ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜੀਤ ਦੇ ਬਿਆਨ 'ਤੇ ਚਾਚਾ ਸ਼ਰਦ ਪਵਾਰ ਦਾ ਪਲਟਵਾਰ, ਕਿਹਾ- ਭਾਜਪਾ ਨਾਲ ਗੱਠਜੋੜ ਕਦੇ ਵੀ ਨਹੀਂ

ਮਹਾਰਾਸ਼ਟਰ ਵਿੱਚ ਚੱਲ ਰਹੀ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਟਵੀਟ ਕਰਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਐਨਸੀਪੀ ਦੀ ਭਾਜਪਾ ਨਾਲ ਗੱਠਜੋੜ ਦੀ ਸੰਭਾਵਨਾ ਨਹੀਂ ਹੈ।

 

ਸ਼ਰਦ ਪਵਾਰ ਨੇ ਇਹ ਬਿਆਨ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਭਤੀਜੇ ਅਜੀਤ ਪਵਾਰ ਦੇ ਟਵੀਟ ਤੋਂ ਬਾਅਦ ਜਾਰੀ ਕੀਤਾ। ਇਸ ਤੋਂ ਪਹਿਲਾਂ ਅਜੀਤ ਪਵਾਰ ਨੇ ਕਈ ਟਵੀਟ ਰਾਹੀਂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ। 

 

ਇਸ ਤਰਤੀਬ ਵਿੱਚ, ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ ਅਤੇ ਟਵੀਟ ਕੀਤਾ, ‘ਧੰਨਵਾਦ ਪ੍ਰਧਾਨ ਮੰਤਰੀ। ਅਸੀਂ ਮਹਾਰਾਸ਼ਟਰ ਵਿੱਚ ਇੱਕ ਸਥਿਰ ਸਰਕਾਰ ਪ੍ਰਦਾਨ ਕਰਾਂਗੇ, ਜੋ ਰਾਜ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰੇਗੀ।

 

 

ਅਜੀਤ ਪਵਾਰ ਨੇ ਇਕ ਹੋਰ ਟਵੀਟ ਵਿੱਚ ਲਿਖਿਆ, ‘ਮੈਂ ਐਨਸੀਪੀ ਵਿੱਚ ਹਾਂ ਅਤੇ ਹਮੇਸ਼ਾ ਐਨਸੀਪੀ ਵਿੱਚ ਰਹਾਂਗਾ, ਪਵਾਰ ਸਾਹਿਬ ਹੀ ਸਾਡੇ ਨੇਤਾ ਹਨ। ਭਾਜਪਾ-ਐਨਸੀਪੀ ਦਾ ਸਾਡਾ ਗੱਠਜੋੜ ਮਹਾਰਾਸ਼ਟਰ ਨੂੰ ਅਗਲੇ 5 ਸਾਲਾਂ ਲਈ ਇੱਕ ਸਥਿਰ ਸਰਕਾਰ ਦੇਵੇਗਾ, ਜੋ ਰਾਜ ਅਤੇ ਇਸ ਦੇ ਲੋਕਾਂ ਦੇ ਭਲੇ ਲਈ ਇਮਾਨਦਾਰੀ ਨਾਲ ਕੰਮ ਕਰੇਗੀ।'

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Pawar quashes Ajit Pawar tweet of NCP alliance with BJP for government formation in Maharahstra says Ajit statement is false and misleading