ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੀਲਾ ਦੀਕਸ਼ਤ ਦੇ ਪੁੱਤਰ ਸੰਦੀਪ ਦਾ ਦੋਸ਼ – ‘ਮਾਂ ਦੀ ਮੌਤ ਲਈ ਪੀਸੀ ਚਾਕੋ ਜ਼ਿੰਮੇਵਾਰ’

ਸ਼ੀਲਾ ਦੀਕਸ਼ਤ ਦੇ ਪੁੱਤਰ ਸੰਦੀਪ ਦਾ ਦੋਸ਼ – ‘ਮਾਂ ਦੀ ਮੌਤ ਲਈ ਪੀਸੀ ਚਾਕੋ ਜ਼ਿੰਮੇਵਾਰ’

ਇੱਕ ਪਾਸੇ ਜਿੱਥੇ ਦਿੱਲੀ ’ਚ ਅਗਲੇ ਵਰ੍ਹੇ ਦੇ ਅਰੰਭ ’ਚ ਹੀ ਵਿਧਾਨ ਸਭਾ ਹੋਣੀਆਂ ਤੈਅ ਹਨ; ਉੱਥੇ ਬਿਨਾ ਪ੍ਰਧਾਨ ਤੋਂ ਚੱਲ ਰਹੀ ਦਿੱਲੀ ਕਾਂਗਰਸ ਵਿੱਚ ਅੰਦਰੂਨੀ ਕਾਟੋ–ਕਲੇਸ਼ ਹੁਣ ਬਹੁਤ ਤਿੱਖਾ ਤੇ ਵਿਅਕਤੀਗਤ ਹੋ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ਼ੀਲਾ ਦੀਕਸ਼ਤ ਦੇ ਪੁੱਤਰ ਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਤ ਨੇ ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਨੂੰ ਆਪਣੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।

 

 

ਸੰਦੀਪ ਨੇ ਦੋਸ਼ ਲਾਇਆ ਹੈ ਕਿ ਸ੍ਰੀ ਚਾਕੋ ਵੱਲੋਂ ਕੀਤੇ ਗਏ ਮਾਨਸਿਕ ਤਸ਼ੱਦਦ ਕਾਰਨ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋਇਆ ਹੈ। ਸ਼ੀਲਾ ਦੀਕਸ਼ਤ ਦੇ ਦੇਹਾਂਤ ਦੇ ਲਗਭਗ ਢਾਈ ਮਹੀਨਿਆਂ ਪਿੱਛੋਂ ਉਨ੍ਹਾਂ ਦੀ ਮੌਤ ਦੇ ਕਾਰਨ ਨੇ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਆਰਪਾਰ ਦੀ ਲੜਾਈ ਬਣਾ ਦਿੱਤਾ ਹੈ। ਜਾਗਰਣ ਅਖ਼ਬਾਰ ਸਮੂਹ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸ੍ਰੀ ਸੰਦੀਪ ਦੀਕਸ਼ਤ ਨੇ ਭੇਜੇ ਨੋਟਿਸ ਵਿੱਚ ਮੰਗ ਕੀਤੀ ਹੈ ਕਿ ਸ਼ੀਲਾ ਦੀਕਸ਼ਤ ਉੱਤੇ ਢਾਹੇ ਗਏ ਮਾਨਸਿਕ ਤਸ਼ੱਦਦ ਲਈ ਸ੍ਰੀ ਪੀ.ਸੀ. ਚਾਕੋ ਮਾਫ਼ੀ ਮੰਗਣ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।

 

 

ਇੰਨਾ ਹੀ ਨਹੀਂ, ਸ਼ੀਲਾ ਦੀਕਸ਼ਤ ਦੇ ਪੁੱਤਰ ਸ੍ਰੀ ਸੰਦੀਪ ਦੀਕਸ਼ਤ ਨੇ ਇਹ ਵੀ ਕਿਹਾ ਹੈ ਕਿ ਪੀ.ਸੀ. ਚਾਕੋ ਦੇ ਮਾਫ਼ੀ ਨਾ ਮੰਗਣ ਦੀ ਹਾਲਤ ਵਿੱਚ ਸ੍ਰੀ ਚਾਕੋ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਵੀ ਕਾਨੂੰਨੀ ਨੋਟਿਸ ਵਿੱਚ ਲਿਖੀ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਸ਼ੀਲਾ ਦੀਕਸ਼ਤ ਦੀ ਮੌਤ ਤੋਂ ਬਾਅਦ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਉਨ੍ਹਾਂ ਦੀ ਕਥਿਤ ਚਿੱਠੀ ਦਾ ਜ਼ਿਕਰ ਵੀ ਸਿਆਸੀ ਗਲਿਆਰਿਆਂ ਵਿੱਚ ਹੁੰਦਾ ਆਇਆ ਹੈ। ਸ੍ਰੀਮਤੀ ਸ਼ੀਲਾ ਦੀਕਸ਼ਤ ਦੀ ਉਹ ਚਿੱਠੀ ਹਾਲੇ ਤੱਕ ਜੱਗ–ਜ਼ਾਹਿਰ ਨਹੀਂ ਕੀਤੀ ਗਈ ਹੈ। ਉਸ ਚਿੱਠੀ ਵਿੱਚ ਸ੍ਰੀਮਤੀ ਦੀਕਸ਼ਤ ਨੇ ਸੋਨੀਆ ਗਾਂਧੀ ਨੂੰ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਗੁੱਟਬਾਜ਼ੀ ਉੱਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਚਿੰਤਾ ਦਾ ਵੱਡਾ ਕਾਰਨ ਦੱਸਿਆ ਸੀ।

 

 

ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਦੋਸ਼ ਲਾਇਆ ਸੀ ਕਿ ਇੰਚਾਰਜ ਪੀ.ਸੀ. ਚਾਕੋ ਕਿਸੇ ਸੀਨੀਅਰ ਆਗੂ ਦੇ ਇਸ਼ਾਰੇ ਉੱਤੇ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਸ੍ਰੀਮਤੀ ਸ਼ੀਲਾ ਦੀਕਸ਼ਤ ਦੇ ਆਖ਼ਰੀ ਦਿਨਾਂ ਵਿੱਚ ਉਨ੍ਹਾਂ ਦੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿਣ ਦੀ ਗੱਲ ਪੁੱਤਰ ਸੰਦੀਪ ਦੀਕਸ਼ਤ ਜਨਤਕ ਤੌਰ ਉੱਤੇ ਆਖ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sheila Dixit s son alleges PC Chako is responsible for My mother s death