ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੀਸ਼ਾ ਦਿਖਾਉਂਦਾ ਹਾਂ ਤਾਂ ਦੇਸ਼ਧਰੋਹੀ ਕਿਹਾ ਜਾਂਦਾ : ਸ਼ਤਰੂਘਨ ਸਿਨਹਾ

ਸ਼ੀਸ਼ਾ ਦਿਖਾਉਂਦਾ ਹਾਂ ਤਾਂ ਦੇਸ਼ਧਰੋਹੀ ਕਿਹਾ ਜਾਂਦਾ

ਪਟਨਾ ਸਾਹਿਬ ਦੇ ਭਾਜਪਾ ਸੰਸਦ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਮੈਂ ਕਦੇ ਸਿਧਾਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਸੱਚਾਈ ਤੋਂ ਮੂੰਹ ਨਹੀਂ ਛਿਪਾ ਸਕਦਾ। ਭਾਜਪਾ `ਚ ਹਾਂ ਪਰ ਉਸ ਤੋਂ ਪਹਿਲਾਂ ਭਾਰਤ ਦੀ ਜਨਤਾ ਦਾ ਹਾਂ। ਆਪਣੇ ਲਈ ਕੁਝ ਚਾਹ ਨਹੀਂ ਹੈ। ਰਾਸ਼ਟਰੀਹਿੱਤ `ਚ ਸ਼ੀਸ਼ਾ ਦਿਖਾਉਂਦਾ ਹਾਂ, ਤਾਂ ਦੇਸ਼ ਧਰੋਹੀ ਕਿਹਾ ਜਾਂਦਾ ਹਾਂ। ਉਹ ਮੰਗਲਵਾਰ ਨੂੰ ਵਿਦਿਆਪਤੀ ਭਵਨ `ਚ ਲਾਲ ਬਹਾਦੁਰ ਸ਼ਾਸਤਰੀ ਵਿਚਾਰ ਮੰਚ ਵੱਲੋਂ ਕਰਵਾਏ ਗੲੈ ਸ਼ਾਸਤਰੀ ਜਯੰਤੀ ਸਮਾਰੋਹ `ਚ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਆਪਣੀ ਹੀ ਪਾਰਟੀ `ਤੇ ਜੰਮਕੇ ਹਮਲਾ ਬੋਲਿਆ।


ਬਿਹਾਰੀ ਬਾਬੂ ਨੇ ਕਿਹਾ ਕਿ ਸ਼ਾਸਤਰੀ ਜੀ ਨੇ ਜੈ ਜਵਾਨ-ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਅੱਜ ਜਵਾਨ-ਕਿਸਾਨਾਂ ਦੀ ਸਥਿਤੀ ਮਾੜੀ ਹੈ। ਅਧਿਕਾਰਾਂ ਦੀ ਮੰਗ `ਤੇ ਕਿਸਾਨਾਂ `ਤੇ ਅੱਥਰੂ ਗੈਸ ਤੇ ਲਾਠੀਚਾਰਜ ਹੋ ਰਿਹਾ ਹੈ। ਨੋਟਬੰਦੀ ਦੀ ਹਵਾ ਨਿਕਲ ਚੁੱਕੀ ਹੈ। ਜੀਐਸਟੀ `ਚ ਹੁਣ ਤੱਕ  357 ਸੰਸ਼ੋਧਨ ਹੋ ਚੁੱਕੇ ਹਨ। ਡੀਜੀਟਲ, ਸਟਾਰਟਅਪ, ਮੇਕ ਇਨ ਇੰਡੀਆ ਦੇ ਨਾਮ `ਤੇ ਮੇਡ ਇਨ ਚਾਇਨਾ ਹੀ ਵਿਕ ਰਿਹਾ ਹੈ। ਸ਼ਤਰੂਘਨ ਨੇ ਕਿਹਾ ਕਿ ਕੌਰਵ ਦੇ ਸੌ ਭਾਈਆਂ `ਚ ਦੁਰੋਯਧਨ ਤੇ ਦੁਸ਼ਾਸਨ ਨੂੰ ਛੱਡ ਕਿਸੇ ਤੀਜੇ ਦਾ ਨਾਮ ਲੋਕਾਂ ਨੂੰ ਪਤਾ ਨਹੀਂ ਹੈ।


