ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ : ਬਜ਼ੁਰਗ ਦਾ ਮੂੰਹ ਕਾਲਾ ਕਰਕੇ ਜੁੱਤਿਆਂ ਦਾ ਹਾਰ ਪਾ ਕੇ ਪਿੰਡ ’ਚ ਘੁੰਮਾਇਆ

ਸ਼ਰਮਨਾਕ : ਬਜ਼ੁਰਗ ਦਾ ਮੂੰਹ ਕਾਲਾ ਕਰਕੇ ਜੁੱਤਿਆਂ ਦਾ ਹਾਰ ਪਾ ਕੇ ਪਿੰਡ ’ਚ ਘੁੰਮਾਇਆ

ਉਤਰ ਪ੍ਰਦੇਸ਼ ਦੇ ਅਮਰੋਹਾ ਵਿਚ ਆਦਮਪੁਰ ਖੇਤਰ ਦੇ ਮਰੋਰਾ ਪਿੰਡ ’ਚ ਸ਼ੁੱਕਰਵਾਰ ਨੂੰ ਸ਼ਰਮਨਾਕ ਘਟਨਾ ਵਾਪਰੀ।  ਪਿੰਡ ਤੋਂ ਫਰਾਰ ਪ੍ਰੇਮੀ ਜੋੜੇ ਦੀ ਮਦਦ ਕਰਨ ਦੇ ਦੋਸ਼ੀ ਨੌਜਵਾਨ ਦੇ ਬਜ਼ੁਰਗ ਦਾਦਾ ਦਾ ਮੂੰਹ ਕਾਲਾ ਕਰ ਗਲੇ ਵਿਚ ਜੁੱਤਿਆਂ ਦਾ ਹਾਰ ਪਾਕੇ ਉਸ ਨੂੰ ਪਿੰਡ ਵਿੱਚ ਘੁੰਮਾਇਆ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ।

 

ਕਰੀਬ 20 ਦਿਨ ਪਹਿਲਾਂ ਪਿੰਡ ਦਾ ਇਕ ਨੌਜਵਾਨ ਬਰਾਦਰੀ ਦੀ ਲੜਕੀ ਨੂੰ ਲੈ ਕੇ ਭੱਜ ਗਿਆ ਸੀ। ਦੋਸ਼ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਮੁਲਜ਼ਮ ਦੇ ਦੋਸਤ ਨੇ ਫਰਾਰ ਹੋਣ ਵਿਚ ਨਾ ਕੇਵਲ ਦੋਵਾਂ ਦੀ ਮਦਦ ਕੀਤੀ, ਸਗੋਂ ਕੋਰਟ ਮੈਰਿਜ ਲਈ ਉਨ੍ਹਾਂ ਦੇ ਆਧਾਰ ਕਾਰਡ ਦਾ ਵੀ ਪ੍ਰਬੰਧ ਕਰਕੇ ਦਿੱਤਾ। ਲੜਕੀ ਦੇ ਪਰਿਵਾਰਕ ਵਾਲੇ ਇਸ ਗੱਲ ਨੂੰ ਲੈ ਕੇ ਕਾਫੀ ਗੁੱਸੇ ਸਨ। ਮਦਦ ਦਾ ਦੋਸ਼ੀ ਡਰ ਦੇ ਚਲਦਿਆਂ ਪਿੰਡ ਛੱਡਕੇ ਚਲਿਆ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੇ ਉਸਦੇ ਦਾਦੇ ਨੂੰ ਘਰ ਤੋਂ ਫੜ੍ਹਿਆ ਅਤੇ ਉਸਦਾ ਮੂੰਹ ਕਾਲਾ ਕਰ ਦਿੱਤਾ। ਉਸਦੇ ਬਾਅਦ ਉਸਦੇ ਗਲੇ ਵਿਚ ਜੁੱਤਿਆਂ ਦਾ ਹਾਰ ਪਾ ਕੇ ਪੂਰੇ ਪਿੰਡ ਵਿਚ ਘੁੰਮਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਦਾ ਪਿੰਡ ਵਿਚ ਕਾਫੀ ਦਬਦਬਾ ਹੈ। ਇਸ ਲਈ ਡਰ ਦੇ ਚਲਦਿਆਂ ਕਿਸੇ ਪਿੰਡ ਵਾਸੀ ਵੱਲੋਂ ਵਿਰੋਧ ਦੀ ਹਿੰਮਤ ਨਾ ਹੋਈ।

 

ਸ਼ਾਮ ਸਮੇਂ ਪੀੜਤ ਬਜ਼ੁਰਗ ਨੂੰ ਲੈ ਕੇ ਪਰਿਵਾਰਕ ਮੈਂਬਰ ਥਾਣੇ ਪਹੁੰਚੇ ਅਤੇ ਦੋਸ਼ੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ। ਥਾਣਾ ਮੁੱਖੀ ਡੀ ਕੇ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਤਹਿਰੀਰ ਦੇ ਆਧਾਰ ਉਤੇ ਪ੍ਰਮੋਦ, ਨਰੇਸ਼, ਰੋਹਿਤ ਤੇ ਲਾਲਾ ਸਮੇਤ ਦਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shameful acts on elders as put shoe garland on his neck and blackened the face