ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਂਚ 'ਚ ਸ਼ਾਮਲ ਹੋਣ ਲਈ ਰਾਜਕੁੰਦਰਾ ED ਦੇ ਪੁੱਜੇ ਦਫ਼ਤਰ  

1 / 2ਸੰਮਨ 'ਤੇ ਸ਼ਿਲਪਾ ਸ਼ੈੱਟੀ ਅਤੇ ਰਾਜਕੁੰਦਰਾ ED ਦੇ ਪੁੱਜੇ ਦਫ਼ਤਰ  

2 / 2ਸੰਮਨ 'ਤੇ ਸ਼ਿਲਪਾ ਸ਼ੈੱਟੀ ਅਤੇ ਰਾਜਕੁੰਦਰਾ ED ਦੇ ਪੁੱਜੇ ਦਫ਼ਤਰ  

PreviousNext


ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜਕੁੰਦਰਾ ਨੂੰ ਅੰਡਰ ਵਰਲਡ ਡੋਨ ਇਕਬਾਲ ਮਿਰਚੀ ਨਾਲ ਕਥਿਤ ਸਬੰਧਾਂ ਲਈ ਸੰਮਨ ਭੇਜਿਆ ਸੀ। ਇਹ ਸੰਮਨ 4 ਨਵੰਬਰ ਨੂੰ ਪੇਸ਼ ਹੋਣ ਲਈ ਭੇਜਿਆ ਗਿਆ ਸੀ। 

 

 

ਇਸ ਕੇਸ ਸਬੰਧੀ ਜਾਂਚ ਵਿੱਚ ਸ਼ਾਮਲ ਹੋਣ ਲਈ 30 ਨਵੰਬਰ 2019 ਨੂੰ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਕੁੰਦਰਾ ਈਡੀ ਦੇ ਦਫ਼ਤਰ ਆਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਾ ਉਡੀਕ ਹੈ।
 

  

ਜ਼ਿਕਰਯੋਗ ਹੈ ਕਿ ਅੰਡਰ ਵਰਲਡ ਡਾਊਨ ਦਾਊਦ ਇਬਰਾਹਿਮ ਦੇ ਨਜ਼ਦੀਕੀ ਇਕਬਾਲ ਮਿਰਚੀ ਦੀ ਜਾਇਦਾਦ ਡੀਲ ਦੀ ਜਾਂਚ ਈਡੀ ਕਰ ਰਹੀ ਹੈ। ਇਸ ਵਿੱਚ ਜਾਂਚ ਏਜੰਸੀ ਨੇ ਬਾਲੀਵੁੱਡ ਕੁਨੈਕਸ਼ਨ ਦਾ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਰਾਜਕੁੰਦਰਾ ਨੂੰ ਈਡੀ ਨੇ ਇਸ ਕੇਸ ਵਿੱਚ ਤਲਬ ਕੀਤਾ ਹੈ।

 

ਈਡੀ ਨੂੰ 225 ਕਰੋੜ ਦੀ ਪ੍ਰਾਪਰਟੀ ਡੀਲ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਗ੍ਰਿਫ਼ਤਾਰ ਮੁਲਜ਼ਮ ਰਣਜੀਤ ਸਿੰਘ ਬਿੰਦਰਾ ਨਾਲ ਰਾਜ ਕੁੰਦਰਾ ਦੇ ਕਾਰੋਬਾਰੀ ਲੈਣ ਦੇਣ ਦਾ ਪਤਾ ਲੱਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shilpa Shetty husband Raj Kundra arrives at Enforcement Directorate office for joining investigation