ਪਾਕਿਸਤਾਨ ਵਿੱਚ ਵਿਆਹ ਸਮਾਗਮ ਦੌਰਾਨ ਫਿਲਮ ਅਭਿਨੇਤਾ ਅਤੇ ਕਾਂਗਰਸੀ ਨੇਤਾ ਸ਼ਤਰੂਘਨ ਸਿਨਹਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿਆਹ 'ਚ ਉਹ ਇਕ ਸਟੇਜ 'ਤੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ, ਪਾਕਿਸਤਾਨੀ ਕਾਰੋਬਾਰੀ ਮੀਆਂ ਅਸਦ ਅਹਿਸਾਨ ਦੇ ਸੱਦੇ 'ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼ਤਰੂਘਨ ਸਿਨਹਾ ਲਾਹੌਰ ਪਹੁੰਚੇ ਸਨ। ਪਾਕਿਸਤਾਨ ਵਿੱਚ ਸ਼ਤਰੂਘਨ ਸਿਨਹਾ ਦੇ ਵਿਆਹ ਮਹਿਮਾਨ ਦੀਆਂ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਟਵਿੱਟਰ ਯੂਜ਼ਰ ਨੇ ਇਸ ਬਾਰੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ ਹਨ।
International tensions are different thing but if he is attending some event on someone's invitation whom he knows for a time,I don't think it has to do something with national interest. I don't think he does anything wrong. It's his personal matter and we don't need judge on it.
— RORONOA ZORO_JP (@JoisPatel) February 21, 2020
har state election se pahle congress k leader ko pakistan jana padta hai idea lene
— Rishu (@Rishu_Dubey20) February 22, 2020
delhi election- manishankar iyer
bihar - shatrughan sinha..
ab fir se kuch tamasha hoga bihar election tk😊
congress imported idea use krti hai😉
ਇਕ ਸ਼ਖ਼ਸ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹਰ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੂੰ ਆਈਡਿਆ ਲੈਣ ਪਾਕਿਸਤਾਨ ਜਾਣ ਪੈਂਦਾ ਹੈ।
ਉਥੇ ਹੀ, ਇਕ ਨੇ ਟਵੀਟ ਕੀਤਾ ਹੈ ਕਿ ਅੰਤਰਰਾਸ਼ਟਰੀ ਤਣਾਅ ਵੱਖਰਾ ਹੈ, ਪਰ ਜਦੋਂ ਉਹ ਕਿਸੇ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ ਅਤੇ ਉਸ ਸਮਾਰੋਹ 'ਤੇ ਜਾ ਰਹੇ ਹਨ, ਤਾਂ ਉਹ ਵਿਸ਼ਵਾਸ ਨਹੀਂ ਕਰਦੇ ਕਿ ਇਸ ਨੂੰ ਦੇਸ਼ ਦੇ ਹਿੱਤ ਨਾਲ ਵੇਖਿਆ ਜਾਣਾ ਚਾਹੀਦਾ ਹੈ। ਉਸ ਨੇ ਲਿਖਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਵਿੱਚ ਕੁਝ ਗ਼ਲਤ ਹੈ। ਇਹ ਉਸ ਦਾ ਨਿਜੀ ਮਾਮਲਾ ਹੈ ਅਤੇ ਇਸ ਨੂੰ ਕਿਸੇ ਫੈਸਲੇ ਦੀ ਲੋੜ ਨਹੀਂ ਹੁੰਦੀ।
ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਹਨ। ਪਰ, ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ, ਉਹ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਉਸ ਨੂੰ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਪਰ, ਉਸ ਨੂੰ ਭਾਜਪਾ ਨੇਤਾ ਰਵੀ ਸ਼ੰਕਰ ਦੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ।