ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਤਮਾ ਗਾਂਧੀ ਲਈ ਸ਼ਾਹਰੁਖ਼, ਆਮਿਰ ਖ਼ਾਨ ਤੇ ਹੋਰਨਾਂ ਵੱਲੋਂ PM ਮੋਦੀ ਨਾਲ ਮੁਲਾਕਾਤ

ਮਹਾਤਮਾ ਗਾਂਧੀ ਲਈ ਸ਼ਾਹਰੁਖ਼, ਆਮਿਰ ਖ਼ਾਨ ਤੇ ਹੋਰਨਾਂ ਵੱਲੋਂ PM ਮੋਦੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਸਨਿੱਚਰਵਾਰ ਨੂੰ ਸ਼ਾਹਰੁਖ਼ ਖ਼ਾਨ ਤੇ ਆਮਿਰ ਖ਼ਾਨ ਸਮੇਤ ਬਾਲੀਵੁੱਡ ਦੇ ਹੋਰ ਕਈ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਤੇ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ‘ਚੇਂਜ ਵਿਦਇਨ’ ਥੀਮ ਦਾ ਇੱਕ ਵਿਡੀਓ ਵੀ ਜਾਰੀ ਕੀਤਾ।

 

 

ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਫ਼ਿਲਮ ਨਿਰਮਾਤਾ ਰਾਜਕੁਮਾਰ ਹੀਰਾਨੀ ਉਨ੍ਹਾਂ ਨੂੰ ਵਿ਼ਸੇਸ਼ ਸ਼ਰਧਾਂਜਲੀ ਦੇਣ ਲਈ ਅੱਠ ਮੁੱਖ ਕਲਾਕਾਰਾਂ ਨੂੰ ਨਾਲ ਲੈ ਕੇ ਆਏ। ਪ੍ਰਧਾਨ ਮੰਤਰੀ ਨੇ ਆਪਣੀ ਅਧਿਕਾਰਤ ਰਿਹਾਇਸ਼ਗਾਹ ’ਤੇ ਇਹ ਵਿਡੀਓ ਜਾਰੀ ਕੀਤਾ।

 

 

ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਫ਼ਿਲਮੀ ਭਾਈਚਾਰਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਅੱਗੇ ਆਇਆ ਹੈ। ‘ਚੇਂਜ ਵਿਦਇਨ’ ਸ਼ਾਨਦਾਰ ਜਤਨ ਹੈ, ਜੋ ਗਾਂਧੀ ਜੀ ਦੇ ਸੰਦੇਸ਼ ਨੂੰ ਹੋਰ ਅੱਗੇ ਪ੍ਰਚਾਰਿਤ ਕਰਨ ਦੀ ਦਿਸ਼ਾ ਵਿੱਚ ਰਫ਼ਤਾਰ ਪ੍ਰਦਾਨ ਕਰੇਗਾ। ਇਹ ਨਾਗਰਿਕਾਂ ਨੂੰ ਬਾਪੂ ਦੇ ਪਿਆਰੇ ਮੁੱਦੇ ਚੁੱਕਣ ਲਈ ਵੀ ਪ੍ਰੇਰਿਤ ਕਰੇਗਾ।

ਮਹਾਤਮਾ ਗਾਂਧੀ ਲਈ ਸ਼ਾਹਰੁਖ਼, ਆਮਿਰ ਖ਼ਾਨ ਤੇ ਹੋਰਨਾਂ ਵੱਲੋਂ PM ਮੋਦੀ ਨਾਲ ਮੁਲਾਕਾਤ

 

