ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ 'ਚ ਠੰਢ ਕਾਰਨ 4 ਮਹੀਨੇ ਦੇ ਬੱਚੇ ਦੀ ਮੌਤ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ 'ਚ ਪਿਛਲੇ ਲਗਭਗ 2 ਮਹੀਨੇ ਤੋਂ ਪ੍ਰਦਰਸ਼ਨ ਜਾਰੀ ਹੈ। 4 ਮਹੀਨੇ ਦਾ ਬੱਚਾ ਮੁਹੰਮਦ ਜਹਾਨ ਆਪਣੀ ਮਾਂ ਨਾਲ ਹਰ ਰੋਜ਼ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਆਉਂਦਾ ਸੀ। ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਵਾਰੀ-ਵਾਰੀ ਆਪਣੀ ਗੋਦੀ 'ਚ ਲੈ ਕੇ ਉਸ ਨੂੰ ਖਿਡਾਉਂਦੇ ਸਨ। ਪਰ ਹੁਣ ਮੁਹੰਮਦ ਜਹਾਨ ਸ਼ਾਹੀਨ ਬਾਗ 'ਚ ਨਜ਼ਰ ਨਹੀਂ ਆਵੇਗਾ।
 

ਪਿਛਲੇ ਹਫ਼ਤੇ ਹੰਢ ਚੀਰਵੀਂ ਠੰਢ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪ੍ਰਦਰਸ਼ਨ 'ਚ ਹਿੱਸਾ ਲਵੇਗੀ, ਕਿਉਂਕਿ ਇਹ ਉਸ ਦੇ ਬੱਚਿਆਂ ਦੇ ਭਵਿੱਖ ਲਈ ਹੈ।

 


 

ਮਾਸੂਮ ਬੱਚੇ ਦੇ ਪਿਤਾ ਮੁਹੰਮਦ ਆਰਿਫ਼ ਅਤੇ ਮਾਂ ਨਾਜ਼ੀਆ ਦਿੱਲੀ ਦੇ ਬਾਟਲਾ ਹਾਊਸ ਇਲਾਕੇ 'ਚ ਇੱਕ ਛੋਟੀ ਜਿਹੀ ਝੁੱਗੀ 'ਚ ਰਹਿੰਦੇ ਹਨ। ਬਰੇਲੀ ਦੇ ਰਹਿਣ ਵਾਲੇ ਇਸ ਜੋੜੇ ਦੀ 5 ਸਾਲ ਦੀ ਬੇਟੀ ਅਤੇ 1 ਸਾਲ ਦਾ ਬੇਟਾ ਹੈ। ਆਰਿਫ ਹੱਥ ਕਢਾਈ ਦਾ ਕਾਰੀਗਰ ਹੈ ਅਤੇ ਨਾਲ ਹੀ ਈ-ਰਿਕਸ਼ਾ ਚਲਾਉਂਦਾ ਹੈ। ਉਸ ਦੀ ਪਤਨੀ ਵੀ ਕਢਾਈ ਦੇ ਕੰਮ 'ਚ ਉਸ ਦੀ ਮਦਦ ਕਰਦੀ ਹੈ।
 

ਨਾਜ਼ੀਆ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਮੌਤ ਬੀਤੀ 30 ਜਨਵਰੀ ਦੀ ਰਾਤ ਨੂੰ ਪ੍ਰਦਰਸ਼ਨ ਤੋਂ ਵਾਪਸ ਘਰ ਜਾਣ ਮਗਰੋਂ ਨੀਂਦ 'ਚ ਹੀ ਹੋ ਗਈ। ਉਸ ਨੇ ਦੱਸਿਆ, "ਮੈਂ ਸ਼ਾਹੀਨ ਬਾਗ ਤੋਂ ਦੇਰ ਰਾਤ 1 ਵਜੇ ਘਰ ਆਈ ਸੀ। ਮੁਹੰਮਦ ਜਹਾਨ ਅਤੇ ਬਾਕੀ ਬੱਚਿਆਂ ਨੂੰ ਸੁਲਾਉਣ ਤੋਂ ਬਾਅਦ ਮੈਂ ਵੀ ਸੌ ਗਈ। ਸਵੇਰੇ ਮੈਂ ਵੇਖਿਆ ਕਿ ਉਹ ਕੋਈ ਹਰਕਤ ਨਹੀਂ ਕਰ ਰਿਹਾ ਸੀ। ਉਸ ਦੀ ਰਾਤ ਨੂੰ ਹੀ ਮੌਤ ਹੋ ਗਈ ਸੀ।"
 

ਮਾਪੇ ਉਸ ਨੂੰ 31 ਜਨਵਰੀ ਦੀ ਸਵੇਰੇ ਨਜ਼ਦੀਕੀ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਾਜ਼ੀਆ 18 ਦਸੰਬਰ ਤੋਂ ਰੋਜ਼ਾਨਾ ਸ਼ਾਹੀਨ ਬਾਗ ਦੇ ਪ੍ਰਦਰਸ਼ਨ 'ਚ ਜਾਂਦੀ ਸੀ। ਉਸ ਨੇ ਦੱਸਿਆ ਕਿ ਬੱਚੇ ਨੂੰ ਠੰਢ ਲੱਗੀ ਸੀ, ਜੋ ਜਾਨਲੇਵਾ ਬਣ ਗਈ ਅਤੇ ਉਸ ਦੀ ਮੌਤ ਹੋ ਗਈ। ਨਾਜ਼ੀਆ ਦਾ ਕਹਿਣਾ ਹੈ ਕਿ ਸੀਏਏ ਅਤੇ ਐਨਆਰਸੀ ਸਾਰੇ ਭਾਈਚਾਰਿਆਂ ਵਿਰੁੱਧ ਹੈ ਅਤੇ ਉਹ ਹੁਣ ਵੀ ਸ਼ਾਹੀਨ ਬਾਗ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaheen Bagh Protest Four month old baby died who come with his mom in protest