ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ AIIMS ਦਿੱਲੀ ’ਚ ਦੇਹਾਂਤ

ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ AIIMS ਦਿੱਲੀ ’ਚ ਦੇਹਾਂਤ

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਅੱਜ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ AIIMS ਵਿਖੇ ਦਾਖ਼ਲ ਸਨ।

 

 

ਸੀਨੀਅਰ ਸੁਰਜੇਵਾਲਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੁਰੰਤ AIIMS ਪੁੱਜੇ।

ਰਾਜੀਵ ਗਾਂਧੀ ਤੇ ਰਣਦੀਪ ਸਿੰਘ ਸੁਰਜੇਵਾਲਾ ਦਿੱਲੀ AIIMS ਵਿਖੇ

 

ਸ੍ਰੀ ਸ਼ਮਸ਼ੇਰ ਸਿੰਘ ਸੁਰਜੇਵਾਲਾ ਹਰਿਆਣਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਸਨ। ਉਹ 2005 ਤੋਂ ਲੈ ਕੇ 2009 ਤੱਕ ਕੈਥਲ ਦੇ ਵਿਧਾਇਕ ਵੀ ਰਹੇ ਸਨ। ਉਹ ਚਾਰ ਵਾਰ ਮੰਤਰੀ ਦੇ ਅਹੁਦੇ ਉੱਤੇ ਰਹੇ। ਉਹ ਕੁੱਲ ਹਿੰਦ ਕਿਸਾਨ ਖੇਤ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਵੀ ਸਨ ਤੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਸਨ।

 

 

ਸਾਲ 1957 ’ਚ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਸ਼ਮਸ਼ੇਰ ਸਿੰਘ ਸੁਰਜੇਵਾਲਾ ਸਾਂਝੇ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੇ ਸਹਿਕਾਰੀ ਬੈਂਕ ਦੇ ਐੱਮਡੀ ਬਣੇ ਸਨ ਤੇ ਫਿਰ ਸਿਆਸਤ ’ਚ ਆਏ ਸਨ। ਉਹ 1961 ’ਚ ਕੈਥਲ ਦੇ ਕਲਾਇਤ ’ਚ ਪੰਚਾਇਤ ਸੰਮਤੀ ਦੇ ਚੇਅਰਮੈਨ ਬਣੇ ਸਨ। ਸਾਲ 1964 ’ਚ ਉਹ ਦੋਬਾਰਾ ਇਸੇ ਸੰਮਤੀ ਦੇ ਚੇਅਰਮੈਨ ਬਣੇ ਸਨ।

 

 

ਸ਼ਮਸ਼ੇਰ ਸਿੰਘ ਹਰਿਆਣਾ ਬਣਨ ਤੋਂ ਬਾਅਦ ਸਾਲ 1967 ’ਚ ਹੋਈ ਪਹਿਲੀ ਚੋਣ ਵੇਲੇ ਪਹਿਲੀ ਵਾਰ ਵਿਧਾਇਕ ਬਣੇ ਸਨ। ਜੀਂਦ ਦੇ ਨਰਵਾਣਾ ਤੋਂ ਉਨ੍ਹਾਂ ਨੇ ਆਪਣਾ ਕਾਰਜ–ਖੇਤਰ ਅੱਗੇ ਵਧਾਇਆ। ਸਾਲ 2005 ਤੱਕ ਉਨ੍ਹਾਂ ਲਗਾਤਾਰ ਸਿਆਸਤ ਕੀਤੀ। ਸਾਲ 1977 ’ਚ ਜਦੋਂ ਜਨਤਾ ਪਾਰਟੀ ਦੀ ਲਹਿਰ ਸੀ; ਤਦ ਵੀ ਉਹ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਵਿਧਾਨ ਸਭਾ ਪੁੱਜੇ ਸਨ।

 

 

ਸ਼ਮਸ਼ੇਰ ਸਿੰਘ ਸੁਰਜੇਵਾਲਾ ਕੁੱਲ ਹਿੰਦ ਖੇਤ–ਮਜ਼ਦੂਰ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹੇ। ਸਾਲ 2005 ਤੋਂ 2009 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਵੱਡੇ ਫ਼ੈਸਲੇ ਕਰਵਾਏ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਉੱਤੇ ਉਹ ਨਰਵਾਣਾ ਲੈ ਕੇ ਆਏ ਸਨ ਤੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਕਿਸਾਨਾਂ ਦੇ 74,000 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shamsher Singh Surjewala passes away in AIIMS Delhi