ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੀਨਾ ਬੋਰਾ ਕਤਲ ਮਾਮਲਾ : ਪੀਟਰ ਮੁਖਰਜੀ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਮੁੰਬਈ ਹਾਈ ਕੋਰਟ ਨੇ ਵੀਰਵਾਰ ਨੂੰ ਸ਼ੀਨਾ ਬੋਰਾ ਕਤਲ ਮਾਮਲੇ 'ਚ ਗ੍ਰਿਫਤਾਰ ਪੀਟਰ ਮੁਖਰਜੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਅਪਰਾਧ ਵਿੱਚ ਉਸ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੀਟਰ ਮੁਖਰਜੀ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਇੰਦਰਾਣੀ ਮੁਖਰਜੀ ਦੇ ਪਹਿਲੇ ਪਤੀ ਦੀ ਬੇਟੀ ਸ਼ੀਨਾ ਨੂੰ ਮਾਰਨ ਦੀ ਸਾਜਿਸ਼ ਰਚੀ ਸੀ।

 


ਇਸ ਤੋਂ ਪਹਿਲਾਂ ਦਸੰਬਰ 2019 'ਚ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇੰਦਰਾਣੀ ਨੇ 6 ਮਹੀਨੇ ਪਹਿਲਾਂ ਸਿਹਤ ਦੇ ਆਧਾਰ 'ਤੇ ਵਿਸ਼ੇਸ਼ ਸੀਬੀਆਈ ਜੱਜ ਜੇ.ਸੀ. ਜਗਦਾਲੇ ਦੀ ਅਦਾਲਤ 'ਚ ਇਹ ਪਟੀਸ਼ਨ ਦਾਖਲ ਕੀਤੀ ਸੀ।
 

ਜ਼ਿਕਰਯੋਗ ਹੈ ਕਿ ਇੰਦਰਾਣੀ ਨੂੰ ਅਗੱਸਤ 2015 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਹੀ ਪੀਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਵੇਂ ਸ਼ੀਨਾ ਬੋਰਾ ਕਤਲ ਕੇਸ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਸ਼ੀਨਾ ਇੰਦਰਾਣੀ ਦੇ ਪਹਿਲੇ ਪਤੀ ਦੀ ਬੇਟੀ ਸੀ। ਪੁਲਿਸ ਨੇ ਦੱਸਿਆ ਕਿ ਅਪ੍ਰੈਲ 2012 'ਚ ਸ਼ੀਨਾ ਨੂੰ ਕਥਿਤ ਤੌਰ 'ਤੇ ਇੰਦਰਾਨੀ, ਉਸ ਦੇ ਸਾਬਕਾ ਪਤੀ ਸੰਜੀਵ ਖੰਨਾ ਅਤੇ ਡਰਾਈਵਰ ਸ਼ਿਆਮਵਰ ਰਾਏ ਨੇ ਨੇ ਪੀਟਰ ਮੁਖਰਜੀ ਨਾਲ ਸਾਜਿਸ਼ ਰੱਚ ਕੇ ਸ਼ੀਨਾ ਨੂੰ ਕਥਿਤ ਤੌਰ 'ਤੇ ਅਗਵਾ ਕਰਕੇ ਕਤਲ ਕਰ ਦਿੱਤਾ ਸੀ।

 

ਉਸ ਦੀ ਲਾਸ਼ ਰਾਏਗੜ੍ਹ ਜ਼ਿਲ੍ਹੇ ਦੇ ਜੰਗਲ 'ਚ ਸੁੱਟੀ ਗਈ ਸੀ। ਇਹ ਕੇਸ ਅਗੱਸਤ 2015 'ਚ ਡਰਾਈਵਰ ਸ਼ਿਆਮਵਰ ਦੀ ਇੱਕ ਹੋਰ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਬਾਅਦ 'ਚ ਰਾਏ ਇਸ ਕੇਸ ਵਿੱਚ ਇੱਕ ਸਰਕਾਰੀ ਗਵਾਹ ਬਣ ਗਿਆ ਸੀ। ਮੁੰਬਈ ਪੁਲਿਸ ਤੋਂ ਇਸ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲੈਣ ਵਾਲੀ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਵਿੱਤੀ ਵਿਵਾਦਾਂ ਕਾਰਨ ਇਹ ਹੱਤਿਆ ਕੀਤੀ ਗਈ ਹੈ। 
 

