ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਨੇ ਸ਼ਰਜੀਲ ਇਮਾਮ ਨੂੰ ਕੀਤਾ ਗ੍ਰਿਫਤਾਰ

ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ, ਜਿਸ ਨੇ ਦਿੱਲੀ ਦੇ ਸ਼ਾਹੀਨ ਬਾਗ਼ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਵਾਦਤ ਬਿਆਨ ਦਿੱਤੇ ਹਨ, ਨੂੰ ਅੱਜ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫਤਾਰ ਕਰ ਲਿਆ ਹੈ।
 

 

ਯੂਪੀ, ਬਿਹਾਰ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਮਾਮਲੇ ਦਰਜ ਹੋਣ ਤੋਂ ਬਾਅਦ ਸ਼ਰਜੀਲ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਬੀਤੇ ਦਿਨ ਤੋਂ ਬਿਹਾਰ, ਦਿੱਲੀ ਅਤੇ ਮੁੰਬਈ 'ਚ ਛਾਪੇਮਾਰੀ ਕਰ ਰਹੀ ਸੀ। ਅੱਜ ਸਵੇਰੇ ਸਰਜ਼ੀਲ ਦੇ ਭਰਾ ਨੂੰ ਵੀ ਬਿਹਾਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।
 

 

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਇੰਡੀਅਨ ਮਾਡਰਨ ਲੈਂਗਵੇਜ ਦੇ ਵਿਦਿਆਰਥੀ ਸ਼ਰਜੀਲ ਇਮਾਮ ਵਿਰੁੱਧ ਪੁਲਿਸ ਨੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ 'ਚ ਜੁਟੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੀਤੇ ਦਿਨੀਂ ਇਹ ਖੁਲਾਸਾ ਹੋਇਆ ਕੀਤਾ ਸੀ ਕਿ ਸ਼ਰਜੀਲ ਦਾ ਮੋਬਾਈਲ 25 ਜਨਵਰੀ ਦੀ ਸ਼ਾਮ ਨੂੰ ਪਟਨਾ 'ਚ ਬੰਦ ਹੋਇਆ ਸੀ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਹੈ। 
 

ਕ੍ਰਾਈਮ ਬ੍ਰਾਂਚ ਦੇ 7 ਅਫਸਰਾਂ ਦੀਆਂ ਦੋ ਟੀਮਾਂ ਸ਼ਰਜੀਲ ਦੀ ਭਾਲ ਲਈ ਬਿਹਾਰ ਪਹੁੰਚੀਆਂ ਸਨ। ਇੱਕ ਟੀਮ ਨੇ ਸ਼ਰਜੀਲ ਦੇ ਰਿਸ਼ਤੇਦਾਰਾਂ, ਪਰਿਵਾਰ ਅਤੇ ਦੋਸਤਾਂ ਤੋਂ ਪੁੱਛਗਿੱਛ ਕੀਤੀ, ਜਦੋਂਕਿ ਦੂਜੀ ਟੀਮ ਸ਼ਰਜੀਲ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਸ਼ਰਜੀਲ ਦੇ ਘਰ ਸਮੇਤ 7 ਥਾਵਾਂ 'ਤੇ ਛਾਪੇ ਮਾਰੇ। ਇਸ ਦੇ ਨਾਲ ਹੀ ਐਤਵਾਰ ਨੂੰ ਸ਼ਰਜੀਲ ਦੀ ਇੱਕ ਨਵੀਂ ਵੀਡੀਓ ਵੀ ਸਾਹਮਣੇ ਆਈ ਸੀ। ਇਸ ਨੂੰ ਸ਼ਾਹੀਨ ਬਾਗ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਸ਼ਰਜੀਲ ਦੀ ਅੱਧੀ ਦਰਜਨ ਤੋਂ ਵੱਧ ਵੀਡੀਓ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ।
 

ਜ਼ਿਕਰਯੋਗ ਹੈ ਕਿ ਸਨਿੱਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ 'ਚ ਸ਼ਰਜੀਲ ਇਮਾਮ ਨੇ ਬੇਹੱਦ ਭੜਕਾਊ ਗੱਲਾਂ ਆਖੀਆਂ ਸਨ। ਇਸ ਵਾਇਰਲ ਵੀਡੀਓ 'ਚ ਸ਼ਰਜੀਲ ਨੇ ਭੀੜ ਨੂੰ ਸੰਬੋਧਤ ਕਰਦੇ ਹੋਏ ਕਿਹਾ ਸੀ, ''ਤੁਹਾਨੂੰ ਪਤਾ ਹੈ ਕਿ ਆਸਾਮ ਦੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ? ਐਨ.ਆਰ.ਸੀ. ਉੱਥੇ ਲਾਗੂ ਕੀਤੀ ਗਈ ਹੈ ਅਤੇ ਲੋਕਾਂ ਨੂੰ ਨਿਗਰਾਨੀ ਕੈਂਪਾਂ 'ਚ ਭੇਜਿਆ ਜਾ ਰਿਹਾ ਹੈ। 6-8 ਮਹੀਨਿਆਂ 'ਚ ਸਾਨੂੰ ਪਤਾ ਲੱਗੇਗਾ ਕਿ ਸਾਰੇ ਬੰਗਾਲੀ ਵੀ ਮਾਰ ਦਿੱਤੇ ਗਏ ਹਨ, ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਮਾਨ। ਇਸ ਲਈ ਸਾਨੂੰ ਆਸਾਮ ਦੇ ਰਸਤੇ ਬੰਦ ਕਰਨੇ ਹੋਣਗੇ ਤਾਂ ਕਿ ਫੌਜ ਤੇ ਹੋਰ ਸਪਲਾਈ ਉੱਥੇ ਨਾ ਪਹੁੰਚ ਸਕੇ। ਮੁਰਗੀ ਦੀ ਗਰਦਨ ਮੁਸਲਮਾਨਾਂ ਦੇ ਹੱਥ 'ਚ ਹੈ।''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharjeel Imam has been arrested from Jahanabad Bihar by Delhi Police