ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਤਰੂਘਨ ਸਿਨਹਾ ਨੇ ਖੜ੍ਹੇ ਕੀਤੇ ਨੋਟਬੰਦੀ, GST ਤੇ ਸਰਕਾਰੀ ਨੀਤੀਆਂ ’ਤੇ ਸੁਆਲ

ਸ਼ਤਰੂਘਨ ਸਿਨਹਾ ਨੇ ਖੜ੍ਹੇ ਕੀਤੇ ਨੋਟਬੰਦੀ, GST ਤੇ ਸਰਕਾਰੀ ਨੀਤੀਆਂ ’ਤੇ ਸੁਆਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸ਼ਤਰੂਘਨ ਸਿਨਹਾ ਨੇ ਦੇਸ਼ ਦੀ ਮੌਜੂਦਾ ਅਰਥ–ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਕਈ ਸੁਆਲ ਖੜ੍ਹੇ ਕੀਤੇ ਹਨ। ਸ਼ਤਰੂਘਨ ਸਿਨਹਾ ਨੇ ਇੱਕ–ਇੱਕ ਕਰ ਕੇ ਸੱਤ ਟਵੀਟ ਕੀਤੇ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਆਰਥਿਕ ਮੰਦੀ ਉੱਤੇ ਸਪੱਸ਼ਟ ਰੂਪ ਵਿੱਚ ਕੋਈ ਵੀ ਗੱਲ ਕਰ ਸਕਦਾ ਹੈ। ਕੀ ਇਸ ਬਾਰੇ ਕੁਝ ਕੀਤਾ ਨਹੀਂ ਜਾਣਾ ਚਾਹੀਦਾ? ਵਿੱਤੀ ਸੰਸਥਾਨ ਤੇ ਬਾਜ਼ਾਰ ਵਿੱਚ ਸੰਕਟ ਹੈ। ਨਿਜੀ ਖੇਤਰ ਦੇ ਕਾਰੋਬਾਰ ਖ਼ਦਸ਼ੇ ਵਿੱਚ ਹਨ ਤੇ ਇੱਥੋਂ ਤੱਕ ਕਿ ਆਮ ਲੋਕ ਵੀ ਸਰਕਾਰ ਵੱਲ ਵੇਖ ਰਹੇ ਹਨ।

ਇੱਥੇ ਵਰਨਣਯੋਗ ਹੈ ਕਿ ਸ੍ਰੀ ਸ਼ਤਰੂਘਨ ਸਿਨਹਾ ਨੇ ਬੀਤੀ 15 ਅਗਸਤ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਸੀ।

ਪਰ ਅੱਜ ਦੂਜੇ ਤੇ ਤੀਜੇ ਟਵੀਟ ਵਿੱਚ ਸ਼ਤਰੂਘਨ ਨੇ ਲਿਖਿਆ ਹੈ ਕਿ ਮੰਦੀ ਕਾਰਨ ਕਈ ਉਦਯੋਗ ਪ੍ਰਭਾਵਿਤ ਹੋਏ ਹਨ; ਜਿਸ ਵਿੱਚ ਖੇਤੀਬਾੜੀ ਤੋਂ ਲੈ ਕੇ ਆਟੋਮੋਬਾਇਲ, ਸਾਬਣ ਤੋਂ ਲੈ ਕੇ ਸ਼ੈਂਪੂ ਤੱਕ ਅਤੇ ਕੱਪੜਿਆਂ ਤੋਂ ਲੈ ਕੇ ਬਿਸਕੁਟ ਤੱਕ ਸ਼ਾਮਲ ਹਨ। ਟੈਕਸਟਾਈਲ, ਹਵਾਈ ਜਹਾਜ਼, ਆਟੋਮੋਬਾਇਲ, ਨਾੱਨ–ਬੈਂਕਿੰਗ ਫ਼ਾਈਨਾਂਸ ਤੇ ਖਪਤਕਾਰ ਵਸਤਾਂ ਦੇ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਇਸ ਮੰਦੀ ਦੇ ਅਸਰ ਕਾਰਨ ਬੇਰੁਜ਼ਗਾਰੀ ਦੀ ਦਰ 6 ਫ਼ੀ ਸਦੀ ਤੋਂ ਵੱਧ ਹੋ ਗਈ ਹੈ ਤੇ 45 ਸਾਲਾਂ ਵਿੱਚ ਸਭ ਤੋਂ ਵੱਧ ਹੈ। ਤਿੰਨ ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਚੌਥੇ ਟਵੀਟ ਵਿੱਚ ਸ਼ਤਰੂਘਨ ਸਿਨਹਾ ਨੇ ਹਿਕਾ ਕਿ ਆਰਥਿਕ ਹਾਲਤ ਦਾ ਇੱਕ ਗੰਭੀਰ ਸਬੂਤ ਪਾਰਲੇ–ਜੀ ਬਿਸਕੁਟ ਕੰਪਨੀ ਹੈ; ਜਿਸ ਨੇ ਮੰਗ ਵਿੱਚ ਗਿਰਾਵਟ ਦੇ ਚੱਲਦਿਆਂ 10,000 ਮੁਲਾਜ਼ਮਾਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ; ਜਿਸ ਦੇ ਬਿਸਕੁਟ ਖਾ ਕੇ ਅਸੀਂ ਸਾਰੇ ਖੜ੍ਹੇ ਹੋਏ ਹਨ; ਉਹੀ ਬਿਸਕੁਟ ਹੁਣ ਚੂਰ–ਚੂਰ ਹੋਣ ਲੱਗਾ ਹੈ।

ਪੰਜਵੇਂ ਟਵੀਟ ਵਿੱਚ ਸ਼ਤਰੂਘਨ ਸਿਨਹਾ ਨੇ ਸ਼ਹਿਰੀ ਹਵਾਬਾਜ਼ੀ ਉਦਯੋਗ ਨੂੰ ਸਭ ਤੋਂ ਖ਼ਰਾਬ ਕਿਸਮ ਦੀ ਮੰਦੀ ਦੇ ਦੌਰ ਵਿੱਚੋਂ ਨਿੱਕਲ ਰਿਹਾ ਦੱਸਿਆ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਸ਼ਤਰੂਘਨ ਸਿਨਹਾ ਨੇ ਸੁਆਲ ਕੀਤਾ ਹੈ ਕਿ ਇਸ ਗੜਬੜੀ ਦਾ ਕਾਰਨ ਕੀ ਹੈ – ਨੋਟਬੰਦੀ, ਜੀਐੱਸਟੀ (GST) ਜਾਂ ਨੀਤੀਆਂ? ਅਰਥ ਵਿਵਸਥਾ ਨੂੰ ਕੌਣ ਬਚਾਏਗਾ?

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha questions Demonetisation GST and Govt Policies