ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ਕਾਰਨ ਘਟ ਰਹੀ ਹੈ ਦੱਖਣ ਤੇ ਉੱਤਰ–ਪੂਰਬੀ ਭਾਰਤ ਦੀ ਅਹਿਮੀਅਤ: ਸ਼ਸ਼ੀ ਥਰੂਰ

ਹਿੰਦੀ ਕਾਰਨ ਘਟ ਰਹੀ ਹੈ ਦੱਖਣ ਤੇ ਉੱਤਰ–ਪੂਰਬੀ ਭਾਰਤ ਦੀ ਅਹਿਮੀਅਤ: ਸ਼ਸ਼ੀ ਥਰੂਰ

ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸੇ ਤੇਜ਼ੀ ਨਾਲ ਹਿੰਦੀ–ਭਾਸ਼ੀ ਬਣਦੇ ਜਾ ਰਹੇ ਹਨ। ਇੰਝ ਭਾਰਤ ਦੇ ਦੱਖਣੀ ਤੇ ਉੱਤਰ–ਪੂਰਬ ਦੇ ਇਲਾਕੇ ਉੱਤਰੀ ਭਾਰਤ ਦੇ ਮੁਕਾਬਲੇ ਪ੍ਰਭਾਵਹੀਣ ਹੋ ਕੇ ਰਹਿ ਜਾਣਗੇ। ਸ੍ਰੀ ਥਰੂਰ ਨੇ ਇਹ ਪ੍ਰਗਟਾਵਾ ਕੋਲਕਾਤਾ ਲਿਟਰੇਚਰ ਫ਼ੈਸਟੀਵਲ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਸਦ ’ਚ ਭਾਜਪਾ ਦੇ ਮੰਤਰੀ ਅੰਗਰੇਜ਼ੀ ’ਚ ਪੁੱਛੇ ਗਏ ਸੁਆਲਾਂ ਦਾ ਜੁਆਬ ਹਿੰਦੀ ’ਚ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਸਰੋਤਾ ਹਿੰਦੀ–ਭਾਸ਼ੀ ਹਨ।

 

 

ਕੋਲਕਾਤਾ ਸਾਹਿਤ ਮਹੋਤਸਵ ਨੂੰ ਸੰਬੋਧਨ ਕਰਦਿਆਂ ਸ੍ਰੀ ਥਰੂਰ ਨੇ ਕਿਹਾ ਕਿ ਭਾਰਤੀ ਧਾਰਨਾ ਦਾ ਵਿਚਾਰ ਜ਼ਬਰਦਸਤ ਤਰੀਕੇ ਨਾਲ ਬੰਗਾਲ ਜਾਂ ਕੇਰਲ ਜਿਹੀਆਂ ਥਾਵਾਂ ਤੋਂ ਉੱਤਰ ਵੱਲ ਜਾ ਰਿਹਾ ਹੈ; ਜਿਨ੍ਹਾਂ ਵਿੱਚ ਬਿਹਾਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਜਿਹੇ ਅਖੌਤੀ ਬੀਮਾਰ ਰਾਜ ਆਉਂਦੇ ਹਨ।

 

 

ਤਿਰੂਵਨੰਥਾਪੁਰਮ (ਕੇਰਲ ਰਾਜਧਾਨੀ) ਤੋਂ ਸੰਸਦ ਮੈਂਬਰ ਸ੍ਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਹਿੰਦੂ ਰਾਸ਼ਟਰ ਬਣਾਉਣਾ ਰਾਸ਼ਟਰਵਾਦ ਦੀ ਜੜ੍ਹ ਉੱਤੇ ਇੱਕ ਹਮਲਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਕਹਾਵਤ ਹੈ ਕਿ ‘ਬੰਗਾਲ ਨੂੰ ਜ਼ੁਕਾਮ ਹੁੰਦਾ ਹੈ, ਤਾਂ ਭਾਰਤ ਨੂੰ ਨਿੱਛ ਆਉਂਦੀ ਹੈ’ – ਪਰ ਹੁਣ ਉਸ ਵਿੱਚ ਸੱਚਾਈ ਨਹੀਂ ਰਹੀ।

 

 

ਸ੍ਰੀ ਸ਼ਸ਼ੀ ਥਰੂਰ ਨੇ ਇਹ ਵੀ ਕਿਹਾ ਕਿ ਭਾਰਤ ਦੀ ਇੱਕ ਚੰਗੀ ਗੱਲ ਇਹ ਹੈ ਕਿ ਇੱਥੇ ਇੱਕ ਵਿਅਕਤੀ ਵਧੀਆ ਬੰਗਾਲੀ, ਚੰਗਾ ਮੁਸਲਿਮ ਹੋਣ ਦੇ ਨਾਲ ਇੱਕ ਵਧੀਆ ਭਾਰਤੀ ਵੀ ਹੋ ਸਕਦਾ ਹੈ।

 

 

ਇਸੇ ਦੌਰਾਨ ਪੱਛਮੀ ਬੰਗਾਲ ਦੇ 44ਵੇਂ ਕੌਮਾਂਤਰੀ ਕੋਲਕਾਤਾ ਪੁਸਤਕ ਮੇਲੇ ’ਚ ਭਾਜਪਾ ਦੇ ਇੱਕ ਸੀਨੀਅਰ ਆਗੂ ਦੇ ਇੱਕ ਸਟਾਲ ’ਤੇ ਪੁੱਜਣ ਤੋਂ ਬਾਅਦ ਸੀਏਏ ਵਿਰੋਧੀਆਂ ਤੇ ਭਾਜਪਾ ਹਮਾਇਤੀਆਂ ਵਿਚਾਲੇ ਝੜਪ ਹੋ ਗਈ। ਮੇਲੇ ’ਚ ਸ਼ਾਮੀਂ ਸਾਢੇ ਚਾਰ ਵਜੇ ਭਾਜਪਾ ਆਗੂ ਰਾਹੁਲ ਸਿਨਹਾ ਦੇ ਪੁੱਜਣ ’ਤੇ ਝੜਪ ਹੋਈ।

 

 

ਖੱਬੇ ਪੱਖੀ ਵਿਦਿਆਰਥੀਆਂ ਦੇ ਇੱਕ ਵਰਗ ਨੇ ਸ੍ਰੀ ਸਿਨਹਾ ਨੂੰ ਘੇਰ ਲਿਆ ਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਦੇ ਵਿਰੋਧ ’ਚ ਨਾਅਰੇ ਲਾਏ। ਪੁਲਿਸ ਮੁਤਾਬਕ ਇੱਥੇ ਹੋਈ ਝੜਪ ’ਚ ਇੱਕ ਵਿਅਕਤੀ ਜ਼ਖ਼ਮੀ ਹੋਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shashi Tharoor says South and North-East India s significance going down due to Hindi