ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿਟਰ ’ਤੇ ਸ਼ੀਲਾ ਦੀਕਸ਼ਿਤ ਵੱਲੋਂ ਦਿੱਤਾ ਖਾਣੇ ਦਾ ਸੱਦਾ ਕੇਜਰੀਵਾਲ ਨੇ ਪ੍ਰਵਾਨ ਕੀਤਾ

ਟਵਿਟਰ ’ਤੇ ਸ਼ੀਲਾ ਦੀਕਸ਼ਿਤ ਵੱਲੋਂ ਦਿੱਤਾ ਖਾਣੇ ਦਾ ਸੱਦਾ ਕੇਜਰੀਵਾਲ ਨੇ ਪ੍ਰਵਾਨ ਕੀਤਾ

ਟਵਿਟਰ ’ਤੇ ਥੋੜ੍ਹੀ ਜਿਹੀ ਆਪਸੀ ਬਹਿਸਬਾਜ਼ੀ ਤੋਂ ਬਾਅਦ ਦਿੱਲੀ ਕਾਂਗਰਸ ਦੇ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਖਾਣੇ ਉੱਤੇ ਸੱਦਾ ਲਿਆ ਤੇ ਸ੍ਰੀ ਕੇਜਰੀਵਾਲ ਨੇ ਵੀ ਇਸ ਸੱਦੇ ਨੂੰ ਟਵਿਟਰ ਉੱਤੇ ਹੀ ਤੁਰੰਤ ਪ੍ਰਵਾਨ ਵੀ ਕਰ ਲਿਆ।

 

 

ਦਰਅਸਲ, ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਸ੍ਰੀ ਕੇਜਰੀਵਾਲ ਨੂੰ ਟਵਿਟਰ ਉੱਤੇ ਹੀ ਸੁਆਲ ਕੀਤਾ ਸੀ ਕਿ ਉਹ ਉਨ੍ਹਾਂ ਦੀ ਸਿਹਤ ਬਾਰੇ ਅਫ਼ਵਾਹਾਂ ਕਿਉਂ ਫੈਲਾ ਰਹੇ ਹਨ।

 

 

ਸ੍ਰੀਮਤੀ ਦੀਕਸ਼ਿਤ ਨੇ ਹਿੰਦੀ ’ਚ ਟਵੀਟ ਕਰਦਿਆਂ ਆਖਿਆ ਸੀ – ‘ਤੁਸੀਂ ਮੇਰੀ ਸਿਹਤ ਬਾਰੇ ਅਫ਼ਵਾਹਾਂ ਕਿਉਂ ਫੈਲਾ ਰਹੇ ਹੋ। ਜੇ ਤੁਹਾਡੇ ਕੋਲ ਕੁਝ ਕਰਨ ਨੂੰ ਨਹੀਂ ਹੈ, ਤਾਂ ਮੇਰੇ ਘਰ ਖਾਣੇ ’ਤੇ ਆਓ। ਤੁਸੀਂ ਮੇਰੀ ਸਿਹਤ ਵੀ ਵੇਖ ਲੈਣਾ। ਖਾਣਾ ਖਾ ਕੇ ਇਹ ਵੀ ਸਿੱਖ ਲੈਣਾ ਬਿਨਾ ਅਫ਼ਵਾਹਾਂ ਫੈਲਾਏ ਚੋਣਾਂ ਕਿਵੇਂ ਲੜੀਦੀਆਂ ਹਨ।’

 

 

ਅਸਲ ਵਿੱਚ, ਸ੍ਰੀਮਤੀ ਸ਼ੀਲਾ ਦੀਕਸ਼ਿਤ ਨੂੰ ਅਜਿਹਾ ਟਵੀਟ ਇਸ ਲਈ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਉੱਤਰ–ਪੂਰਬੀ ਦਿੱਲੀ ਵਿੱਚ ਅਜਿਹੀਆਂ ਅਫ਼ਵਾਹਾਂ ਫੈਲਾ ਰਹੇ ਹਨ ਕਿ ‘ਸ੍ਰੀਮਤੀ ਦੀਕਸ਼ਿਤ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਚੋਣ ਪ੍ਰਚਾਰ ਵਿੱਚ ਭਾਗ ਨਹੀਂ ਲੈ ਸਕਣਗੇ।’

 

 

ਸ੍ਰੀਮਤੀ ਦੀਕਸ਼ਿਤ ਉੱਤਰ–ਪੂਰਬੀ ਦਿੱਲੀ ਤੋਂ ਹੀ ਚੋਣ ਲੜ ਰਹੇ ਹਨ।

 

 

ਪੀਟੀਆਈ ਮੁਤਾਬਕ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੀ ਸਿਹਤ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਫ਼ਵਾਹ ਨਹੀਂ ਫੈਲਾ ਰਹੇ। ਉਨ੍ਹਾਂ ਵੀ ਟਵਿਟਰ ਉੱਤੇ ਹਿੰਦੀ ਵਿੱਚ ਹੀ ਕਿਹਾ,‘ਮੈਂ ਤੁਹਾਡੀ ਸਿਹਤ ਬਾਰੇ ਕਦੋਂ ਕੁਝ ਆਖਿਆ ਹੈ? ਮੇਰੇ ਪਰਿਵਾਰ ਨੇ ਮੈਨੂੰ ਵੱਡਿਆਂ ਦੀ ਇੱਜ਼ਤ ਕਰਨੀ ਸਿਖਾਈ ਹੈ। ਮੈਂ ਤੁਹਾਡੀ ਚੰਗੀ ਸਿਹਤ ਤੇ ਲੰਮੇਰੀ ਉਮਰ ਦੀ ਕਾਮਨਾ ਕਰਦਾ ਹਾਂ। ਜਦੋਂ ਤੁਸੀਂ ਇਲਾਜ ਲਈ ਵਿਦੇਸ਼ ਜਾ ਰਹੇ ਸੀ, ਤਾਂ ਮੈਂ ਤੁਹਾਡੇ ਘਰ ਬਿਨਾ ਸੱਦਿਆਂ ਤੁਹਾਡਾ ਹਾਲ–ਚਾਲ ਪੁੱਛਣ ਲਈ ਗਿਆ ਸਾਂ। ਹੁਣ ਦੱਸੋ, ਮੈਂ ਤੁਹਾਡੇ ਕੋਲ ਖਾਣੇ ’ਤੇ ਕਦੋਂ ਆਵਾਂ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sheila Dixit gives invitation to Kejriwal on meal Kejriwal accepted