ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾ ਸਕਦੇ ਨੇ ਸ਼ਰਦ ਪਵਾਰ

ਮਹਾਰਾਸ਼ਟਰ ’ਚ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾ ਸਕਦੇ ਨੇ ਸ਼ਰਦ ਪਵਾਰ

ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜੇ ਆਇਆਂ ਨੂੰ ਦੋ ਹਫ਼ਤੇ ਹੋਣ ਨੂੰ ਆਏ ਹਨ ਪਰ ਸਰਕਾਰ ਬਣਾਉਣ ਨੂੰ ਲੈ ਕੇ ਘਮਸਾਨ ਹਾਲੇ ਤੱਕ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਭਾਜਪਾ–ਸ਼ਿਵ ਸੈਨਾ 50–50 ਦੇ ਫ਼ਾਰਮੂਲੇ ਨੂੰ ਲੈ ਕੇ ਆਪਣੇ ਸਟੈਂਡ ’ਤੇ ਕਾਇਮ ਹੈ, ਤਾਂ ਉੱਧਰ ਕਾਂਗਰਸ–NCP ਸ਼ਿਵ ਸੈਨਾ ਨੂੰ ਹਮਾਇਤ ਦੇਣ ਨੂੰ ਲੈ ਕੇ ਦੁਚਿੱਤੀ ਵਿੱਚ ਵਿਖਾਈ ਦੇ ਰਹੀ ਹੈ।

 

 

ਇਸ ਦੌਰਾਨ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਮਹਾਰਾਸ਼ਟਰ ’ਚ NCP ਹੁਣ ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ ਤੇ ਕਾਂਗਰਸ ਬਾਹਰੋਂ ਹਮਾਇਤ ਦੇ ਸਕਦੀ ਹੈ।

 

 

ਸੋਮਵਾਰ ਨੂੰ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ NCP ਮੁਖੀ ਸ਼ਰਦ ਪਵਾਰ ਵਿਚਾਲੇ ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਨੂੰ ਲੈ ਕੇ ਲੰਮੇਰੀ ਚਰਚਾ ਹੋਈ। ਪਾਰਟੀ ਦੇ ਇੱਕ ਆਗੂ ਨੇ ਨਾਂਅ ਜੱਗ ਜ਼ਾਹਿਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਐੱਨਸੀਪੀ ਹੁਣ ਸ਼ਿਵ ਸੈਨਾਲ ਗੱਠਜੋੜ ਕਰ ਕੇ ਸਰਕਾਰ ਬਣਾਉਣ ਲਈ ਤਿਆਰ ਹੈ। ਕਾਂਗਰਸ ਉਨ੍ਹਾਂ ਨੂੰ ਬਾਹਰੋਂ ਹਮਾਇਤ ਦੇਵੇਗੀ।

 

 

ਆਗੂ ਨੇ ਦੱਸਿਆ ਕਿ ਅਸੀਂ ਸਰਕਾਰ ਬਣਾਉਣ ਲਈ ਉਹੀ ਫ਼ਾਰਮੂਲਾ ਤੈਅ ਕੀਤਾ ਹੈ, ਜੋ ਭਾਜਪਾ ਤੇ ਸ਼ਿਵ ਸੈਨਾ ਨੇ 1995 ’ਚ ਤੈਅ ਕੀਤਾ ਸੀ। ਇਸ ਰਿਪੋਰਟ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਹੀ ਇੱਕ ਆਗੂ ਨੂੰ ਵਿਧਾਨ ਸਭਾ ’ਚ ਸਪੀਕਰ ਬਣਾਇਆ ਜਾ ਸਕਦਾ ਹੈ।

 

 

ਐੱਨਸੀਪੀ ਆਗੂ ਨੇ ਇਹ ਵੀ ਦੱਸਿਆ ਕਿ ਇਸ ਗੱਠਜੋੜ ਵਿੱਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਤੇ ਉੱਪ–ਮੁੱਖ ਮੰਤਰੀ ਐੱਨਸੀਪੀ ਤੋਂ ਹੋ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Pawar may form Govt with Shiv Sena in Maharashtra