ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ਼ ਖ਼ਾਨ ਦੀ ਭੈਣ ਨੂਰ ਜਹਾਂ ਦਾ ਪਾਕਿਸਤਾਨ ’ਚ ਦੇਹਾਂਤ

ਸ਼ਾਹਰੁਖ਼ ਖ਼ਾਨ ਦੀ ਭੈਣ ਨੂਰ ਜਹਾਂ ਦਾ ਪਾਕਿਸਤਾਨ ’ਚ ਦੇਹਾਂਤ

ਬਾਲੀਵੁੱਡ ਦੇ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਭੈਣ (ਚਾਚੇ ਦੀ ਧੀ) ਨੂਰ ਜਹਾਂ ਦਾ ਪਾਕਿਸਤਾਨ ’ਚ ਦੇਹਾਂਤ ਹੋ ਗਿਆ ਹੈ। ਨੂਰ ਜਹਾਂ ਦੇ ਛੋਟੇ ਭਰਾ ਮਨਸੂਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਨੂਰ ਜਹਾਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਰੋਗ ਨਾਲ ਜੂਝ ਰਹੇ ਸਨ।

 

 

ਪਾਕਿਸਤਾਨ ਦੇ ਟੀਵੀ ‘ਜੀਓ’ ਨਾਲ ਗੱਲਬਾਤ ਦੌਰਾਨ ਮਨਸੂਰ ਨੇ ਆਪਣੀ ਭੈਣ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੂਰ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਨੂਰ ਜਹਾਂ, ਦਰਅਸਲ ਸ਼ਾਹਰੁਖ਼ ਖ਼ਾਨ ਦੀ ਚਚੇਰੀ ਭੈਣ ਸੀ।

 

 

ਨੂਰ ਜਹਾਂ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਲਾਗੇ ਮੁਹੱਲਾ ਸ਼ਾਹ ਵਲੀ ਕਤਾਲ ਇਲਾਕੇ ’ਚ ਰਹਿ ਰਹੇ ਸਨ। ਉਹ ਪਹਿਲੀ ਵਾਰ ਉਦੋਂ ਚਰਚਾ ’ਚ ਆਏ ਸਨ, ਜਦੋਂ ਉਨ੍ਹਾਂ ਸਾਲ 2018 ਦੀਆਂ ਆਮ ਚੋਣਾਂ ’ਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ ਤੇ ਬਾਅਦ ’ਚ ਉਸ ਨੂੰ ਵਾਪਸ ਲੈ ਲਿਆ ਸੀ।

 

 

ਇਸ ਤੋਂ ਇਲਾਵਾ ਨੂਰ ਜਹਾਂ ਨਾਲ ਸਬੰਧਤ ਕੋਈ ਜਾਣਕਾਰੀ ਮੌਜੂਦ ਨਹੀਂ ਹੈ। ‘ਇੰਡੀਆ ਟੂਡੇ’ ਗਰੁੱਪ ਅਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਖ਼ਬਰ ਨੂੰ ਬਹੁਤ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।

 

 

ਸ਼ਾਹਰੁਖ਼ ਖ਼ਾਨ ਪਿਛਲੀ ਵਾਰ ਸਾਲ 2018 ’ਚ ਆਨੰਦ ਐੱਲ ਰਾਏ ਦੀ ਫ਼ਿਲਮ ‘ਜ਼ੀਰੋ’ ’ਚ ਵਿਖਾਈ ਦਿੱਤੇ ਸਨ। ਇਹ ਫ਼ਿਲਮ ਬਾਕਸ ਆੱਫ਼ਿਸ ’ਤੇ ਫ਼ਲਾੱਪ ਰਹੀ ਸੀ। ਫ਼ਿਲਮ ਵਿੱਚ ਸ਼ਾਹਰੁਖ਼ ਨਾਲ ਕੈਟਰੀਨਾ ਕੈਫ਼ ਤੇ ਅਨੁਸ਼ਕਾ ਸ਼ਰਮਾ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shahrukh Khan s sister Nur Jehan dies of Cancer in Pakistan