ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਿਦ-ਕਿਆਰਾ ਦੀ 'ਕਬੀਰ ਸਿੰਘ' ਨੇ ਕਮਾਏ 200 ਕਰੋੜ

 

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਨੇ ਬਾਕਸ ਆਫਿਸ 'ਤੇ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। 

 

ਦੱਸਣਯੋਗ ਹੈ ਕਿ ਸ਼ਹੀਦ ਕਪੂਰ ਦੀ ਫ਼ਿਲਮ 'ਕਬੀਰ ਸਿੰਘ' 21 ਜੂਨ ਨੂੰ ਰਿਲੀਜ਼ ਹੋਈ ਸੀ। ਇਹ ਫ਼ਿਲਮ ਤੇਲਗੂ ਸੁਪਰ ਹਿਟ ਫ਼ਿਲਮ 'ਅਰਜੁਨ ਰੈੱਡੀ' ਦੀ ਰੀਮੇਕ ਹੈ। ਇਹ ਫ਼ਿਲਮ 3123 ਸਕ੍ਰੀਨਾਂ 'ਤੇ ਰਿਲੀਜ਼ ਹੋਈ ਹੈ। 'ਕਬੀਰ ਸਿੰਘ' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਫ਼ਿਲਮ ਨੇ ਆਪਣੇ ਪਹਿਲੇ ਹਫ਼ਤੇ ਵਿੱਚ 134 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਸੀ।

 

'ਕਬੀਰ ਸਿੰਘ' ਰਿਲੀਜ਼ ਦੇ ਦੂਜੇ ਹਫ਼ਤੇ ਵਿੱਚ ਵੀ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 'ਕਬੀਰ ਸਿੰਘ' ਬਾਕਸ ਆਫਿਸ 'ਤੇ ਹੁਣ ਤੱਕ 206 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਚੁੱਕੀ ਹੈ।
 

ਇਸ ਦੇ ਨਾਲ ਹੀ 'ਕਬੀਰ ਸਿੰਘ' ਇਸ ਸਾਲ ਦੀ ਘੱਟ ਦਿਨਾਂ ਵਿੱਚ 200 ਕਰੋੜ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। 'ਕਬੀਰ ਸਿੰਘ' ਨੇ 13 ਦਿਨਾਂ ਵਿੱਚ 200 ਕਰੋੜ ਰੁਪਏ ਕਮਾਏ। ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਨੇ 14 ਦਿਨ ਵਿੱਚ 200 ਕਰੋੜ ਰੁਪਏ ਕਮਾਏ ਸਨ। ਫ਼ਿਲਮ 'ਉੜੀ' ਨੇ 28 ਦਿਨ 'ਚ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਸੀ।
 

 

 

 

ਜ਼ਿਕਰਯੋਗ ਹੈ ਕਿ 'ਕਬੀਰ ਸਿੰਘ' ਦਾ ਨਿਰਦੇਸ਼ਨ ਸੰਦੀਪ ਰੈੱਡੀ ਵੰਗਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਤੇਲਗੂ ਵਰਜ਼ਨ ਵੀ ਨਿਰਦੇਸ਼ਤ ਕੀਤਾ ਸੀ।  ਹਿੰਦੀ ਦੇ ਅਧਿਕਾਰਕ ਰੀਮੇਕ ਨੂੰ ਬਣਾਉਂਦੇ ਸਮੇਂ ਨਿਰਦੇਸ਼ਕ ਨੇ ਉਸ ਨੂੰ ਮੂਲ ਫ਼ਿਲਮ ਦੀ ਤਰ੍ਹਾਂ ਹੀ ਰਹਿਣ ਦਿੱਤਾ। ਫ਼ਿਲਮ ਵਿੱਚ ਸ਼ਾਹਿਦ ਦੀ ਅਦਾਕਾਰੀ ਦੀ ਜ਼ਬਰਦਸਤ ਪ੍ਰਸ਼ੰਸਾ ਹੋ ਰਹੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shahid kapoor starrer kabir singh earn 200 crore at box office