ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਕਾਰਨ ਸ਼ਾਹੀਨ ਬਾਗ਼ ਅੱਜ ਖ਼ਾਲੀ

ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਕਾਰਨ ਸ਼ਾਹੀਨ ਬਾਗ਼ ਅੱਜ ਖ਼ਾਲੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਤੀ 8 ਫ਼ਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਅਸਰ ਇਸ ਮਹਾਂਨਗਰ ’ਚ ਚਰਚਾ ਦਾ ਕੇਂਦਰ ਬਣੇ ਸ਼ਾਹਨ ਬਾਗ਼ ’ਚ ਵੀ ਵੇਖਿਆ ਜਾ ਰਿਹਾ ਹੈ। ਮੰਗਲਵਾਰ ਦੀ ਸਵੇਰ ਤੋਂ ਹੀ ਸ਼ਾਹੀਨ ਬਾਗ਼ ਦਾ ਧਰਨਾ–ਸਥਾਨ ਖ਼ਾਲੀ ਪਿਆ ਹੈ। ਇੱਥੇ ਬਹੁਤ ਘੱਟ ਲੋਕ ਅੱਜ ਧਰਨਾ ਸਥਾਨ ’ਤੇ ਮੌਜੂਦ ਹਨ।

 

 

ਬੀਤੇ ਲਗਭਗ ਦੋ ਮਹੀਨਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਸ਼ਾਹੀਨ ਬਾਗ਼ ’ਚ ਜਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ, ਉਹੋ ਜਿਹਾ ਕੁਝ ਅੱਜ ਵੋਟਾਂ ਦੀ ਗਿਣਤੀ ਦੇ ਦਿਨ ਵੇਖਣ ਨੂੰ ਨਹੀਂ ਮਿਲਿਆ।

 

 

ਅੱਜ ਮੰਗਲਵਾਰ ਦੀ ਸਵੇਰ ਨੂੰ ਸ਼ਾਹੀਨ ਬਾਗ਼ ਦਾ ਧਰਨਾ–ਸਥਾਨ ਲਗਭਗ ਖ਼ਾਲੀ ਵਿਖਾਈ ਦਿੱਤਾ। ਰੋਜ਼ਾਨਾ ‘ਅਮਰ ਉਜਾਲਾ’ ਨੇ ਅੱਜ ਸ਼ਾਹੀਨ ਬਾਗ਼ ਇਲਾਕੇ ਦੀ ਵਿਸਤ੍ਰਿਤ ਕਵਰੇਜ ਕੀਤੀ ਹੈ। ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਵੋਟਾਂ ਵਾਲੇ ਦਿਨ ਵੀ ਇੱਥੇ ਭੀੜ ਕੁਝ ਘੱਟ ਵਿਖਾਈ ਦਿੱਤੀ ਸੀ।

 

 

ਧਰਨੇ ’ਤੇ ਬੈਠੇ ਲੋਕਾਂ ’ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਉਤਸਾਹ ਵੇਖਣ ਨੂੰ ਮਿਲਿਆ ਸੀ। ਪੂਰੀ ਓਖਲਾ ਵਿਧਾਨ ਸਭਾ ਸੀਟ ਤੇ ਖ਼ਾਸ ਕਰ ਕੇ ਸ਼ਾਹੀਨ ਬਾਗ਼ ਇਲਾਕੇ ’ਚ ਸਨਿੱਚਰਵਾਰ ਸਵੇਰ ਤੋਂ ਹੀ ਵੋਟਰ ਪੋਲਿੰਗ ਬੂਥਾਂ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ।

 

 

ਇੱਥੇ ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਲਈ ਵੋਟਰਾਂ ਦੀ ਭਾਰੀ ਭੀੜ ਵਿਖਾਈ ਦਿੱਤੀ ਸੀ। ਇੱਥੇ ਵੋਟਰਾਂ ਦੀ ਇੰਨੀ ਜ਼ਿਆਦਾ ਭੀੜ ਸੀ ਕਿ ਸ਼ਾਹੀਨ ਪਬਲਿਕ ਸਕੂਲ ਵਿੱਚ ਖੜ੍ਹੇ ਵੋਟਰਾਂ ਦੀ ਲਗਭਗ ਅੱਧਾ ਕਿਲੋਮੀਟਰ ਲੰਮੀ ਕਤਾਰ ਲੱਗ ਗਈ ਸੀ।

 

 

ਚੇਤੇ ਰਹੇ ਸ਼ਾਹੀਨ ਬਾਗ਼ ਇਲਾਕਾ ਓਖਲਾ ਵਿਧਾਨ ਸਭਾ ਖੇਤਰ ਅਧੀਨ ਆਉਂਦਾ ਹੈ। ਇੱਥੇ ਪਿਛਲੇ 15 ਦਸੰਬਰ ਤੋਂ ਭਾਰੀ ਗਿਣਤੀ ’ਚ ਲੋਕ ਨਾਗਰਿਕਤਾ ਸੋਧ ਕਾਨੂੰਨ (CAA), NPR ਅਤੇ NRC ਦੇ ਵਿਰੋਧ ’ਚ ਬੈਠੇ ਹੋਏ ਹਨ।

 

 

ਅੱਜ ਵੋਟਾਂ ਦੀ ਗਿਣਤੀ ਕਾਰਨ ਧਰਨਾ–ਸਥਾਨ ’ਤੇ ਲੋਕ ਵਿਖਾਈ ਨਹੀਂ ਦੇ ਰਹੇ। ਇੱਥੇ ਸੰਨਾਟਾ ਪੱਸਰਿਆ ਹੋਇਆ ਹੈ। ਪੰਡਾਲ ’ਚ ਨਾਮਾਤਰ ਹੀ ਲੋਕ ਮੌਜੂਦ ਹਨ। ਬੀਤੀ 15 ਦਸੰਬਰ ਤੋਂ ਇੱਥੋਂ ਦੀਆਂ ਸੜਕਾਂ ਜਾਮ ਹਨ। ਲੋਕਾਂ ਨੂੰ ਆਉਣ–ਜਾਣ ਵਿੱਚ ਵੀ ਕਾਫ਼ੀ ਪਰੇਸ਼ਾਨੀਆਂ ਆ ਰਹੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaheen Bagh empty today due to Delhi Election Results today