ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸ ਤੇ ’ਆਪ’ ਦਾ ਗੱਠਜੋੜ ਕਰਵਾਉਣ ਲਈ ਸ਼ਰਦ ਪਵਾਰ ਹੋਏ ਸਰਗਰਮ

​​​​​​​ਕਾਂਗਰਸ ਤੇ ’ਆਪ’ ਦਾ ਗੱਠਜੋੜ ਕਰਵਾਉਣ ਲਈ ਸ਼ਰਦ ਯਾਦਵ ਹੋਏ ਸਰਗਰਮ

ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਚੋਣ ਗੱਠਜੋੜ ਕਰਵਾਉਣ ਲਈ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਅੱਜ ਸਰਗਰਮ ਹੋ ਗਏ ਹਨ। ਉਹ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ’ਆਪ’ ਮੁਖੀ ਅਰਵਿੰਦ ਕੇਜਰੀਵਾਲ ਵਿਚਾਲੇ ਮੁੱਖ ਸੂਤਰਧਾਰ ਬਣਨਗੇ। ਸ੍ਰੀ ਪਵਾਰ ਨੇ ਅੱਜ ’ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਵੀ ਮੁਲਾਕਾਤ ਕੀਤੀ।

 

 

ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਅੱਜ ਆਪਣੀ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨਾਲ ਸ਼ਰਦ ਪਵਾਰ ਹੁਰਾਂ ਦੀ ਰਿਹਾਇਸ਼ਗਾਹ ’ਤੇ ਗਏ। ਉਨ੍ਹਾਂ ਮਹਾਰਾਸ਼ਟਰ ਵਿੱਚ ਕਾਂਗਰਸ ਤੇ ਐੱਨਸੀਪੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਕੀਤੀ ਕਿਉਂਕਿ ਉੱਥੇ ਦੋਵੇਂ ਪਾਰਟੀਆਂ ਦਾ ਗੱਠਜੋੜ ਹੈ। ਉਸ ਤੋਂ ਬਾਅਦ ਗੱਲਬਾਤ ਦਿੱਲੀ ਉੱਤੇ ਆ ਕੇ ਕੇਂਦ੍ਰਿਤ ਹੋ ਗਈ।

 

 

ਹਾਲੇ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਕਿ ਸ੍ਰੀ ਪਵਾਰ ਇਸ ਮਾਮਲੇ ਵਿੱਚ ਕਿੱਥੇ ਕੁ ਤੱਕ ਜਾਣਗੇ। ਕਾਂਗਰਸ ਨੇ ਹਾਲੇ ਇਸ ਬਾਰੇ ਅਧਿਕਾਰਤ ਤੌਰ ਉੱਤੇ ਕੁਝ ਨਹੀਂ ਆਖਿਆ ਹੈ। ’ਆਪ’ ਦੇ ਸੰਜੇ ਸਿੰਘ ਨੇ ਵੀ ਸ੍ਰੀ ਪਵਾਰ ਨਾਲ ਹੋਈ ਗੱਲਬਾਤ ਦੇ ਵੇਰਵੇ ਨਹੀਂ ਦੱਸੇ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਹ ਦੇਸ਼ ਨੂੰ ਬਚਾਉਣ ਦਾ ਵੇਲਾ ਹੈ…. ਇਹ ਕੋਈ ਕਿਸੇ ਇੱਕ ਪਾਰਟੀ ਵਿਚਾਲੇ ਹੋ ਰਹੀਆਂ ਮਹਿਜ਼ ਗੱਲਾਂ ਨਹੀਂ ਹਨ।

 

 

ਬੀਤੇ ਫ਼ਰਵਰੀ ਮਹੀਨੇ ਵੀ ਸ੍ਰੀ ਸ਼ਰਦ ਯਾਦਵ ਨੇ ਅਜਿਹਾ ਜਤਨ ਕੀਤਾ ਸੀ; ਜਦੋਂ ਉਨ੍ਹਾਂ ਸ੍ਰੀ ਰਾਹੁਲ ਗਾਂਧੀ ਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਵਿੱਚ ਰਾਤ ਦੇ ਖਾਣੇ ਲਈ ਸੱਦਿਆ ਸੀ ਤੇ ਇੱਕੋ ਕਮਰੇ ਵਿੱਚ ਬਹਿ ਕੇ ਗੱਲਬਾਤ ਵੀ ਕੀਤੀ ਸੀ। ਤਦ ਵੀ ਕਾਂਗਰਸ ਤੇ ’ਆਪ’ ਵਿਚਾਲੇ ਹੱਥ ਮਿਲਾਉਣ ਬਾਰੇ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Yadav now active for Congress and AAP Alliance