ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਸ਼ਨਿੱਚਰਵਾਰ ਨੂੰ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਆਪਣੇ ਵਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਲਈ ਮੁਆਫੀ ਮੰਗੀ ਹੈ। ਸ਼ਰਦ ਯਾਦਵ ਨੇ ਕਿਹਾ ਕਿ ਉਹ ਇਸ ਗਲਤੀ ਲਈ ਵਸੁੰਧਰਾ ਰਾਜੇ ਤੋਂ ਚਿੱਠੀ ਲਿੱਖ ਕੇ ਮੁਆਫੀ ਮੰਗਣਗੇ।
ਸ਼ਰਦ ਯਾਦਵ ਸ਼ਨਿੱਚਰਵਾਰ ਨੂੰ ਰਿਮਜ ਚ ਜੇਰੇ ਇਲਾਜ ਲਾਲੂ ਪ੍ਰਸਾਦ ਯਾਦਵ ਦਾ ਹਾਲਚਾਲ ਪੁੱਛਣ ਲਈ ਪੁੱਜੇ ਸਨ। ਸ਼ਰਦ ਨੇ ਲਗਭਗ ਢਾਈ ਘੰਟਿਆਂ ਤੱਕ ਮੁਲਾਕਾਤ ਮਗਰੋਂ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਲਾਲੂ ਦੀ ਸਿਹਤਯਾਬੀ ਦੀ ਦੁਆ ਕੀਤੀ। ਇਸ ਦੌਰਾਨ ਸ਼ਰਦ ਨੇ ਦੱਸਿਆ ਕਿ ਵਸੁੰਧਰਾ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਦੋਸਤੀ ਹੈ ਤੇ ਮੇਰੀ ਕਿਸੇ ਗੱਲ ਨਾਲ ਉਨ੍ਹਾਂ ਨੂੰ ਤਕਲੀਫ ਪੁੱਜੀ ਹੈ ਤਾਂ ਅਫਸੋਸ ਹੈ।
ਸ਼ਰਦ ਯਾਦਵ ਨੇ ਕਿਹਾ ਕਿ ਉਹ ਇਸ ਗਲਤੀ ਲਈ ਵਸੁੰਧਰਾ ਰਾਜੇ ਤੋਂ ਚਿੱਠੀ ਲਿੱਖ ਕੇ ਮੁਆਫੀ ਮੰਗਣਗੇ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਚੋਣ ਪ੍ਰਚਾਰ ਦੇ ਲੰਘੇ ਦਿਨੀ ਇੱਕ ਰੈਲੀ ਚ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੇ ਸੂਬੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਇੱਕ ਵਿਵਾਦਤ ਟਿੱਪਣੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ । ਰਾਜਸਥਾਨ ਦੇ ਅਲਵਰ ਚ ਸ਼ਰਦ ਯਾਦਵ ਨੇ ਕਿਹਾ ਸੀ ਕਿ ਵਸੁੰਧਰਾ ਰਾਜੇ ਨੂੰ ਆਰਾਮ ਕਰਨ ਦਿਓ, ਬਹੁਤ ਥੱਕ ਗਈ ਹਨ, ਬਹੁਤ ਮੋਟੀ ਹੋ ਗਈ ਹਨ, ਪਹਿਲਾਂ ਪਤਲੀ ਸਨ। ਸਾਡੇ ਮੱਧ ਪ੍ਰਦੇਸ਼ ਦੀ ਬੇਟੀ ਹਨ। ਸ਼ਰਦ ਯਾਦਵ ਦੇ ਭਾਸ਼ਣ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ।
ਦੇਖਣ ਲਈ ਹੇਠਾਂ ਕਲਿੱਕ ਕਰੋ।
#WATCH Sharad Yadav on Vasundhra Raje in Alwar, Rajasthan: Vasundhra ko aaram do, bahut thak gayi hain, bahut moti ho gayi hain, pehle patli thi. Humare Madhya Pradesh ki beti hai. pic.twitter.com/8R5lEpuSg0
— ANI (@ANI) December 6, 2018