ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿ਼ਲੌਂਗ ਦੇ ਸਿੱਖ ਦੋਹਰੀ ਮਾਰ ਦੇ ਸਿ਼ਕਾਰ

ਸਿ਼ਲੌਂਗ

ਪ੍ਰਭਾਵਸ਼ਾਲੀ ਸਿੱਖਾਂ ਦੀ ਨਜ਼ਰਅੰਦਾਜ਼ੀ ਤੇ ਸਥਾਨਕ ਨਿਵਾਸੀਆਂ ਦੀ ਬੇਗਾਨਗੀ ਝੱਲ ਰਹੇ ਹਨ ਪੰਜਾਬੀ ਲੇਨ ਦੇ ਨਿਵਾਸੀ

ਉੱਤਰ-ਪੂਰਬੀ ਸੂਬੇ ਮੇਘਾਲਿਆ ਦੀ ਰਾਜਧਾਨੀ `ਚ ਮਾਹੌਲ ਇਸ ਵੇਲੇ ਭਾਵੇਂ ਸ਼ਾਂਤ ਹੈ ਪਰ ਰਾਤ ਦਾ ਕਰਫਿ਼ਊ ਇੱਕ ਵਾਰ ਫਿਰ ਲਾ ਦਿੱਤਾ ਗਿਆ ਹੈ ਤੇ ਸਖ਼ਤ ਸੁਰੱਖਿਆ ਚੌਕਸੀ ਰੱਖੀ ਗਈ ਹੈ। ਪੰਜਾਬੀ ਲੇਨ `ਚ ਰਹਿੰਦੇ ਦਲਿਤ ਸਿੱਖਾਂ ਦੇ ਭਵਿੱਖ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੇ ਸਿੱਖ ਵੀ ਇਨ੍ਹਾਂ ਨੂੰ ਆਪਣਾ ਨਹੀਂ ਸਮਝਦੇ ਤੇ ਸਿ਼ਲੌਂਗ ਦੇ ਸਥਾਨਕ ਨਿਵਾਸੀਆਂ ਲਈ ਤਾਂ ਉਹ ਇੱਕ ਤਰ੍ਹਾਂ ਹਨ ਹੀ ਬੇਗਾਨੇ। ਦਰਅਸਲ, ਇਹ ਪੰਜਾਬੀ ਮਜ਼ਹਬੀ ਸਿੱਖਾਂ ਵਿੱਚੋਂ ਹਨ, ਜਿਨ੍ਹਾਂ ਨਾਲ ਹਾਲੇ ਵੀ ਕੁਝ ਲੋਕ ਗੱਲ ਕਰਨੀ ਪਸੰਦ ਨਹੀਂ ਕਰਦੇ। ਐੱਮਐੱਸ ਯੂਨੀਵਰਸਿਟੀ ਬੜੌਦਾ ਦੇ ਸੇਵਾ-ਮੁਕਤ ਪ੍ਰੋਫ਼ੈਸਰ ਰਾਜਕੁਮਾਰ ਹੰਸ ਇਸ ਵੇਲੇ ਅੰਮ੍ਰਿਤਸਰ `ਚ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿ਼ਲੌਂਗ ਦੀ ਦੁਖਦਾਈ ਗਾਥਾ ਰਾਹੀਂ ਇੱਕ ਵਾਰ ਫਿਰ ਮਜ਼ਹਬੀ ਸਿੱਖਾਂ ਦਾ ਦਰਦ ਸਾਹਮਣੇ ਆਇਆ ਹੈ।

ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ `ਚ ਇਤਿਹਾਸ ਦੇ ਸਾਬਕਾ ਪ੍ਰੋਫ਼ੈਸਰ ਹਿਮਾਦਰੀ ਬੈਨਰਜੀ ਨੇ ਪਹਿਲੀ ਵਾਰ ਪੰਜਾਬ ਤੋਂ ਸਿ਼ਲੌਂਗ ਤੇ ਗੁਹਾਟੀ ਗਏ ਦਲਿਤ ਸਿੱਖਾਂ ਬਾਰੇ ਜਾਂਚ-ਪੜਤਾਲ ਕੀਤੀ ਸੀ। ਉਨ੍ਹਾਂ ਦੱਸਿਆ ਕਿ 2004 ਦੌਰਾਨ ਉਹ ਸਿ਼ਲੌਂਗ ਦੀ ਇੱਕ ਸੜਕ `ਤੇ ਇੱਕ ਸਿੱਖ ਨੂੰ ਝਾੜੂ ਲਾਉਂਦਾ ਵੇਖ ਕੇ ਬਹੁਤ ਹੈਰਾਨ ਹੋਏ ਸਨ। ਸਿ਼ਲੌਂਗ ਵਿੱਚ ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਸੁਨਿਆਰੇ ਉਨ੍ਹਾਂ ਨੂੰ ਸ੍ਰੀ ਗੁਰੂ ਸਿੰਘ ਸਭਾ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਚਾਹੁੰਦੇ ਹਨ ਤੇ ਐੱਸਐੱਮਸੀ ਉਨ੍ਹਾਂ ਨੂੰ ਸਿ਼ਲੌਂਗ ਦੇ ਐਨ ਵਿਚਕਾਰ ਸਥਿਤ ਬੜਾ ਬਾਜ਼ਾਰ ਵਿੱਚੋਂ ਕਢਵਾ ਦੇਣਾ ਚਾਹੁੰਦੇ ਹਨ। ਆਜ਼ਾਦੀ ਤੋਂ ਪਹਿਲਾਂ ਵੀ ਰਾਮਗੜ੍ਹੀਏ ਸਿੱਖ ਉਨ੍ਹਾਂ ਨੂੰ ਸ੍ਰੀ ਸਿੰਘ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਨਹੀਂ ਹੋਣ ਦਿੰਦੇ ਸਨ ਅਤੇ ਨਵੀਂ ਲੀਡਰਸਿ਼ਪ ਉਨ੍ਹਾਂ ਨੂੰ ਹਾਲੇ ਵੀ ‘ਅਛੂਤ` ਸਮਝਦੀ ਹੈ।

ਸ੍ਰੀ ਸਿੰਘ ਸਾਹਿਬ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਪਰਮਵੀਰ ਸਹਿਦੇਵ ਨੇ ਦੱਸਿਆ,‘‘ਉਹ ਗੁਰਦੁਆਰਾ ਸਾਹਿਬ ਆਉਂਦੇ ਹਨ ਤੇ ਉੱਥੇ ਲੰਗਰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵੀ ਹਿੱਸਾ ਲੈਂਦੇ ਹਨ।`` ਪਰ ਉਨ੍ਹਾਂ ਨੂੰ ਗੁਰੂਘਰ ਦੀ ਮੈਂਬਰਸਿ਼ਪ ਨਹੀਂ ਦਿੱਤੀ ਜਾਂਦੀ। ਬੜਾ ਬਾਜ਼ਾਰ ਦੇ ਸਿੱਖ ਇਸੇ ਗੱਲ ਤੋਂ ਡਾਢੇ ਦੁਖੀ ਹਨ। ਦਰਅਸਲ ਪੰਜਾਬੀ ਲੇਨ ਵਾਲਾ ਬੜਾ ਬਾਜ਼ਾਰ ਇਲਾਕਾ ਸ਼ਹਿਰ ਦੇ ਐਨ ਵਿਚਕਾਰ ਸਥਿਤ ਹੈ, ਜਿੱਥੇ ਬਹੁਤ ਗਹਿਮਾ-ਗਹਿਮੀ ਰਹਿੰਦੀ ਹੈ। ਉੱਥੇ ਜ਼ਮੀਨਾਂ-ਜਾਇਦਾਦਾਂ ਦੇ ਰੇਟ ਬਹੁਤ ਜਿ਼ਆਦਾ ਹਨ। ਇਸੇ ਲਈ ਸ਼ਹਿਰ ਦੇ ਕੁਝ ਅਖੌਤੀ ਮੋਹਤਬਰ ਲੋਕ ਹੁਣ ਦਲਿਤ ਸਿੱਖਾਂ ਨੂੰ ਇੱਥੋਂ ਕੱਢਣ ਦੀ ਕਥਿਤ ਯੋਜਨਾਵਾਂ ਉਲੀਕਦੇ ਰਹਿੰਦੇ ਹਨ।

ਸਿ਼ਲੌਂਗ ਦੇ ਸਿੱਖਾਂ ਦੀ ਸਮੱਸਿਆ ਇਹ ਵੀ ਹੈ ਕਿ ਉਹ ਪੰਜਾਬ ਵੀ ਵਾਪਸ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਵੀ ਤਾਂ ਉਨ੍ਹਾਂ ਲਈ ਵੱਖਰੇ ਵਿਹੜੇ (ਬਸਤੀਆਂ) ਹਨ, ਉਨ੍ਹਾਂ ਵਿੱਚ ਰਹਿਣ ਨਾਲੋਂ ਤਾਂ ਇੱਥੇ ਉਤਰ-ਪੂਰਬੀ ਭਾਰਤ ਵਿੱਚ ਰਹਿਣਾ ਬਿਹਤਰ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shillong Sikhs are facing double dillema