ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਤਾਰੀਫ਼ ਕਰ ਕੇ ਫਸ ਗਏ ਸ਼ਸ਼ੀ ਥਰੂਰ

PM ਮੋਦੀ ਦੀ ਤਾਰੀਫ਼ ਕਰ ਕੇ ਫਸ ਗਏ ਸ਼ਸ਼ੀ ਥਰੂਰ

ਕੇਰਲ ਦੀ ਤਿਰੂਵਨੰਥਾਪੁਰਮ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨਾ ਭਾਰੀ ਪੈ ਗਿਆ ਹੈ। ਰਾਜ ਦੀ ਕੇਰਲ ਇਕਾਈ ਦੇ ਮੁਖੀ ਮੂਲਾਪੱਲੀ ਰਾਮਚੰਦਰ ਨੇ ਸ੍ਰੀ ਸ਼ਸ਼ੀ ਥਰੂਰ ਤੋਂ ਇਸ ਲਈ ਸਪੱਸ਼ਟੀਕਰਣ ਮੰਗ ਲਿਆ ਹੈ।

 

 

ਕੰਨੂਰ ’ਚ ਸ੍ਰੀ ਰਾਮਚੰਦਰ ਨੇ ਕਿਹਾ ਕਿ ਅਸੀਂ ਥਰੂਰ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰਨ ਨੂੰ ਲੈ ਕੇ ਸਪੱਸ਼ਟੀਕਰਣ ਚਾਹੁੰਦੇ ਹਾਂ। ਉਨ੍ਹਾਂ ਦੇ ਸਪੱਸ਼ਟੀਕਰਨ ਦੇ ਆਧਾਰ ਉੱਤੇ ਹੀ ਭਵਿੱਖ ਦੀ ਕਾਰਵਾਈ ਦਾ ਫ਼ੈਸਲਾ ਲਿਆ ਜਾਵੇਗਾ।

 

 

ਪਿੱਛੇ ਜਿਹੇ ਕੁਝ ਲੋਕਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਸ੍ਰੀ ਥਰੂਰ ਨੇ ਆਖਿਆ ਸੀ – ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਛੇ ਸਾਲਾਂ ਤੋਂ ਇਹ ਦਲੀਲ ਦਿੰਦਾ ਆ ਰਿਹਾ ਹਾਂ ਕਿ ਮੋਦੀ ਜਦੋਂ ਵੀ ਕੁਝ ਵਧੀਆ ਕਹਿੰਦੇ ਹਨ ਜਾਂ ਸਹੀ ਚੀਜ਼ ਕਰਦੇ ਹਨ, ਤਾਂ ਉਨ੍ਹਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਤੋਂ ਬਾਅਦ ਜਦੋਂ ਅਸੀਂ ਉਨ੍ਹਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਕਰਾਂਗੇ, ਤਾਂ ਸਾਡੀ ਭਰੋਸੇਯੋਗਤਾ ਵਧੇਗੀ। ਮੈਂ ਵਿਰੋਧੀ ਧਿਰ ਦੇ ਉਨ੍ਹਾਂ ਲੋਕਾਂ ਦਾ ਸੁਆਗਤ ਕਰਦਾ ਹਾਂ ਕਿ ਜੋ ਮੇਰੇ ਵਿਚਾਰ ਨਾਲ ਮਿਲਦੀ–ਜੁਲਦੀ ਗੱਲ ਕਰ ਰਹੇ ਹਨ।’

 

 

ਇਹ ਬਿਆਨ ਸ੍ਰੀ ਸ਼ਸ਼ੀ ਥਰੂਰ ਨੇ ਤਦ ਦਿੱਤਾ ਸੀ, ਜਦੋਂ ਕਾਂਗਰਸ ਦੇ ਕਈ ਵੱਡੇ ਆਗੂਆਂ ਨੇ ਕਿਹਾ ਸੀ ਕਿ ਮੋਦੀ ਨੂੰ ਸਦਾ ਖਲਨਾਇਕ ਵਜੋਂ ਪੇਸ਼ ਕਰਨਾ ਸਹੀ ਨਹੀਂ ਹੈ।

 

 

ਕਾਂਗਰਸੀ ਆਗੂ ਸ੍ਰੀ ਜੈਰਾਮ ਰਮੇਸ਼ ਨੇ ਵੀ ਇੱਕ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਬੀਤੀ 21 ਅਗਸਤ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਦਾ ਮਾਡਲ ਪੂਰੀ ਤਰ੍ਹਾਂ ਨਕਾਰਾਤਮਕ ਵੀ ਨਹੀਂ ਹੈ ਤੇ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਨੂੰ ਪ੍ਰਵਾਨ ਨਾ ਕਰਨ ਤੇ ਹਰ ਵੇਲੇ ਉਨ੍ਹਾਂ ਨੂੰ ਖਲਨਾਇਕ ਵਾਂਗ ਪੇਸ਼ ਕਰ ਕੇ ਕੁਝ ਹਾਸਲ ਹੋਣ ਵਾਲਾ ਨਹੀਂ ਹੈ।

 

 

ਉਨ੍ਹਾਂ ਕਿਹਾ ਕਿ ਇਹ ਉਹ ਵੇਲਾ ਹੈ ਕਿ ਜਦੋਂ ਅਸੀਂ ਸ੍ਰੀ ਮੋਦੀ ਦੇ ਕੰਮ ਤੇ 2014 ਤੋਂ 2019 ਦੌਰਾਨ ਉਨ੍ਹਾਂ ਜੋ ਕੀਤਾ, ਉਸ ਦੀ ਅਹਿਮੀਅਤ ਨੂੰ ਸਮਝੀਏ, ਜਿਸ ਕਾਰਨ ਉਹਿ ਸੱਤਾ ਵਿੱਚ ਦੋਬਾਰਾ ਪਰਤੇ। ਇਸੇ ਕਾਰਨ 30 ਫ਼ੀ ਸਦੀ ਵੋਟਰਾਂ ਨੇ ਉਨ੍ਹਾਂ ਦੀ ਸੱਤਾ ਵਾਪਸੀ ਕਰਵਾਈ। ਸ੍ਰੀ ਜੈਰਾਮ ਰਮੇਸ਼ ਦੀ ਗੱਲ ਦਾ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਸਮਰਥਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shashi Throor gets Explanation notice from Kerala Congress after praising PM Modi