ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਕਸੂਤੇ ਫਸੇ ਸ਼ਸ਼ੀ ਥਰੂਰ

 ਸ਼ਸ਼ੀ ਥਰੂਰ

ਕਾਂਗਰਸੀ ਸਾਂਸਦ ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਵਾਲੇ ਬਿਆਨ ਤੇ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਥਰੂਰ ਨੂੰ 14 ਅਗਸਤ ਨੁੰ ਕੋਰਟ ਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਹਨ। ਥਰੂਰ ਦੇ ਇਸ ਬਿਆਨ ਦੇ ਖਿਲਾਫ਼ ਵਕੀਲ ਸੁਮੀਤ ਚੋਧਰੀ ਨੇ ਕੇਸ ਦਰਜ ਕਰਵਾਇਆ ਸੀ। ਚੋਧਰੀ ਨੇ ਦੋਸ਼ ਲਗਾਇਆ ਸੀ ਕਿ ਥਰੂਰ ਦੇ ਇਸ ਬਿਆਨ ਕਾਰਨ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ ਤੇ ਸੰਵਿਧਾਨ ਦੀ ਬੇਅਦਬੀ ਕੀਤੀ ਗਈ ਹੈ। 


ਦੱਸਣਯੋਗ ਹੈ ਕਿ ਤਿਰੂਵਨੰਤਪੁਰਮ 'ਚ ਬੁੱਧਵਾਰ ਨੂੰ ਇਸ ਸਮਾਗਮ ਦੌਰਾਨ ਥਰੂਰ ਨੇ ਕਿਹਾ ਸੀ ਕਿ ਜੇਕਰ 2019 'ਚ ਚੋਣਾਂ ਭਾਜਪਾ ਜਿੱਤ ਦੀ ਹੈ ਤਾਂ ਦੇਸ਼ 'ਹਿੰਦੂ ਪਾਕਿਸਤਾਨ' ਬਣ ਜਾਵੇਗਾ ਤੇ ਜਿੱਤਣ ਮਗਰੋਂ ਭਾਜਪਾ ਨਵਾਂ ਸੰਵਿਧਾਨ ਲਿਖੇਗੀ ਜਿਸ ਕਾਰਨ ਇਹ ਮੁਲਕ ਪਾਕਿਸਤਾਨ ਬਣਨ ਦੀ ਰਾਹ 'ਤੇ ਤੁਰ ਪਵੇਗਾ, ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਕੋਈ ਸਤਿਕਾਰ ਨਹੀਂ ਦਿੱਤਾ ਜਾਂਦਾ ਹੈ।


ਥਰੂਰ ਦੇ ਇਸ ਬਿਆਨ ਮਗਰੋਂ ਗਰਮਾਈ ਰਾਜਨੀਤੀ ਕਾਰਨ ਭਾਜਪਾ ਨੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ ਅਤੇ ਕਾਂਗਰਸ ਨੇ ਸ਼ਸ਼ੀ ਥਰੂਰ ਦੇ ਇਸ ਬਿਆਨ ਤੋਂ ਖੁਦ ਨੂੰ ਵੱਖ ਕਿਨਾਰੇ ਕਰ ਲਿਆ ਜਦਕਿ ਥਰੂਰ ਨੇ ਆਪਣੇ ਆਪ ਨੂੰ ਇਸ ਬਿਆਨ 'ਤੇ ਕਾਇਮ ਦੱਸਿਆ। ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਥਰੂਰ ਦੇ ਬਿਆਨ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਤਰਾ ਨੇ ਕਿਹਾ ਕਿ ਮੌਜੂਦਾ ਪਾਕਿਸਤਾਨ ਬਣਾਉਣ ਲਈ ਕਾਂਗਰਸ ਜਿੰਮੇਦਾਰ ਸੀ ਤੇ ਕਾਂਗਰਸ ਮੁੜ ਤੋਂ ਭਾਰਤ ਨੂੰ ਨੀਵਾ ਦਿਖਾਉਣ ਭਾਰਤ ਦੇ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shashi tharoor in big trouble over hindu pakistan remarks