ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਨੀਅਰ ਕਾਂਗਰਸ ਆਗੂਆਂ ਨਾਲ ਕੇਜਰੀਵਾਲ ਦੇ ਘਰ ਪਹੁੰਚੀ ਸ਼ੀਲਾ

ਸੀਨੀਅਰ ਕਾਂਗਰਸ ਆਗੂਆਂ ਨਾਲ ਕੇਜਰੀਵਾਲ ਦੇ ਘਰ ਪਹੁੰਚੀ ਸ਼ੀਲਾ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਿਸ਼ਤ ਦੀ ਅਗਵਾਈ ਵਿਚ ਪਾਰਟੀ ਆਗੂਆਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਵਿਚ ਬਿਜਲੀ ਬਿੱਲ ਨਾਲ ਜੁੜੇ ਫਿਕਸਡ ਚਾਰਜ ਵਿਚ ਵਾਧੇ, ਬਿਜਲੀ ਦੀ ਕਟੌਤੀ ਅਤੇ ਪਾਣੀ ਦੀ ਮੁਸ਼ਕਿਲ ਦੀ ਸਮੱਸਿਆ ਦੇ ਹੱਲ ਲਈ ਤੱਤਕਾਲ ਠੋਸ ਕਦਮ ਚੁੱਕਣ ਦੀ ਮੰਗ ਕੀਤੀ।

 

ਕੇਜਰੀਵਾਲ ਦੀ ਰਿਹਾਇਸ਼ ਉਤੇ ਉਨ੍ਹਾਂ ਨਾਲ ਮੁਲਾਕਾਤ ਦੇ ਸਮੇਂ ਸ਼ੀਲਾ ਦੀਕਿਸ਼ਤ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰੂਨ ਯੂਸੁਫ ਅਤੇ ਰਾਜੇਸ਼ ਲਿਲੌਠੀਆ ਵੀ ਹਾਜ਼ਰ ਸਨ। ਮੁਲਾਕਾਤ ਦੇ ਬਾਅਦ ਹਾਰੂਨ ਯੂਸੁਫ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਫਿਕਸਡ ਚਾਰਜ ਵਧਾਏ ਜਾਣ ਅਤੇ ਦਿੱਲੀ ਦੇ ਕਈ ਖੇਤਰਾਂ ਵਿਚ ਪਾਣੀ ਦੀ ਕਿਲਤ ਦੇ ਮੁੱਦੇ ਉਠਾਏ ਹਨ। ਕੇਜਰੀਵਾਲ ਸਰਕਾਰ ਦੇ ਮੰਤਰੀ ਕਹਿੰਦੇ ਹਨ ਕਿ ਉਹ ਚੋਣ ਜਬਤੇ ਕਾਰਨ ਫਿਕਸਡ ਚਾਰਜ ਨੂੰ ਘੱਟ ਨਹੀਂ ਕਰ ਸਕਦੇ ਸਨ। ਹਕੀਕਤ ਇਹ ਹੈ ਕਿ ਇਹ ਪਿਛਲੇ ਇਕ ਸਾਲ ਤੋਂ ਵਧਿਆ ਹੋਇਆ ਹੈ, ਜਦੋਂ ਲੋਕ ਸਭਾ ਚੋਣਾਂ ਲਈ ਚੋਣ ਜਬਤਾ ਲਾਗੂ ਵੀ ਨਹੀਂ ਹੋਇਆ ਸੀ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਇਹ ਖੋਖਲਾ ਦਾਅਵਾ ਕੀਤਾ ਜਾ ਰਿਹਾ ਹੈ ਕਿ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਦੋਂਕਿ ਗਰੀਬ ਬਸਤੀਆਂ ਵਿਚ ਬਿਜਲੀ ਦੀ ਬੇਤਹਾਸ਼ਾ ਕਟੌਤੀ ਹੋ ਰਹੀ ਹੈ। ਸ਼ੀਲਾ ਦੀਕਿਸ਼ਤ ਦੇ ਦੌਰ ਵਿਚ ਬਿਜਲੀ ਕਟੌਤੀ ਦੀ ਸ਼ਿਕਾਇਤ ਉਤੇ ਤੁਰੰਤ ਕਦਮ ਚੁੱਕੇ ਜਾਂਦੇ ਸਨ। ਅਸੀਂ ਮੰਗ ਕੀਤੀ ਹੈ ਕਿ ਕਟੌਤੀ ਰੋਕੀ ਜਾਵੇ ਅਤੇ ਫਿਕਸਡ ਚਾਰਜ ਘੱਟ ਕੀਤੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਫਿਕਸਡ ਚਾਰਜ ਵਿਚ ਵਾਧਾ ਵਾਪਸ ਲਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sheila Dikshit and Congress leaders meets Delhi CM Arvind Kejriwal to discuss power and water problems