ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ਼ਤਰੂਘਨ ਸਿਨਹਾ ਨੇ ਕੀਤੀ ਨਰਿੰਦਰ ਮੋਦੀ ਦੀ ਤਾਰੀਫ਼

ਸ਼ਤਰੂਘਨ ਸਿਨਹਾ ਨੇ ਕੀਤੀ ਨਰਿੰਦਰ ਮੋਦੀ ਦੀ ਤਾਰੀਫ਼

ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਹੁਣ ਆਪਣੇ ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਆਜ਼ਾਦੀ ਦਿਹਾੜੇ ਮੌਕੇ ਭਾਵ 15 ਅਗਸਤ ਨੂੰ ਦਿੱਤੇ ਭਾਸ਼ਣ ਦੀ ਤਾਰੀਫ਼ ਕੀਤੀ ਹੈ।

 

 

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਇਹ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਲਾਲ ਕਿਲੇ ਤੋਂ ਦਿੱਤਾ ਗਿਆ ਭਾਸ਼ਣ ਬਹੁਤ ਵੀਰਤਾਪੂਰਨ ਸੀ ਅਤੇ ਚੰਗੀ ਤਰ੍ਹਾਂ ਖੋਜ ਕਰ ਕੇ ਬੋਲਿਆ ਗਿਆ ਸੀ।

 

 

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਸਾਹਮਣੇ ਪ੍ਰਮੁੱਖ ਸਮੱਸਿਆਵਾਂ ਰੱਖੀਆਂ ਹਨ।

 

 

ਸ਼ਤਰੂਘਨ ਸਿਨਹਾ ਨੇ ਆਪਣੇ ਦੂਜੇ ਟਵੀਟ ’ਚ ਕਿਹਾ ਹੈ ਕਿ ਪਾਣੀ ਦਾ ਸੰਕਟ ਵੱਡਾ ਹੈ ਤੇ ਛੇਤੀ ਹੀ ਕੁਝ ਸਾਲਾਂ ਦੌਰਾਨ ਕਈ ਵੱਡੇ ਸ਼ਹਿਰ ਵੀ ਸੁੱਕ ਜਾਣਗੇ। ਇਸ ਤੋਂ ਇਲਾਵਾ ਆਬਾਦੀ ਵਿੱਚ ਵਾਧਾ ਵੀ ਇੱਕ ਵੱਡੀ ਸਮੱਸਿਆ ਹੈ ਤੇ ਇਸ ਨੂੰ ਛੇਤੀ ਹੀ ਬਹੁਤ ਸਾਵਧਾਨੀ ਨਾਲ ਸੰਭਾਲਣ ਦੀ ਜ਼ਰੂਰਤ ਹੈ, ਜਿੰਨੀ ਛੇਤੀ ਸੰਭਵ ਹੋ ਸਕੇ। ਪਲਾਸਟਿਕ ਨੂੰ ਅਲਵਿਦਾ ਆਖੋ ਤੇ ਘਰੇਲੂ ਸੈਰ–ਸਪਾਟਾ ਉਦਯੋਗ ਨੂੰ ਵਧਣਾ ਚਾਹੀਦਾ ਹੈ।

 

 

ਤੀਜੇ ਟਵੀਟ ਵਿੱਚ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਹੋਰ ਵੀ ਕਈ ਪ੍ਰਮੁੱਖ ਮੁੱਦੇ ਹਨ। ਪਹਿਲਾਂ ਵੀ ਕਈ ਲੋਕ ਬੋਲ ਚੁੱਕੇ ਹਨ ਪਰ ਕਿਸੇ ਵੀ ਮੁੱਦੇ ’ਤੇ ਠੋਸ ਕਾਰਵਾਈ ਜਾਂ ਉਚਿਤ ਯੋਜਨਾ ਨਾਲ ਅੱਗੇ ਨਹੀਂ ਵਧਿਆ ਗਿਆ। ਸ੍ਰੀ ਸਿਨਹਾ ਨੇ ਕਿਹਾ ਕਿ ਸ੍ਰੀ ਮੋਦੀ ਸੱਚਮੁਚ ਸ਼ਲਾਘਾ ਦੇ ਯੋਗ ਹਨ ਕਿਉਂਕਿ ਉਨ੍ਹਾਂ ਇੱਕ ਯੋਜਨਾ ਨਾਲ ਅਹਿਮ ਮੁੱਦਿਆਂ ਉੱਤੇ ਗੱਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha praises Narendra Modi