ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਸਟ ਮੈਚ ਦੇ ਉਦਘਾਟਨ ਪਿੱਛੋਂ ਸ਼ੇਖ਼ ਹਸੀਨਾ ਨੇ ਕੀਤੀ ਮਮਤਾ ਬੈਨਰਜੀ ਨਾਲ ਮੀਟਿੰਗ

ਟੈਸਟ ਮੈਚ ਦੇ ਉਦਘਾਟਨ ਪਿੱਛੋਂ ਸ਼ੇਖ਼ ਹਸੀਨਾ ਨੇ ਕੀਤੀ ਮਮਤਾ ਬੈਨਰਜੀ ਨਾਲ ਮੀਟਿੰਗ

ਭਾਰਤੀ ਕ੍ਰਿਕੇਟ ਲਈ ਅੱਜ ਇਤਿਹਾਸਕ ਦਿਨ ਹੈ। ਭਾਰਤੀ ਟੈਸਟ ਟੀਮ ਅੱਜ ਆਪਣਾ ਪਹਿਲਾ ਪਿੰਕ ਬਾਲ ਟੈਸਟ ਖੇਡ ਰਹੀ ਹੈ। ਕੋਲਕਾਤਾ ’ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਇਹ ਮੈਚ ਸਿਆਸੀ ਪੱਖੋਂ ਵੀ ਬਹੁਤ ਅਹਿਮ ਹੈ।

 

 

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅੱਜ ਦੇ ਮੈਚ ਦਾ ਉਦਘਾਟਨ ਕੀਤਾ; ਇੱਥੇ ਉਨ੍ਹਾਂ ਭਾਰਤੀ ਟੀਮ ਨਾਲ ਵੀ ਮੁਲਾਕਾਤ ਕੀਤੀ।

 

 

ਸ਼ੇਖ਼ ਹਸੀਨਾ ਨੇ ਇੱਥੇ ਦੋਵੇਂ ਟੀਮਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਪਤਾਨ ਵਿਰਾਟ ਕੋਹਲੀ ਨਾਲ ਵੀ ਮੁਲਾਕਾਤ ਕੀਤੀ। ਅੱਜ ਪਹਿਲਾਂ ਸ਼ੁੱਕਰਵਾਰ ਨੂੰ BCCI ਦੇ ਚੇਅਰਮੈਨ ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਹਵਾਈ ਅੱਡੇ ਉੱਤੇ ਸ੍ਰੀਮਤੀ ਸ਼ੇਖ ਹਸੀਨਾ ਦਾ ਸੁਆਗਤ ਕੀਤਾ।

 

 

ਇਸ ਮੈਚ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁੱਜਣਾ ਸੀ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹਿ ਸਕਦੇ ਹਨ।

 

 

ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ।

 

 

ਇੱਥੇ ਵਰਨਣਯੋਗ ਹੇ ਕਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕਈ ਮਸਲਿਆਂ ਉੱਤੇ ਚਰਚਾ ਚੱਲ ਰਹੀ ਹੈ। ਉਹ ਭਾਵੇਂ NRC ਦਾ ਵਿਵਾਦ ਹੋਵੇ ਤੇ ਚਾਹੇ ਤੀਸਤਾ ਨਦੀ ਦਾ ਝਗੜਾ ਅਤੇ ਜ਼ਮੀਨ ਦਾ ਮਾਮਲਾ ਹੋਵੇ; ਸ਼ੇਖ਼ ਹਸੀਨਾ ਨੇ ਇਨ੍ਹਾਂ ਸਾਰੇ ਮਸਲਿਆਂ ਬਾਰੇ ਵੀ ਗੱਲਬਾਤ ਕਰ ਸਕਦੇ ਹਨ।

 

 

ਅੱਜ ਉਹ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sheikh Hasina meets Mamta Banerji after inauguration of Test Match