100 ਸੈਕੰਡ ਦੀ ਇਹ ਵਿਡੀਓ ਮਹਾਤਮਾ ਗਾਂਧੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਕਦਰਾਂ–ਕੀਮਤਾਂ ਉੱਤੇ ਆਧਾਰਤ ਹੈ ਤੇ ਇਸ ਵਿੱਚ ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਰਣਬੀਰ ਕਪੂਰ, ਆਲੀਆ ਭੱਟ, ਸੋਨਮ ਕਪੂਰ ਆਹੂਜਾ, ਕੰਗਨਾ ਰਨੌਤ ਤੇ ਵਿੱਕੀ ਕੌਸ਼ਲ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਫ਼ਿਲਮੀ ਹਸਤੀਆਂ ਨਾਲ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ ਪ੍ਰਮੁੱਖ ਫ਼ਿਲਮੀ ਹਸਤੀਆਂ ਤੇ ਸਭਿਆਚਾਰਕ ਸ਼ਖ਼ਸੀਅਤਾਂ ਨਾਲ ਗੱਲਬਾਤ ਬਹੁਤ ਲਾਹੇਵੰਦ ਰਹੀ। ਸਿਨੇਮਾ ਰਾਹੀਂ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਫੈਲਾਉਣ ਨਾਲ ਇਹ ਯਕੀਨੀ ਹੋਵੇਗਾ ਕਿ ਵੱਧ ਤੋਂ ਵੱਧ ਨੌਜਵਾਨ ਗਾਂਧੀ ਜੀ ਦੇ ਵਿਚਾਰਾਂ ਨੂੰ ਜਾਣਨ।

ਮਹਾਤਮਾ ਗਾਂਧੀ ਲਈ ਸ਼ਾਹਰੁਖ਼, ਆਮਿਰ ਖ਼ਾਨ ਤੇ ਹੋਰਨਾਂ ਵੱਲੋਂ PM ਮੋਦੀ ਨਾਲ ਮੁਲਾਕਾਤ

 

ਸ੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਕਈ ਵਿਸ਼ਿਆਂ ਉੱਤੇ ਵਿਚਾਰ ਸਾਂਝੇ ਕੀਤੇ। ਸਾਡਾ ਫ਼ਿਲਮ ਤੇ ਮਨੋਰੰਜਨ ਉਦਯੋਗ ਵਿਭਿੰਨਤਾ ਭਰਿਆ ਹੈ। ਕੌਮਾਂਤਰੀ ਪੱਧਰ ਉੱਤੇ ਇਸ ਦਾ ਪ੍ਰਭਾਵ ਵੀ ਕਾਫ਼ੀ ਹੈ। ਸਾਡੀਆਂ ਫ਼ਿਲਮਾਂ, ਸੰਗੀਤ ਤੇ ਨਾਚ ਸਮਾਜ ਦੇ ਨਾਲ–ਨਾਲ ਲੋਕਾਂ ਨੂੰ ਜੋੜਨ ਦਾ ਬਹੁਤ ਵਧੀਆ ਵਸੀਲਾ ਹੋ ਨਿੱਬੜੇ ਹਨ।

 

 

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਸੋਨਮ, ਕੰਗਨਾ, ਰਾਜਕੁਮਾਰ ਹੀਰਾਨੀ, ਫ਼ਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ, ਅਸ਼ਵਨੀ ਅਈਅਰ ਤਿਵਾੜੀ, ਨਿਤੇਸ਼ ਤਿਵਾੜੀ ਤੇ ਨਿਰਮਾਤਾ ਏਕਤਾ ਕਪੂਰ, ਬੋਨੀ ਕਪੂਰ ਤੇ ਜਯੰਤੀਲਾਲ ਗੜਾ ਸ਼ਾਮਲ ਸਨ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸ਼ਾਹਰੁਖ਼ ਖ਼ਾਨ ਨੇ ਅਜਿਹੇ ਕੰਮ ਲਈ ਫ਼ਿਲਮ ਉਦਯੋਗ ਨੂੰ ਇੱਕੋ ਵਾਰੀ ’ਚ ਨਾਲ ਲਿਆਉਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।

ਮਹਾਤਮਾ ਗਾਂਧੀ ਲਈ ਸ਼ਾਹਰੁਖ਼, ਆਮਿਰ ਖ਼ਾਨ ਤੇ ਹੋਰਨਾਂ ਵੱਲੋਂ PM ਮੋਦੀ ਨਾਲ ਮੁਲਾਕਾਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan Amir Khan and others met PM Modi for Mahatma Gandhi