ਅਟਲ ਜੀ ਅਤੇ ਮੌਜੂਦਾ ਸਰਕਾਰ ਦਾ ਫਰਕ ਇਹ ਹੈ ਕਿ 90 ਫੀਸਦੀ ਮੰਤਰੀਆਂ ਨੂੰ ਕੋਈ ਨਹੀਂ ਜਾਣਦਾ। ਦੋਵੇਂ ਸਰਕਾਰਾਂ `ਚ ਲੋਕਸ਼ਾਹੀ ਅਤੇ ਤਾਨਾਸ਼ਾਹ ਦਾ ਅੰਤਰ ਹੈ। ਵਨ ਨੈਸ਼ਨ, ਟੂ ਮੈਨ ਆਰਮੀ ਦਾ ਸ਼ੋਅ ਚਲ ਰਿਹਾ ਹੈ। ਪੁੱਛਿਆ ਕਿ ਰਾਫੇਲ ਦੀ ਕੀਮਤ 500 ਤੋਂ 16 ਕਰੋੜ ਕਿਵੇਂ ਪਹੁੰਚੀ। 10 ਦਿਨ ਪਹਿਲਾਂ ਬਣੀ ਕੰਪਨੀ ਨੂੰ ਜਹਾਜ ਬਣਾਉਣ ਦਾ ਆਰਡਰ ਕਿਉਂ ਦਿੱਤਾ ਗਿਆ। ਇਹ ਬੋਫਰਜ ਦਾ ਗ੍ਰੈਡ ਫਾਦਰ ਬਣਿਆ ਹੋਇਆ ਹੈ।


ਅੱਜ ਸੱਚ ਕੋਈ ਸੁਣਨਾ ਨਹੀਂ ਚਾਹੁੰਦਾ, ਸਹਿਣਸ਼ੀਲਤਾ ਨਹੀਂ ਰਹੀ : ਯਸ਼ਵੰਤ


ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਅੱਜ ਕੋਈ ਸੱਚ ਨਹੀਂ ਸੁਣਨਾ ਚਾਹੁੰਦਾ। ਸਹਿਣਸ਼ੀਲਤਾ ਨਹੀਂ ਹੈ। ਵਿਰੋਧ ਕਰਨ `ਤੇ ਪਾਕਿਸਤਾਨ ਅਤੇ ਚੀਨ ਨਾਲ ਮਿਲੇ ਹੋਣ ਦਾ ਦੋਸ਼ ਲਗਾਉਦੇ ਹੋਏ ਦੇਸ਼ ਧਰੋਹੀ ਦੱਸਿਆ ਜਾਂਦਾ ਹੈ। ਤੰਜ ਕਸਿਆ ਕਿ ਸ਼ਾਸਤਰੀ ਜੀ ਦੇ ਸਮੇਂ `ਚ ਪੁਲਿਸ ਬੇਗੁਨਾਹ ਕਿਸੇ ਨੂੰ ਗੋਲੀ ਨਹੀਂ ਮਾਰਦੀ ਸੀ। ਅਪ੍ਰੈਲ 2000 `ਚ ਭਾਰਤੀ ਸੈਨਾ ਨੇ ਸਰਜੀਕਲ ਸਟ੍ਰਾਈਕ ਕਰਕੇ ਪਾਕਿਸਤਾਨੀ ਸੈਨਾ ਦੀ ਵਿਜਟਰਜ ਡਾਇਰੀ ਲੈ ਆਈ, ਪ੍ਰੰਤੂ ਵਰ੍ਹੇਗੰਢ ਜਾਂ ਮਹੀਨਾਗੰਢ ਨਹੀਂ ਮਨਾਇਆ। 


ਰਾਫੇਲ ਦੀ ਜਾਣਕਾਰੀ ਰੱਖਿਆ ਮੰਤਰੀ, ਜੰਮੂ ਕਸ਼ਮੀਰ `ਚ ਰਾਜਪਾਲ ਸ਼ਾਸਨ ਲੱਗਣ ਦੀ ਜਾਣਕਾਰੀ ਗ੍ਰਹਿ ਮੰਤਰੀ, ਨੋਟਬੰਦੀ ਦੀ ਜਾਣਕਾਰੀ ਵਿੱਤ ਮੰਤਰੀ ਨੂੰ ਨਹੀਂ ਹੁੰਦੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shatrughan sinha attacks on bjp