆਈਏਐਨਐਸ ਨੇ ਇਸ ਸਬੰਧ ਵਿੱਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨਾਲ ਗੱਲਬਾਤ ਕੀਤੀ। ਇਕ ਔਰਤ ਨੇ ਕਿਹਾ ਕਿ ਬੱਚਿਆਂ ਦੇ ਪੇਪਰ ਹਨ। ਇਕ ਹੋਰ ਔਰਤ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਬੀਮਾਰ ਹੋ ਗਏ ਹਨ ਜਿਸ ਕਾਰਨ ਕੁਝ ਔਰਤਾਂ ਸਾਰਾ ਦਿਨ ਇੱਥੇ ਆਪਣੀ ਮੌਜੂਦਗੀ ਦਰਜ ਨਹੀਂ ਕਰਵਾ ਸਕਦੀਆਂ ਅਤੇ ਉਹ ਕੁਝ ਸਮਾਂ ਕੱਢ ਕੇ ਸ਼ਾਮ ਨੂੰ ਹੀ ਪਹੁੰਚ ਸਕਦੀਆਂ ਹਨ।
ਕੁਝ ਲੋਕਾਂ ਦਾ ਇੱਥੇ ਇਹ ਵੀ ਕਹਿਣਾ ਹੈ ਕਿ ਲੋਕ ਪ੍ਰਦਰਸ਼ਨ ਥਾਂ ਉੱਤੇ ਲੋਕ ਥੱਕ ਰਹੇ ਹਨ, ਜਿਸ ਕਾਰਨ ਸਾਰੇ ਪੁਰਾਣੇ ਲੋਕ ਜੋ ਇੱਥੇ ਆ ਕੇ ਵਿਰੋਧ ਪ੍ਰਦਰਸ਼ਨ ਕਰਦੇ ਸਨ, ਹੁਣ ਦਿਖਾਈ ਨਹੀਂ ਦੇ ਰਹੇ। ਇਹ ਸਪੱਸ਼ਟ ਹੈ ਕਿ ਸ਼ਾਹੀਨ ਬਾਗ਼ ਦੇ ਅੰਦਰ ਬਹੁਤ ਸਾਰੇ ਸਮੂਹ ਬਣ ਗਏ ਹਨ, ਜਿਨ੍ਹਾਂ ਦਾ ਪ੍ਰਦਰਸ਼ਨ ਦੀ ਅਗਵਾਈ ਨੂੰ ਲੈ ਕੇ ਵਿਵਾਦ ਹੈ। ਲੋਕਾਂ ਵਿੱਚ ਇੱਕ ਮੁਕਾਬਲਾ ਹੈ ਜੋ ਇਸ ਪ੍ਰਦਰਸ਼ਨ ਦੀ ਅਗਵਾਈ ਕੌਣ ਕਰੇਗਾ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਇਥੇ ਮੌਰਤਾਂ ਤੇ ਪੁਰਸ਼ ਦੇ ਵਿਚਾਰ ਨਹੀਂ ਮਿਲਦੇ, ਜਿਸ ਕਾਰਨ ਆਪਸੀ ਮਤਭੇਦ ਨਜ਼ਰ ਆਉਂਦੇ ਹਨ।