ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਕਤੀਕਾਂਤ ਦਾਸ ਬਣੇ RBI ਦੇ 25ਵੇਂ ਗਵਰਨਰ

ਸ਼ਕਤੀਕਾਂਤ ਦਾਸ ਬਣੇ RBI ਦੇ 25ਵੇਂ ਗਵਰਨਰ

ਸ੍ਰੀ ਊਰਜਿਤ ਪਟੇਲ ਦੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਬਾਅਦ ਭਾਰਤ ਸਰਕਾਰ ਨੇ ਅੱਜ ਸ੍ਰੀ ਸ਼ਕਤੀਕਾਂਤ ਦਾਸ ਨੂੰ RBI ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਹ ਭਾਰਤੀ ਰਿਜ਼ਰਵ ਬੈਂਕ ਦੇ 25ਵੇਂ ਗਵਰਨਰ ਹਨ।


ਸ੍ਰੀ ਸ਼ਕਤੀਕਾਂਤ ਦਾਸ ਪਹਿਲਾਂ 2015 ਤੋ਼ ਲੈ ਕੇ 2017 ਤੱਕ ਆਰਥਿਕ ਮਾਮਲਿਆਂ ਦੇ ਸਕੱਤਰ ਰਹਿ ਚੁੱਕੇ ਹਨ। ਉਹ ਆਰਬੀਆਈ ਨਾਲ ਨੇੜਿਓਂ ਜੁੜੇ ਰਹੇ ਹਨ। ਇਸ ਵੇਲੇ ਉਹ ਭਾਰਤ ਦੇ ਵਿੱਤ ਕਮਿਸ਼ਨ ਦੇ ਮੈਂਬਰ ਹਨ ਅਤੇ ਗਰੁੱਪ ਆਫ਼ 20 ਸਮਿੱਟਸ `ਚ ਸਰਕਾਰ ਦੇ ਨੁਮਾਇੰਦੇ ਹਨ।


ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਹਿਲਾਂ ਸ੍ਰੀ ਦਾਸ ਨੂੰ ਵਿੱਤ ਮੰਤਰਾਲੇ `ਚ ਲਿਆਂਦਾ ਸੀ, ਜਿੱਥੇ ਉਹ ਮਾਲ ਵਿਭਾਗ ਦੇ ਮੁਖੀ ਬਣੇ। ਬਾਅਦ `ਚ ਉਨ੍ਹਾਂ ਨੂੰ ਆਰਥਿਕ ਮਾਮਲਿਆਂ ਬਾਰੇ ਵਿਭਾਗ `ਚ ਭੇਜ ਦਿੱਤਾ ਗਿਆ, ਜਿੱਥੇ ਉਹ ਪ੍ਰਧਾਨ ਮੰਤਰੀ ਦੀ ਵਿਵਾਦਗ੍ਰਸਤ ਨੋਟਬੰਦੀ ਨਾਲ ਸਬੰਧਤ ਮਾਮਲਿਆਂ ਦੇ ਨਿਗਰਾਨ ਸਨ।


ਸ੍ਰੀ ਦਾਸ ਦੀ ਆਲੋਚਨਾ ਇਸ ਕਰਕੇ ਵੀ ਹੁੰਦੀ ਰਹੀ ਹੈ ਕਿਉਂਕਿ ਉਹ ਨੋਟਬੰਦੀ ਦੇ ਹਮਾਇਤੀ ਹਨ। ਸਾਲ 2016 ਦੌਰਾਨ ਜਦੋਂ ਸ੍ਰੀ ਮੋਦੀ ਨੇ ਵੱਡੇ ਨੋਟ ਬੰਦ ਕੀਤੇ ਸਨ, ਤਦ ਉਹੀ ਇੱਕ ਅਜਿਹੇ ਅਧਿਕਾਰੀ ਸਨ, ਜਿਹੜੇ ਉਨ੍ਹਾਂ ਦੇ ਹੱਕ ਵਿੱਚ ਬੋਲਦੇ ਸਨ।


ਪਿਛਲੇ ਵਰ੍ਹੇ ਸ੍ਰੀ ਦਾਸ ਨੇ ਵਿਸ਼ਵ ਪੱਧਰੀ ਰੇਟਿੰਗ ਏਜੰਸੀਆਂ ਦੇ ਵਿਧੀ-ਵਿਗਿਆਨ ਦੀ ਆਲੋਚਨਾ ਕੀਤੀ ਸੀ ਅਤੇ ਇੱਕ ਪ੍ਰਭੂਸੱਤਾ-ਸੰਪੰਨ ਰੇਟਿੰਗ ਅਪਗ੍ਰੇਡ ਦੀ ਮੰਗ ਕੀਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shaktikant Das new RBI 25th Governor