ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਦੇਸ਼ ’ਤੇ ਪਹਿਲਾਂ ਹਮਲਾ ਨਹੀਂ ਕਰਾਂਗੇ, ਕੇਵਲ ਆਪਣੀ ਰਾਖੀ ਲਈ ਫ਼ੌਜਾਂ ਦਾ ਆਧੁਨਿਕੀਕਰਨ ਹੋ ਰਿਹੈ: ਰਾਜਨਾਥ ਸਿੰਘ

ਕਿਸੇ ਦੇਸ਼ ’ਤੇ ਪਹਿਲਾਂ ਹਮਲਾ ਨਹੀਂ ਕਰਾਂਗੇ, ਕੇਵਲ ਆਪਣੀ ਰਾਖੀ ਲਈ ਫ਼ੌਜਾਂ ਦਾ ਆਧੁਨਿਕੀਕਰਨ ਹੋ ਰਿਹੈ: ਰਾਜਨਾਥ ਸਿੰਘ

ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹੁਣ ਆਪਣੀਆਂ ਫ਼ੌਜਾਂ ਦਾ ਆਧੁਨਿਕੀਕਰਨ ਕਰ ਰਹੀ ਹੈ ਪਰ ਸਾਡਾ ਮੰਤਵ ਸਿਰਫ਼ ਆਤਮ–ਰੱਖਿਆ ਹੈ ਨਾ ਕਿ ਕਿਸੇ ਦੇਸ਼ ਉੱਤੇ ਹਮਲਾ ਕਰਨ ਜਾਂ ਉਸ ਨਾਲ ਜੰਗ ਲੜਨ ਦੀ ਕੋਈ ਮਨਸ਼ਾ ਹੈ। ਇਹ ਸਾਡਾ ਚਰਿੱਤਰ ਕਦੇ ਰਿਹਾ ਹੀ ਨਹੀਂ ਤੇ ਨਾ ਹੀ ਆਉਣ ਵਾਲੇ ਸਮੇਂ ’ਚ ਕਦੇ ਅਜਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੀਆਂ ਫ਼ੌਜਾਂ ਦਾ ਆਤਮ–ਵਿਸ਼ਵਾਸ ਤੇ ਤਾਕਤ ਕਈ ਗੁਣਾ ਵਧੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਅੱਗੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਅਪਗ੍ਰੇਡੇਸ਼ਨ ਇੱਕ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਇਹ ਸਮਰੱਥਾਵਾਂ ਦੇ ਵਿਸ਼ਲੇਸ਼ਣ ਤੇ ਵਿੱਤੀ ਵਸੀਲਿਆਂ ਦੀ ਵੰਡ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ। ਭਾਰਤੀ ਹਵਾਈ ਫ਼ੌਜ ਨੇ ਉਪਲਬਧ ਹਵਾਈ ਜਹਾਜ਼ਾਂ ਦੀ ਅਪਗ੍ਰੇਡੇਸ਼ਨ ਸ਼ੁਰੂ ਕਰ ਦਿੱਤੀ ਹੈ; ਜਿਨ੍ਹਾਂ ਵਿੱਚ ਮਿੱਗ–29, ਜੈਗੁਆਰ, ਮਿਰਾਜ–2000 ਜਿਹੇ ਹਵਾਈ ਜਹਾਜ਼ ਸ਼ਾਮਲ ਹਨ।

 

 

ਇਨ੍ਹਾਂ ਤੋਂ ਇਲਾਵਾ LCA (ਲਾਈਟ ਕੰਬੈਟ ਏਅਰਕ੍ਰਾਫ਼ਟ) ਭਾਵ ਹਲਕੇ ਜੰਗੀ ਹਵਾਈ ਜਹਾਜ਼, ਰਾਫ਼ੇਲ ਤੇ ਸੁਖੋਈ–30MKI ਜਿਹੇ ਹਵਾਈ ਜਹਾਜ਼ਾਂ ਨੂੰ ਫ਼ੌਜ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਹਲਕੇ ਜੰਗੀ ਹਵਾਈ ਜਹਾਜ਼ MK 1A ਹਵਾਈ ਜਹਾਜ਼ ਦੀ ਮਨਜ਼ੂਰੀ ਵੀ ਦਿੱਤੀ ਜਾ ਚੁੱਕੀ ਹੈ। ਹਵਾਈ ਫ਼ੌਜ ਦੀ ਜੰਗੀ ਸਮਰੱਥਾ ਵਧਾਉਣ ਲਈ ਰਣਨੀਤਕ ਭਾਈਵਾਲੀ ਪ੍ਰਣਾਲੀ ਦੇ ਬਦਲ ਨੂੰ ਵੀ ਪ੍ਰੋਸੈਸ ਕਰ ਦਿੱਤਾ ਗਿਆ ਹੈ।

 

 

ਮਕਬੂਜ਼ਾ ਕਸ਼ਮੀਰ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਇਸ ਬਾਰੇ ਇੱਕੋ ਸਟੈਂਡ ਰਿਹਾ ਹੈ। ਸਾਲ 1994 ਦੌਰਾਨ ਸੰਸਦ ਵਿੱਚ ਪ੍ਰਸਤਾਵ ਪਾਸ ਕੀਤਾ ਗਿਆ ਸੀ; ਜਿਸ ਵਿੱਚ ਜੰਮੂ–ਕਸ਼ਮੀਰ ਦੇ ਸਾਰੇ ਹਿੱਸਿਆਂ ਤੋਂ ਪਾਕਿਸਤਾਨ ਨੂੰ ਕਬਜ਼ਾ ਛੱਡਣ ਦੀ ਗੱਲ ਕੀਤੀ ਗਈ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਏ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਵਿਸ਼ਵ ਪੱਧਰੀ ਆਰਥਿਕ ਮੰਦਹਾਲੀ ਦਾ ਅਸਰ ਭਾਰਤ ’ਤੇ ਵੀ ਪਿਆ ਹੈ ਪਰ ਭਾਰਤ ਦੇ ਹਾਲਾਤ ਕੁਝ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਵਧੀਆ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shall never initiate war against any country only modernizing our forces for self-defence says Rajnath Singh