ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ਧ੍ਰੋਹ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਦਿੱਲੀ ਦੀ ਅਦਾਲਤ ’ਚ ਕੀਤਾ ਗਿਆ ਪੇਸ਼

ਦੇਸ਼ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ਾਰਜਿਲ ਇਮਾਮ ਨੂੰ ਦਿੱਲੀ ਪੁਲਿਸ ਨੇ ਬੁੱਧਵਾਰ 29 ਜਨਵਰੀ ਨੂੰ ਦਿੱਲੀ ਦੀ ਸਾਕੇਤ ਅਦਾਲਤ ਪੇਸ਼ ਕੀਤਾਦਿੱਲੀ ਪੁਲਿਸ ਨੇ 25 ਜਨਵਰੀ ਨੂੰ ਸ਼ਰਜੀਲ ਖ਼ਿਲਾਫ਼ ਕੇਸ ਦਰਜ ਕੀਤਾ ਸੀ

 

ਉਨ੍ਹਾਂ ਨੂੰ ਪੁਲਿਸ ਨੇ ਮੰਗਲਵਾਰ 28 ਜਨਵਰੀ ਨੂੰ ਬਿਹਾਰ ਦੇ ਜਹਾਨਾਬਾਦ ਤੋਂ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ

 

ਸ਼ਰਜੀਲ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਬਾਅਦ ਤੋਂ ਹੀ ਫਰਾਰ ਸੀ। ਜਿਸ ਤੋਂ ਬਾਅਦ ਉਸ ’ਤੇ ਦੋਸ਼-ਧ੍ਰੋਹ ਦਾ ਕੇਸ ਦਾਇਰ ਕੀਤਾ ਗਿਆ ਸੀਸ਼ਰਜੀਲ ਨੂੰ ਇਥੇ ਇਕ ਅਦਾਲਤ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸਨੂੰ ਟਰਾਂਜਿਟ ਰਿਮਾਂਡਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ

 

ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕਿਹਾ ਕਿ ਉਸਨੂੰ ਬੁੱਧਵਾਰ ਨੂੰ ਦਿੱਲੀ ਲਿਆਂਦਾ ਗਿਆ ਤੇ ਉਸਨੂੰ ਸਾਕੇਤ ਕੋਰਟ ਵਿੱਚ ਪੇਸ਼ ਕਰਨ ਜਾ ਰਹੀ ਹੈਕੁਝ ਵਕੀਲਾਂ ਨੇ ਸ਼ਰਜੀਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦੇ ਹੱਥਾਂ ਮੌਜੂਦ ਪੋਸਟਰਾਂ ਚ ਸ਼ਰਜੀਲ ਨੂੰਗੱਦਾਰਕਿਹਾ ਗਿਆਵਕੀਲਾਂ ਨੇ ਮੰਗ ਕੀਤੀ ਕਿ ਸ਼ਰਜੀਲ ਨੂੰ ਫਾਂਸੀ ਦਿੱਤੀ ਜਾਵੇ

 

ਅਦਾਲਤ ਦੇ ਅਹਾਤੇ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨਵਿਰੋਧ ਕਰ ਰਹੇ ਇੱਕ ਵਕੀਲ ਨੇ ਕਿਹਾ, "ਅਸੀਂ ਇੱਥੇ ਉਸ ਦੇ ਵਿਰੋਧ ਆਏ ਹਾਂ ਜੋ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈਅਜਿਹੇ ਗੱਦਾਰਾਂ ਵਿਰੁੱਧ ਸਾਰੇ ਵਕੀਲ ਇੱਕਜੁਟ ਹਾਂਉਸਨੂੰ ਜੇਲ੍ਹ ਤੋਂ ਬਾਹਰ ਰਹਿਣ ਦਾ ਅਧਿਕਾਰ ਨਹੀਂ ਹੈਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”

 

ਅਸਾਮ ਨੂੰ ਦੇਸ਼ ਤੋਂ ਵੱਖ ਕਰਨ ਦੀ ਗੱਲ ਕਹੀ ਸੀ

 

16 ਜਨਵਰੀ ਦੀ ਇੱਕ ਆਡੀਓ ਕਲਿੱਪ ਸ਼ਰਜੀਲ ਇਮਾਮ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਅਸਾਮ ਨੂੰ ਭਾਰਤ ਦੇ ਬਾਕੀ ਹਿੱਸੇ ਤੋਂ ਕੱਟ ਦਿੱਤਾ ਜਾਣਾ ਚਾਹੀਦਾ ਹੈ ਤੇ ਇੱਕ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਬੰਗਾਲੀ ਹਿੰਦੂ ਅਤੇ ਮੁਸਲਮਾਨ ਦੋਵੇਂ ਦੇ ਕਤਲ ਕੀਤੇ ਜਾ ਰਹੇ ਹਨ ਜਾਂ ਉਨ੍ਹਾਂ ਨੂੰ ਨਜ਼ਰਬੰਦ ਕੇਂਦਰਾਂ ਰੱਖਿਆ ਜਾ ਰਿਹਾ ਹੈ

 

ਦੱਸਿਆ ਜਾਂਦਾ ਹੈ ਕਿ ਉਸਨੇ ਇਹ ਵੀ ਕਿਹਾ ਸੀ ਕਿ ਜੇ ਉਹ ਪੰਜ ਲੱਖ ਲੋਕਾਂ ਨੂੰ ਇਕੱਠਾ ਕਰ ਸਕੇ ਤਾਂ ਅਸਾਮ ਨੂੰ ਭਾਰਤ ਦੇ ਬਾਕੀ ਹਿੱਸੇ ਤੋਂ ਪੱਕੇ ਤੌਰਤੇ ਵੱਖ ਕੀਤਾ ਜਾ ਸਕਦਾ ਹੈਜੇ ਪੱਕੇ ਤੌਰਤੇ ਨਹੀਂ ਤਾਂ ਘੱਟੋ ਘੱਟ ਕੁਝ ਮਹੀਨੇ ਲਈ ਤਾਂ ਇਹ ਕੀਤਾ ਹੀ ਜਾ ਸਕਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharjeel Imam JNU Scholar Sedition Charge Delhi Saket Court