ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾ਼ਸ਼ਟਰ ਦੀ ਨਵੀਂ ਸਰਕਾਰ ਬਣਾਉਣ ’ਚ ਸ਼ਰਦ ਪਵਾਰ ਦੀ ਰਹੇਗੀ ਅਹਿਮ ਭੂਮਿਕਾ

ਮਹਾਰਾ਼ਸ਼ਟਰ ਦੀ ਨਵੀਂ ਸਰਕਾਰ ਬਣਾਉਣ ’ਚ ਸ਼ਰਦ ਪਵਾਰ ਦੀ ਰਹੇਗੀ ਅਹਿਮ ਭੂਮਿਕਾ

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਸੂਬੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇੱਕ ਪਾਸੇ ਜਿੱਥੇ ਅਗਲੇਰੀ ਰਣਨੀਤੀ ਤੈਅ ਕਰਨ ਲਈ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਕਰ ਰਹੀ ਹੈ; ਉੱਧਰ ਸ਼ਿਵ ਸੈਨਾ ਨੇ ਕਿਹਾ ਹੈ ਕਿ ਭਾਜਪਾ ਜੇ ਸਰਕਾਰ ਬਣਾਉਣ ਲਈ ਤਿਆਰ ਨਹੀਂ ਹੈ, ਤਾਂ ਸ਼ਿਵ ਸੈਨਾ ਇਹ ਜ਼ਿੰਮੇਵਾਰੀ ਲੈ ਸਕਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਨਿੱਚਰਵਾਰ ਸ਼ਾਮੀਂ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਕੁਝ ਵੀ ਹੋਵੇ, ਨਵੀਂ ਸਰਕਾਰ ਦੇ ਗਠਨ ਵਿੱਚ ਐੱਨਸੀਪੀ ਦੇ ਸ੍ਰੀ ਸ਼ਰਦ ਪਵਾਰ ਦੀ ਭੂਮਿਕਾ ਅਹਿਮ ਰਹੇਗੀ। ਅੱਧੀ ਰਾਤ ਨੂੰ ਰਾਜ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਸਿਰਫ਼ ਚਾਰ ਕੁ ਘੰਟੇ ਪਹਿਲਾਂ ਰਾਜਪਾਲ ਨੇ ਕਾਰਜਕਾਰੀ ਮੁੱਖ ਮੰਤਰੀ ਅਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਕੀ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਣ ਦੇ ਸਮਰੱਥ ਹੈ ਜਾਂ ਨਹੀਂ।

 

 

ਦੂਜੇ ਪਾਸੇ ਮਹਾਰਾਸ਼ਟਰ ’ਚ ਸਭ ਤੋਂ ਐੱਨਸੀਪੀ–ਕਾਂਗਰਸ ਗੱਠਜੋੜ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਿਹਾ ਹੈ। ਕਾਂਗਰਸੀ ਆਗੂ ਮਿਲਿੰਦ ਦਿਓੜਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਰਾਜਪਾਲ ਨੂੰ ਐੱਨਸੀਪੀ–ਕਾਂਗਰਸ ਨੂੰ ਸੱਦਣਾ ਚਾਹੀਦਾ ਹੈ ਕਿਉਂਕਿ ਇਹ ਦੂਜਾ ਸਭ ਤੋਂ ਵੱਡਾ ਗੱਠਜੋੜ ਹੈ।

 

 

ਉਨ੍ਹਾਂ ਕਿਹਾ ਕਿ ਭਾਜਪਾ–ਸ਼ਿਵ ਸੈਨਾ ਨੇ ਹੁਣ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ NCP ਆਗੂ ਨਵਾਬ ਮਲਿਕ ਨੇ ਕਿਹਾ ਕਿ ਜੇ ਭਾਜਪਾ–ਸ਼ਿਵ ਸੈਨਾ ਸਰਕਾਰ ਬਣਾਉਂਦੀਆਂ ਹਲ, ਤਾਂ ਅਸੀਂ ਵਿਰੋਧੀ ਧਿਰ ’ਚ ਬੈਠਾਂਗੇ। ਜੇ ਉਹ ਸਰਕਾਰ ਨਹੀਂ ਬਣਾਉਂਦੇ, ਤਾਂ ਕਾਂਗਰਸ–ਐੱਨਸੀਪੀ ਇੱਕ ਮੁਤਬਾਦਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Pawar s role to be significant to form a new Govt in Maharashtra