ਸਾਲ 2012 'ਚ ਇੰਦਰਾਣੀ ਮੁਖਰਜੀ ਦੀ ਬੇਟੀ ਸ਼ੀਨਾ ਬੋਰਾ ਲਾਪਤਾ ਹੋ ਗਈ ਸੀ ਪਰ ਉਸ ਦੀ ਗੁਮਸ਼ੁੱਦਗੀ ਦੀ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ ਸੀ। ਜਾਂਚ ਦੇ ਬਾਅਦ ਇੰਦਰਾਣੀ 'ਤੇ ਹੀ ਬੇਟੀ ਸ਼ੀਨਾ ਬੋਰਾ ਦੇ ਕਤਲ ਦਾ ਦੋਸ਼ ਹੈ। ਪੁਲਿਸ ਨੇ ਇੰਦਰਾਣੀ ਦੇ ਪਹਿਲੇ ਪਤੀ ਸੰਜੀਵ ਖੰਨਾ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਇੰਦਰਾਣੀ ਦੇ ਪਤੀ ਅਤੇ ਸਟਾਰ ਇੰਡੀਆ ਦੇ ਸਾਬਕਾ ਸੀ.ਈ.ਓ. ਪੀਟਰ ਮੁਖਰਜੀ ਨੂੰ ਵੀ ਇਸ ਕੇਸ 'ਚ ਦੋਸ਼ੀ ਬਣਾਇਆ ਗਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ।
 

ਕੌਣ ਹੈ ਇੰਦਰਾਣੀ?
2002 ਵਿੱਚ ਪੀਟਰ ਮੁਖ਼ਰਜੀ ਅਤੇ ਇੰਦਰਾਣੀ ਦਾ ਵਿਆਹ ਹੋਇਆ ਸੀ। ਪੀਟਰ ਸਟਾਰ ਇੰਡੀਆ ਦੇ ਸੀਈਓ ਰਹੇ ਹਨ। ਉਨ੍ਹਾਂ ਦੀ ਪਤਨੀ ਇੰਦਰਾਣੀ ਆਈਐਨਐਕਸ ਮੀਡੀਆ ਦੀ ਸੀਈਓ ਰਹੀ ਹੈ। ਸ਼ੀਨਾ, ਇੰਦਰਾਣੀ ਦੀ ਪਹਿਲੀ ਸ਼ਾਦੀ ਤੋਂ ਹੋਈ ਬੇਟੀ ਸੀ। ਜਦੋਂਕਿ ਸੰਜੀਵ ਖੰਨਾ ਇੰਦਰਾਣੀ ਦਾ ਦੂਜਾ ਪਤੀ ਹੈ। ਪੀਟਰ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਇੰਦਰਾਣੀ ਅਤੇ ਸੰਜੀਵ ਦਾ ਤਲਾਕ ਹੋਇਆ ਸੀ। ਇੰਦਰਾਣੀ ਸੀਨਾ ਨੂੰ ਆਪਣੀ ਛੋਟੀ ਭੈਣ ਦੱਸਦੀ ਸੀ।

 

 

ਕਤਲ ਕੇਸ ਕਿਵੇਂ ਸਾਹਮਣੇ ਆਇਆ :
 

ਸ਼ੀਨਾ ਕਤਲ ਦਾ ਰਾਜ ਉਦੋਂ ਸਾਹਮਣੇ ਆਇਆ, ਜਦੋਂ ਇੰਦਰਾਣੀ ਦੇ ਡਰਾਈਵਰ ਸ਼ਿਆਮਵਰ ਰਾਏ ਨੂੰ ਮੁੰਬਈ ਪੁਲਿਸ ਨੇ ਨਜਾਇਜ਼ ਹਥਿਆਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ।

ਪੁੱਛਗਿੱਛ ਵਿੱਚ ਉਸ ਨੇ ਸ਼ੀਲਾ ਬੋਰਾ ਮਾਮਲੇ ਦਾ ਵੀ ਖੁਲਾਸਾ ਕਰ ਦਿੱਤਾ।
 

25 ਅਗਸਤ 2015 ਵਿੱਚ ਇੰਦਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
 

ਪੁਲਿਸ ਜਾਂਚ ਵਿੱਚ ਸ਼ਿਆਮਵਰ ਨੇ ਦੱਸਿਆ ਕਿ 24 ਅਪਰੈਲ 2012 ਨੂੰ ਇੰਦਰਾਣੀ ਨੇ ਧੀ ਸ਼ੀਨਾ ਨੂੰ ਫੋਨ ਕਰਕੇ ਨੈਸ਼ਨਲ ਕਾਲਜ ਬੁਲਾਇਆ। ਸ਼ੀਨਾ ਉਸ ਸਮੇਂ ਪੀਟਰ ਮੁਖ਼ਰਜੀ (ਇੰਦਰਾਣੀ ਦੇ ਮੌਜ਼ੂਦਾ ਪਤੀ) ਦੇ ਬੇਟੇ ਰਾਹੁਲ ਮੁਖਰਜ਼ੀ ਨਾਲ ਲਿਵ-ਇਨ-ਰਿਲੇਸ਼ਨ ਵਿੱਚ ਸੀ।
 

ਸ਼ਿਆਮਵਰ ਸਰਕਾਰੀ ਗਵਾਹ ਬਣ ਚੁੱਕਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sheena Bora case Peter Mukerjea has been granted bail by Bombay High Court